ਗ਼ਰੀਬ ਦਿਹਾੜੀਦਾਰ ਪੰਜਾਬੀ ਮੁੰਡੇ ਨੇ ਗਿਨੀਜ਼ ਬੁੱਕ ‘ਚ ਬਣਾਇਆ ਰਿਕਾਰਡ
ਮੋਗਾ : ਪੰਜਾਬ ‘ਚ ਹੁਨਰ ਦੀ ਕਮੀ ਨਹੀਂ ਤੇ ਕਲਾ ਕਿਸੇ ਦੀ ਮੋਹਤਾਜ਼ ਨਹੀਂ ਹੁੰਦੀ। ਇਹ ਸਮੇਂ ਨਾਲ ਸਾਹਮਣੇ ਆ ਹੀ ਜਾਂਦੀ ਹੈ। ਬੱਸ ਲੋੜ ਹੈ ਅੰਦਰਲੀ ਕਲਾ ਨੂੰ ਜਗਾਉਣ ਦੀ ਤੇ ਹੌਂਸਲਾ ਬੁਲੰਦ ਰੱਖਣ ਦੀ ਤਾਂ ਹੀ ਰਿਕਾਰਡ ਬਣਦੇ ਹਨ। ਅਜਿਹਾ ਹੀ ਰਿਕਾਰਡ ਬਣਾਉਣ ਵਾਲਾ ਇਹ ਹੈ ਪੰਜਾਬ ਦਾ 16 ਸਾਲ ਦਾ ਨੌਜਵਾਨ ਅਰਸ਼ਦੀਪ। ਜਿਸ ਦਾ ਨਾਮ ਗਿਨੀਜ਼ ਬੁੱਕ ਆਫ਼ ਰਿਕਾਰਡ ‘ਚ ਦਰਜ ਹੋ ਗਿਆ ਹੈ।
Guinness World Records | ਗ਼ਰੀਬ ਦਿਹਾੜੀਦਾਰ ਪੰਜਾਬੀ ਮੁੰਡੇ ਨੇ ਗਿਨੀਜ਼ ਬੁੱਕ ‘ਚ ਬਣਾਇਆ ਰਿਕਾਰਡ
ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਬੜੂਵਾਲ ਦਾ ਅਰਸ਼ਦੀਪ ਉਂਗਲਾਂ ਅਤੇ ਬਰੱਸ ਮੂੰਹ ‘ਚ ਪਾ ਕੇ ਬਾਸਕਿਟਬਾਲ ਘੁਮਾਉਣ ਤੋਂ ਇਲਾਵਾ ਕੂਹਨੀ ‘ਤੇ ਵੀ ਬਾਸਕਿਟ ਬਾਲ ਘੁਮਾਉਂਦਾ ਹੈ। ਜਿਸ ਨੂੰ ਵੇਖਣ ਵਾਲਾ ਹੈਰਾਨ ਹੋ ਜਾਂਦਾ ਹੈ। ਅਰਸ਼ਦੀਪ ਦਾ ਕਹਿਣਾ ਹੈ ਕਿ ਉਹ ਏਥੇ ਹੀ ਨਹੀਂ ਰੁਕੇਗਾ। ਹੋਰ ਵੀ ਰਿਕਾਰਡ ਆਪਣੇ ਨਾਮ ਕਰੇਗਾ।
ਇਸ ਪਰਿਵਾਰ ਦਾ ਹਾਲ ਵੇਖ ਕੇ ਥਾਣੇਦਾਰ ਦੀਆਂ ਵੀ ਅੱਖਾਂ ਭਰੀਆਂ, ਮੰਦਬੁੱਧੀ ਭੈਣਾਂ ਨੂੰ ਭਰਾ ਨੇ ਵੇਖੋ ਕਿਵੇਂ ਸੰਭਾਲਿਆ
ਭਾਵੇਂ ਕਿ ਆਪਣੀ ਵੱਖਰੀ ਕਲ੍ਹਾ ਜ਼ਰੀਏ ਅਰਸ਼ਦੀਪ ਦਾ ਨਾਮ ਅਰਸ਼ਾਂ ‘ਤੇ ਹੈ ਪਰ ਲੋੜ ਹੈ ਕਿ ਇਸ ਹੁਨਰਮੰਦ ਦੀ ਹੌਂਸਲਾ ਅਫ਼ਜ਼ਾਈ ਕਰਨ ਦੇ ਨਾਲ ਆਰਥਿਕ ਮਦਦ ਦੀ ਤਾਂ ਜੋ ਇਹ ਦੇਸ਼ ਤੇ ਸੂਬੇ ਦਾ ਨਾਮ ਹੋਰ ਵੀ ਰੌਸ਼ਨ ਕਰੇ। ਅਰਸ਼ਦੀਪ ਦਾ ਜਜ਼ਬਾ ਵਾਕਈ ਕਾਬਿਲੇ ਤਾਰੀਫ਼ ਹੈ। ਡੀ 5 ਚੈਨਲ ਪੰਜਾਬੀ ਉਮੀਦ ਕਰਦਾ ਹੈ ਕਿ ਅਰਸ਼ਦੀਪ ਏਸੇ ਤਰ੍ਹਾਂ ਪੰਜਾਬ ਦਾ ਨਾਮ ਰੌਸ਼ਨ ਕਰਦਾ ਰਹੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.