Breaking NewsD5 specialIndiaNewsTop News

ਜੰਮੂ-ਕਸ਼ਮੀਰ ‘ਚ ਵਾਪਰਿਆ ਭਿਆਨਕ ਹਾਦਸਾ, ਪੰਜ ਲੋਕਾਂ ਦੀ ਮੌਤ

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਮਾਨਸਰ ਨੇੜੇ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ।ਜਿਸ ‘ਚ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਸਾਂਬਾ ਦੇ ਸਟੇਸ਼ਨ ਹਾਊਸ ਅਫਸਰ (ਐਸ. ਐਚ. ਓ.), ਦੀਪਕ ਜਸਰੋਟੀਆ ਨੇ ਦੱਸਿਆ ਕਿ ਪਰਿਵਾਰ ਪੰਜਾਬ ਦੇ ਅੰਮ੍ਰਿਤਸਰ ਤੋਂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਲਈ ਜਾ ਰਿਹਾ ਸੀ। ਮਾਨਸਰ ’ਚ ਜਮੋਦਾ ਨੇੜੇ ਅਚਾਨਕ ਡਰਾਈਵਰ ਨੇ ਐੱਸ. ਯੂ. ਵੀ. ਕਾਰ ਤੋਂ ਕੰਟਰੋਲ ਗੁਆ ਦਿੱਤਾ। ਜਿਸ ਕਾਰਨ ਕਾਰ 200 ਦੇ ਕਰੀਬ ਖੱਡ ’ਚ ਡਿੱਗ ਗਈ। ਕਾਰ ਦੇ ਖੱਡ ’ਚ ਡਿੱਗ ਜਾਣ ਨਾਲ 5 ਲੋਕਾਂ ਦੀ ਮੌਤ ਹੋ ਗਈ।

ਨਵਜੋਤ ਸਿੱਧੂ ‘ਤੇ ਵੱਡੀ ਕਾਰਵਾਈ, ਹੁਣ ਫਸਿਆ ਕਸੂਤਾ, DCP ਨੂੰ ਦਿੱਤੇ ਸਖ਼ਤ ਹੁਕਮD5 Channel Punjabi

ਅਧਿਕਾਰੀਆਂ ਨੇ ਦੱਸਿਆ ਕਿ ਜਮੋਦਾ ਨੇੜੇ ਡਰਾਈਵਰ ਨੇ ਐੱਸ. ਯੂ. ਵੀ. ਤੋਂ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਉਹ ਖੱਡ ’ਚ ਡਿੱਗ ਗਈ। ਐੱਸ. ਯੂ. ਵੀ. ’ਚ 6 ਲੋਕ ਸਵਾਰ ਸਨ। ਉਨ੍ਹਾਂ ਨੇ ਕਿਹਾ ਕਿ ਬਚਾਅ ਕਰਮੀਆਂ ਨੇ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ, ਜਦਕਿ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੈ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਗੁਲਜ਼ਾਰ ਅਹਿਮਦ ਭੱਟ, ਉਸ ਦੀ ਪਤਨੀ ਜ਼ਾਰਾ ਬੇਗਮ, ਉਨ੍ਹਾਂ ਦੇ ਪੁੱਤਰ ਮੁਹੰਮਦ ਤੇ ਇਕਬਾਲ ਅਤੇ ਧੀ ਮਸਰਤ ਵਜੋਂ ਹੋਈ ਹੈ। ਐਸ. ਐਚ. ਓ. ਨੇ ਦੱਸਿਆ ਕਿ ਡਰਾਈਵਰ ਸਾਕਿਬ ਬੁਰੀ ਤਰ੍ਹਾਂ ਜ਼ਖਮੀ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button