Breaking NewsD5 specialIndiaNewsPunjab

20 ਅਪ੍ਰੈਲ ਤੋਂ ਕੁਝ ਥਾਵਾਂ ‘ਤੇ ਛੋਟ

ਨਵੀਂ ਦਿੱਲੀ : ਲਾਕਡਾਊਨ – 2 ‘ਚ ਅੱਜ ਯਾਨੀ 20 ਅਪ੍ਰੈਲ ਤੋਂ ਥੋੜੀ ਢਿੱਲ ਮਿਲਣ ਜਾ ਰਹੀ ਹੈ ਤਾਂ ਕਿ ਜਾਨ ਵੀ ਰਹੇ ਅਤੇ ਜਹਾਨ ਵੀ। ਕੇਂਦਰ ਸਰਕਾਰ ਨੇ ਲਾਕਡਾਊਨ ਜਾਰੀ ਕਰਦੇ ਹੋਏ ਸੋਮਵਾਰ ਤੋਂ ਕੁਝ ਕਾਰੋਬਾਰੀ ਗਤੀਵਿਧੀਆਂ ਨੂੰ ਸ਼ੁਰੂ ਕਰਨ ਦੀ ਬੇਸ਼ਰਤ ਇਜ਼ਾਜਤ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲਾ ਦੇ ਦਿਸ਼ਾ ਨਿਰਦੇਸ਼ ਮੁਤਾਬਕ ਜਿਨ੍ਹਾਂ ਸੇਵਾਵਾਂ ਅਤੇ ਗਤੀਵਿਧੀਆਂ ਨੂੰ ਸੋਮਵਾਰ ਤੋਂ ਛੋਟ ਦਿੱਤੀ ਜਾ ਰਹੀ ਹੈ, ਉਨ੍ਹਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ। ਇਹ ਛੋਟ 20 ਅਪ੍ਰੈਲ ਤੋਂ ਦੇਸ਼ ਦੇ ਉਨ੍ਹਾਂ ਇਲਾਕਿਆਂ ‘ਚ ਲਾਗੂ ਹੋ ਗਈ ਹੈ, ਜਿੱਥੇ ਕੋਰੋਨਾ ਦਾ ਪ੍ਰਭਾਵ ਨਾ ਦੇ ਬਰਾਬਰ ਹੈ ਜਾਂ ਜੋ ਘੱਟ ਪ੍ਰਭਾਵਿਤ ਹਨ। ਗੁਰੂਗ੍ਰਾਮ, ਨੋਇਡਾ, ਗਾਜੀਆਬਾਦ ‘ਚ ਕੋਈ ਰਿਆਇਤ ਨਹੀਂ, ਹੋਰ ਰਾਜਾਂ ‘ਚ ਨਵੇਂ ਨਿਯਮਾਂ ਤੋਂ ਸਰਕਾਰੀ ਦਫਤਰ ਖੁਲਣਗੇ।

LIVE 🔴Today News | What will remain open across India from 20 April | 20 अप्रैल 2020 की ताजा खबरें

ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਛੋਟ ‘ਤੇ ਫੈਸਲਾ ਅਗਲੇ ਹਫਤੇ ਕੀਤਾ ਜਾਵੇਗਾ। ਅਜਿਹੀ ਹੀ ਇੱਕ ਸੂਚੀ ਕੇਂਦਰੀ ਕਨੂੰਨ ਅਤੇ ਦੂਰਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਟਵੀਟ ਕੀਤੀ ਹੈ। ਇਸ ਸੂਚੀ ‘ਚ ਸਿਹਤ ਸੇਵਾ ,ਖੇਤੀਬਾੜੀ, ਬਾਗਵਾਨੀ ਅਤੇ ਪਸ਼ੂ ਪਾਲਣ ਸ਼ਾਮਿਲ ਹਨ। ਹਾਲਾਂਕਿ ਕੰਨਟੇਮੈਂਟ ਜੋਨ ‘ਚ ਛੋਟ ਦੀ ਇਜਾਜਤ ਨਹੀਂ ਰਹੇਗੀ। ਦੱਸ ਦਈਏ ਕਿ ਸ਼ਨੀਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਤਾ ‘ਚ ਮੰਤਰੀ ਸਮੂਹ ਦੀ ਇੱਕ ਬੈਠਕ ਹੋਈ ਸੀ। ਬੈਠਕ ਤੋਂ ਬਾਅਦ ਕਿਹਾ ਗਿਆ ਕਿ ਬੰਦ ਦੇ ਦੌਰਾਨ ਕੋਈ ਛੋਟ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਗਾਇਡਲਾਇਨਾਂ ਦੇ ਮੁਤਾਬਕ ਹੀ ਹੋਵੇਗੀ ਪਰ ਰਾਜ ਸਰਕਾਰਾਂ ਆਪਣੇ ਤਰੀਕੇ ਨਾਲ ਨਿਯਮਾਂ ਨੂੰ ਸਖਤੀ ਨਾਲ ਵੀ ਲਾਗੂ ਕਰ ਸਕਦੀਆਂ ਹਨ।

https://www.youtube.com/watch?v=8J_t-8VsHyo

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button