ਗੁਰੂ ਕੀ ਨਗਰੀ ‘ਚ ਮਚੀ ਹਾਹਾਕਾਰ, ਪਿਸਤੌਲਾਂ ਵਾਲੇ ਘਰ ਦੇ ਬਾਹਰ ਹੀ ਕਰਗੇ ਕਾਰਾ
ਅੰਮ੍ਰਿਤਸਰ : ਅੰਮ੍ਰਿਤਸਰ ਜਿਸਦਾ ਨਾਂ ਲੈਂਦਿਆਂ ਹੀ ਕਦੇ ਯਾਦ ਆਉਂਦਾ ਸੀ ਸ੍ਰੀ ਦਰਬਾਰ ਸਾਹਿਬ ਜਾਂ ਫਿਰ ਜਲ੍ਹਿਆਂ ਵਾਲਾ ਬਾਗ ਪਰ ਪਿਛਲੇ ਕੁੱਝ ਸਮੇਂ ਵਿੱਚ ਸ਼ਹਿਰ ‘ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਹੁਣ ਅੰਮ੍ਰਿਤਸਰ ਦਾ ਨਾਂ ਲੈਂਦਿਆਂ ਹੀ ਯਾਦ ਆਉਂਦੇ ਨੇ ਬੰਬ ਧਮਾਕੇ ਜਾਂ ਫਿਰ ਗੋਲੀਆਂ ਦਾ ਅਵਾਜ਼ ਇੰਝ ਲੱਗਦਾ ਜਿਵੇਂ ਸ਼ਹਿਰ ਚ ਕਨੂੰਨ ਨਾਮ ਦੀ ਚੀਜ਼ ਅਲੋਪ ਹੋ ਗਈ ਹੋਵੇ। ਅਜਿਹੀ ਹੀ ਇੱਕ ਮਿਸਾਲ ਸਾਹਮਣੇ ਆਈ ਸ਼ਹਿਰ ਦੇ ਕੋਟ ਖਾਲਸਾ ਇਲਾਕੇ ‘ਚ ਜਿਥੇ ਇੱਕ ਵਿਅਕਤੀ ਦੇ ਘਰ ਜਾ ਕੇ ਕੁੱਝ ਵਿਅਕਤੀਆਂ ਨੇ ਗੋਲੀਆਂ ਦੀ ਬਾਛੜ ਕਰ ਦਿੱਤੀ।ਜਿਸ ਵਿੱਚ ਘਰ ਦੇ ਮਾਲਕ ਬਲਜਿੰਦਰ ਸਿੰਘ ਬਿੱਲਾ ਨੂੰ ਕਈ ਗੋਲੀਆਂ ਲੱਗੀਆਂ।
Read Also ਇਹ MLA ਨੀ ਸਮਝਦਾ 95 ਹਜ਼ਾਰ ਤਨਖਾਹ ਨੂੰ ਕੁੱਝ ! (ਵੀਡੀਓ?)
ਵਾਰਦਾਤ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਦੋਸ਼ੀਆਂ ਨੂੰ ਜਲਦ ਫੜ੍ਹਨ ਦਾ ਦਾਅਵਾ ਕੀਤਾ ਹੈ ਅਤੇ ਦੂਜੇ ਪਾਸੇ ਬਲਜਿੰਦਰ ਬਿੱਲਾ ਹਸਪਤਾਲ ਚ ਪਿਆ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪਿਛਲੇ ਕਰੀਬ ਦੋ ਮਹੀਨਿਆਂ ਦੌਰਾਨ ਅੰਮ੍ਰਿਤਸਰ ‘ਚ ਵਾਪਰੀ ਇਹ ਕਰੀਬ 5ਵੀਂ ਵੱਡੀ ਘਟਨਾ ਹੈ ਜਿਸ ਵਿੱਚ ਕਿਸੇ ਵਿਅਕਤੀ ਨੂੰ ਸ਼ਰੇਆਮ ਨਿਸ਼ਾਨਾ ਬਣਾਇਆ ਗਿਆ ਹੋਵੇ ਪਰ ਕਈ ਤਰ੍ਹਾਂ ਦੇ ਕਨੂੰਨੀ ਦਾਅਵਿਆਂ ਦੇ ਬਾਵਜੂਦ ਵੀ ਹਰ ਵਾਰ ਹਾਲਾਤ ਸੁਧਰਨ ਦੀ ਬਜਾਇ ਹੋਰ ਵਿਗੜਦੇ ਨਜ਼ਰ ਆਉਂਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.