Breaking NewsD5 specialIndiaNewsPoliticsPunjab

ਗਵਾਹਾਂ ਤੋਂ ਬਾਦਲਾਂ ਦੇ ਖ਼ੁਲਾਸੇ ਸੁਣੋ (ਵੀਡੀਓ)

ਦਿੱਲੀ : ਪਹਿਲੀ ਨਵੰਬਰ 1984 ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਤ ਦਾ ਦਰਦ ਸਹਿਣ ਵਾਲੀ ਜਗਦੀਸ਼ ਕੌਰ ਅਤੇ ਨਿਰਪ੍ਰੀਤ ਕੌਰ ਨੂੰ 34 ਸਾਲ ਬਾਅਦ ਆਏ ਹਾਈ ਕੋਰਟ ਦੇ ਫੈਸਲੇ ਤੋਂ ਥੋੜੀ ਜਿਹੀ ਰਾਹਤ ਤਾਂ ਜ਼ਰੂਰ ਮਿਲੀ ਪਰ ਸੰਤੁਸ਼ਟੀ ਨਹੀਂ। ਜਿਸ ਮਾਮਲੇ ਚ ਕਾਂਗਰਸ ਲੀਡਰ ਸੱਜਣ ਕੁਮਾਰ ਨੂੰ ਸਜ਼ਾ ਹੋਈ ਜਗਦੀਸ਼ ਕੌਰ ਅਤੇ ਨਿਰਪ੍ਰੀਤ ਕੌਰ ਉਸ ਮਾਮਲੇ ‘ਚ ਮੁੱਖ ਗਵਾਹ ਨੇ। ਜਗਦੀਸ਼ ਕੌਰ ਮੁਤਾਬਕ ਪਿਤਾ ਨੇ ਆਜ਼ਾਦੀ ਦੀ ਲੜਾਈ ਲੜੀ ਤੇ ਪਤੀ ਨੇ ਦੇਸ਼ ਦੀ ਸੇਵਾ ਕੀਤੀ ਪਰ ਇਸ ਦੇ ਬਾਵਜੂਦ ਨਾ ਪਿਤਾ ਦੀ ਕੁਰਬਾਨੀ ਕੰਮ ਆਈ ਤੇ ਨਾ ਪਤੀ ਵੱਲੋਂ ਕੀਤੀ ਦੇਸ਼ ਦੀ ਸੇਵਾ।

Read Also ਸਿੱਖ ਕਤਲੇਆਮ ਦੀ ਇਸ ਗਵਾਹ ਨੂੰ ਪਹਿਲਾਂ ਕਦੇ ਨੀਂ ਸੁਣਿਆ ਹੋਣਾ (ਵੀਡੀਓ)

ਦੂਜੇ ਪਾਸੇ ਨਿਰਪ੍ਰੀਤ ਕੌਰ ਨੇ ਸੱਜਣ ਕੁਮਾਰ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਸੱਜਣ ਕੁਮਾਰ ਇਸ ਸਜ਼ਾ ਨਾਲ ਤੜਫ ਤੜਫ ਕੇ ਮਰੇਗਾ। ਖੈਰ ਇਸ ਪੂਰੇ ਮਾਮਲੇ ਚ ਹੁਣ ਪੀੜਤਾਂ ਨੂੰ ਕੁੱਝ ਤਸੱਲੀ ਹੋਈ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ। ਉਧਰ ਅਦਾਲਤ ਦੇ ਫੈਸਲੇ ਤੋਂ ਬਾਅਦ ਸੱਜਣ ਕੁਮਾਰ ਨੂੰ ਪਾਰਟੀ ਦੀ ਮੈਂਬਰਸ਼ਿਪ ਵੀ ਛੱਡਣੀ ਪਈ ਹੈ। ਸੱਜਣ ਕੁਮਾਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਪਾਰਟੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।

https://youtu.be/vHzLtfI6tGQ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button