Breaking NewsD5 specialIndiaNewsPunjabTop News

ਗੁਜਰਾਤ ਪਹੁੰਚੇ CM ਮਾਨ ਤੇ ਅਰਵਿੰਦ ਕੇਜਰੀਵਾਲ, ਕੱਤਿਆ ਚਰਖਾ

ਅਹਿਮਦਾਬਾਦ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਵਿਚ ਗਏ। ਦੋਵਾਂ ਆਗੂਆਂ ਨੇ ਆਸ਼ਰਮ ਵਿਚ ਚਰਖਾ ਵੀ ਕੱਤਿਆ। ਦੱਸਣਯੋਗ ਹੈ ਕਿ ਕੇਜਰੀਵਾਲ ਅਤੇ ਮਾਨ ਨੇ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ, ਨਾਲ ਹੀ ਦੋਹਾਂ ਨੇਤਾਵਾਂ ਨੇ ਚਰਖਾ ਵੀ ਚਲਾਇਆ। ਕੇਜਰੀਵਾਲ ਅਤੇ ਭਗਵੰਤ ਮਾਨ ਨੇ ਇਸ ਦੌਰਾਨ ਪ੍ਰੈੱਸ ਕਾਨਫਰੰਸ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇੱਥੇ ਆ ਕੇ ਬਹੁਤ ਚੰਗਾ ਲੱਗਾ। ਪੰਜਾਬ ਦੇ ਹਰ ਘਰ ‘ਚ ਚਰਖਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਗਾਂਧੀ ਜੀ ਦਾ ਬਹੁਤ ਸਨਮਾਨ ਕਰਦੇ ਹਨ।

ਕਿਸਾਨਾਂ ਦਾ ਹੋ ਗਿਆ ਮੋਦੀ, ਕਰਤੇ ਮਸਲੇ ਹੱਲ? D5 Channel Punjabi

ਉੱਥੇ ਹੀ ਕੇਜਰੀਵਾਲ ਨੇ ਕਿਹਾ ਕਿ ਉਹ ਇੱਥੇ ਰਾਜਨੀਤੀ ‘ਤੇ ਚਰਚਾ ਨਹੀਂ ਕਰਨਗੇ। ਕੇਜਰੀਵਾਲ ਨੇ ਸਾਬਰਮਤੀ ‘ਚ ਦਰਸ਼ਨ ਤੋਂ ਬਾਅਦ ਉੱਥੇ ਵਿਜ਼ੀਟਰਜ਼ ਕਿਤਾਬ ‘ਚ ਲਿਖਿਆ,”ਇਹ ਆਸ਼ਰਮ ਇਕ ਅਧਿਆਤਮਿਕ ਸਥਾਨ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇੱਥੇ ਗਾਂਧੀ ਜੀ ਦੀ ਆਤਮਾ ਵਸਦੀ ਹੈ। ਇੱਥੇ ਆ ਕੇ ਬਹੁਤ ਚੰਗਾ ਲੱਗਾ। ਮੈਂ ਖ਼ੁਦ ਨੂੰ ਖੁਸ਼ਨਸੀਬ ਮੰਨਦਾ ਹਾਂ ਕਿ ਉਸ ਦੇਸ਼ ‘ਚ ਪੈਦਾ ਹੋਇਆ, ਜਿਸ ਦੇਸ਼ ‘ਚ ਗਾਂਧੀ ਜੀ ਪੈਦਾ ਹੋਏ।” ਦੱਸਣਯੋਗ ਹੈ ਕਿ ਇਸ ਤੋਂ ਬਾਅਦ ਦੋਵੇਂ ਨੇਤਾ ਰੋਡ ਸ਼ੋਅ ਕਰਨਗੇ। ਜਿਸ ਨੂੰ ਲੈ ਕੇ ਇਨ੍ਹਾਂ ਨੇ ਪੁਲਸ ਤੋਂ ਸੁਰੱਖਿਆ ਮੰਗੀ ਹੈ। ਆਮ ਆਦਮੀ ਪਾਰਟੀ ਦੇ ਕੈਪੇਂਨਿੰਗ ਕਮੇਟੀ ਦੇ ਪ੍ਰਧਾਨ ਗੁਲਾਬ ਸਿੰਘ ਯਾਦਵ ਨੇ ਕਿਹਾ ਕਿ ਗੁਜਰਾਤ ‘ਚ ਭਾਜਪਾ ਦਾ ਸ਼ਾਸਨ ਹੈ। ਅਜਿਹੇ ‘ਚ ਇੱਥੇ ਵੀ ਭਾਜਪਾ ਵਰਕਰ ਕੇਜਰੀਵਾਲ ਦਾ ਵਿਰੋਧ ਜਾਂ ਹਮਲਾ ਕਰ ਸਕਦੇ ਹਨ। ਇਸ ਦੀ ਜਾਣਕਾਰੀ ਅਹਿਮਦਾਬਾਦ ਪੁਲਸ ਨੂੰ ਦਿੱਤੀ ਗਈ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button