Breaking NewsD5 specialNewsPunjab

ਆਹ ਦੇਖਲੋ ਜਨਤਾ ਕੀ ਹਾਲ ਕਰਦੀ ਐ, ਇੱਕ ਨੇ ਲੱਤ ਵਢਾਈ ਦੂਜਾ ਤਾਂ ਵੀ ਨੀ ਟਲਿਆ (ਵੀਡੀਓ)

ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਨੌਵਜਾਨ ਵੀਡੀਓ ਬਣਾਉਣ ਦੇ ਚੱਕਰ ਵਿੱਚ ਟਰੈਕਟਰ ਦੇ ਥੱਲੇ ਆ ਜਾਂਦਾ ਹੈ। ਹਾਲਾਂਕਿ ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਉਸਦੀ ਮੌਤ ਹੋ ਗਈ ਹੈ ਪਰ ਬਾਅਦ ਵਿੱਚ ਉਸਦੇ ਜਿਉਂਦੇ ਹੋਣ ਅਤੇ ਲੱਤ ਕੱਟੀ ਜਾਣ ਦਾ ਸਮਾਚਾਰ ਮਿਲਿਆ ਸੀ। ਗੱਲ ਠੰਡੀ ਹੋਈ ਤੇ ਲੋਕ ਘਟਨਾ ਨੂੰ ਭੁੱਲ ਭੁਲਾ ਗਏ ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਨੌਜਵਾਨ ਟਰੈਕਟਰ ਤੇ ਖਤਰਨਾਕ ਸਟੰਟ ਕਰਦਾ ਦਿਖਾਈ ਦੇ ਰਿਹਾ ਹੈ। ਮੌਤ ਅਤੇ ਦੁਰਘਟਨਾਵਾਂ ਤੋਂ ਬੇਖੌਫ ਇਹ ਨੌਜਵਾਨ ਕਦੇ ਖੜਾ ਹੋ ਕੇ ਟਰੈਕਟਰ ਚਲਾਉਂਦਾ ਹੈ ਅਤੇ ਕਦੇ ਟਰੈਕਟਰ ਤੋਂ ਹੇਠਾਂ ਉੱਤਰ ਕੇ ਅੱਗੇ ਬੈਠ ਜਾਂਦਾ ਹੈ।

Read Also ਸਰੀਆ ਚੁੱਕ ਕੇ ਹਾਈਵੋਲਟੇਜ਼ ਤਾਰਾਂ ਨੂੰ ਕਰ ਰਿਹਾ ਸੀ ਪਾਸੇ ਬਾਕੀ ਦੇਖਲੋ ਆਪੇ

ਇਥੇ ਹੀ ਬੱਸ ਨਹੀਂ ਆਪਣੀ ਹੀ ਜਾਨ ਦਾ ਦੁਸ਼ਮਣ ਬਣਿਆ ਇਹ ਨੌਜਵਾਨ ਟਰੈਕਟਰ ਪਿੱਛੇ ਪਾਈਆਂ ਤਵੀਆਂ ਤੇ ਵੀ ਚੜ੍ਹ ਜਾਂਦਾ ਹੈ। ਹਾਲਾਂਕਿ ਇਹ ਵੀਡੀਓ ਕਿਥੋਂ ਦੀ ਹੈ, ਇਸ ਬਾਰੇ ਤਾਂ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਪਰ ਇੰਨਾ ਜ਼ਰੂਰ ਪਤਾ ਲੱਗ ਗਿਆ ਕਿ ਸੋਸ਼ਲ ਮੀਡੀਆ ਤੇ ਬਣਾਈਆਂ ਆਈਡੀਆਂ ਅਤੇ ਯੂ-ਟਿਊਬ ਤੇ ਕੁੱਝ ਕੁ ਵੀਯੂਜ਼ ਵਧਾਉਣ ਲਈ ਪਾਗਲ ਇਹ ਨੌਜਵਾਨ, ਆਪਣੀ ਜਾਨ ਦੇ ਖੁਦ ਹੀ ਦੁਸ਼ਮਣ ਬਣ ਬੈਠੇ ਨੇ, ਜਿਨ੍ਹਾਂ ਦੇ ਮਾਤਾ ਪਿਤਾ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੋਣਾ, ਕਿ ਉਨ੍ਹਾਂ ਦਾ ਪੁੱਤਰ ਅਜਿਹਾ ਕਰ ਕਿਉਂ ਰਿਹਾ ਹੈ ਅਤੇ ਭਿਆਨਕ ਦੁਰਘਟਨਾਵਾਂ ਦਾ ਸ਼ਿਕਾਰ ਹੋਣ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਦੇ ਪੱਲੇ ਰੋਣ-ਧੋਣ ਤੋਂ ਬਿਨ੍ਹਾਂ ਕੁੱਝ ਵੀ ਨਹੀਂ ਰਹਿ ਜਾਂਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button