Breaking NewsD5 specialIndiaNews

ਗੁਰਦੁਆਰੇ ‘ਚ ਮੀਟ ਦਾ ਲੰਗਰ ਛਕਾਇਆ

ਪਹਿਲਾਂ ਦੇਖੋ ਇਹ ਤਸਵੀਰਾਂ… ਤਸਵੀਰਾਂ ਨੂੰ ਦੇਖ ਕੇ ਤਾਂ ਤੁਸੀਂ ਸਮਝ ਹੀ ਗਏ ਹੋਣੇ ਕਿ ਸੰਗਤ ਰੀਤ ਅਨੁਸਾਰ ਪੰਗਤ ‘ਚ ਬੈਠ ਕੇ ਲੰਗਰ ਛੱਕ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਸਾਬਤਸੂਰਤ ਸਿੱਖ ਬੰਦਾ ਲੰਗਰ ਵਰਤਾਉਂਦਾ ਨਜ਼ਰ ਆ ਰਿਹਾ ਹੈ ਤੇ ਸੰਗਤ ਲੰਗਰ ਛਕਦੀ ਵੀ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਵੀਡੀਓ ਨੂੰ ਪੂਰੀ ਦੇਖਣ ਤੋਂ ਬਾਅਦ ਹੈਰਾਨ ਤਾਂ ਜਰੂਰ ਹੋਵੋਗੇ। ਬੇਸ਼ੱਕ ਇਹ ਵੀਡੀਓ ਦੱਖਣੀ ਭਾਰਤ ਦੇ ਕਿਸੇ ਗੁਰਦੁਆਰੇ ਦੀ ਹੈ ਪਰ ਇਸ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਚ ਚਰਚਾ ਦਾ ਵਿਸ਼ਾ ਬਣ ਗਈ ਹੈ। ਜਰਾ ਗੌਰ ਨਾਲ ਦੇਖੋ ਚੌਲਾਂ ਦੇ ਉਤੇ ਪਾਈ ਜਾ ਰਹੀ ਇਸ ਸਬਜ਼ੀ ਨੂੰ ਆਈ ਸਮਝ ? ਚਲੋ ਅਸੀਂ ਦੱਸਦੇ ਹਾਂ… ਚੋਲਾਂ ਉਤੇ ਪਾਈ ਜਾਣ ਵਾਲੀ ਇਹ ਕੋਈ ਦਾਲ ਨਹੀਂ, ਸਗੋਂ ਮੀਟ ਹੈ… ਹੁਣ ਹੈਰਾਨੀ ਵੀ ਜਰੂਰ ਹੁੰਦੀ ਹੋਵੇਗੀ… ਇਕ ਵਾਰ ਇਹ ਸਾਰੀ ਵੀਡੀਓ ਜਰੂਰ ਦੇਖੋ…

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਮਨਾਂ ਵਿੱਚ ਸੋ ਸਵਾਲ ਵੀ ਉੱਠ ਰਹੇ ਹੋਣੇ। ਕੀ ਇਹ ਗੁਰਦੁਆਰਾ ਹੈ ਜਾਂ ਫਿਰ ਕੋਈ ਹੋਰ ਜਗ੍ਹਾ ਜੇ ਗੁਰਦੁਆਰਾ ਨਹੀਂ ਹੈ ਤਾਂ ਸਿਰ ਢੱਕ ਕੇ ਲੋਕ ਕਿਥੇ ਬੈਠ ਕੇ ਲੰਗਰ ਛੱਕ ਰਹੇ ਹਨ ਪਰ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਇਸ ਜਗ੍ਹਾਂ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ ਹੈ ਜਾਂ ਨਹੀਂ ਪਰ ਪਿਛੇ ਦੀਵਾਰ ‘ਤੇ ਖੰਡੇ ਦੀਆਂ ਤਸਵੀਰਾਂ ਜਰੂਰ ਦਿਖਾਈ ਦੇ ਰਹੀਆਂ ਹਨ ਪਰ ਸਾਡੀ ਟੀਮ ਜਲਦ ਹੀ ਇਸ ਵੀਡੀਓ ਦਾ ਅਸਲੀ ਸੱਚ ਵੀ ਤੁਹਾਡੇ ਸਾਹਮਣੇ ਲੈ ਕੇ ਆਵੇਗੀ।

Read Also ਗੁਰਦੁਆਰੇ `ਚ ਗ੍ਰੰਥੀ ਨੇ ਰਿੰਨ੍ਹਿਆ ਮੀਟ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button