Breaking NewsD5 specialNewsPunjab

ਖੰਨਾ ਦੇ SHO ਦੇ ਖਿਲਾਫ ਪੰਜਾਬ ਦੇ ਇਸ ਲੀਡਰ ਨੇ ਕੀਤਾ ਪ੍ਰਦਰਸ਼ਨ

ਖੰਨਾ : ਬੀਤੇ ਦਿਨ ਸੂਬੇ ਭਰ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਆਪਣੀ ਨੇਮ ਪਲੇਟ ਦੀ ਥਾਂ ‘ਤੇ ਹਰਜੀਤ ਸਿੰਘ ਦੇ ਨਾਂਅ ਦੀ ਨੇਮ ਪਲੇਟ ਲਗਾਈ ਗਈ ਤੇ ਹੱਥਾਂ ‘ਚ ਸਲੋਗਨ ਫੜ੍ਹ ਕੇ ਨਾਅਰੇ ਲਗਾਏ ਗਏ ਕਿ ‘ਮੈਂ ਵੀ ਹਾਂ ਹਰਜੀਤ ਸਿੰਘ’। ਇਸ ਦੌਰਾਨ ਹੀ ਖੰਨਾ ‘ਚ ਬੀਤੇ ਦਿਨ ਐੱਸਐੱਸਪੀ ਦਫ਼ਤਰ ਦੇ ਬਾਹਰ ਪੁਲਿਸ ਅਧਿਕਾਰੀਆਂ ਖਿਲਾਫ ਹੀ ਕਾਰਵਾਈ ਲਈ ਸ੍ਰੀ ਫਤਿਹਗਡ਼੍ਹ ਸਾਹਿਬ ਤੋਂ ਲੋਕ ਇਨਸਾਫ ਪਾਰਟੀ ਲਈ ਲੋਕ ਸਭਾ ਦੀ ਚੋਣ ਲੜਣ ਵਾਲੇ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਐੱਸਐੱਸਪੀ ਦਫਤਰ ਅੱਗੇ ਕੱਪੜੇ ਉਤਾਰ ਕੇ ਨਾਅਰੇਬਾਜ਼ੀ ਕੀਤੀ ਗਈ।

ਕੋਰੋਨਾ ‘ਤੇ ਕਰਫ਼ਿਊ ਦੇ ਸੰਕਟ ‘ਚ ਡਾ. ਮਨਮੋਹਨ ਸਿੰਘ ਕਰਨਗੇ ਪੰਜਾਬ ਸਰਕਾਰ ਦੀ ਅਗਵਾਈ! D5 Channel Punjabi

ਗਿਆਸਪੁਰਾ ਨੇ ‘ਜੋਗੀ ਅਸੀਂ ਤੇਰੇ ਨਾਲ ਹਾਂ’ ਦੇ ਨਾਅਰੇ ਲਗਾਉਂਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਵੀਡਿਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਸੀ। ਜਿਸ ਵਿੱਚ ਪਿੰਡ ਦਹਿੜੂ ਦੇ ਸਾਬਕਾ ਸਰਪੰਚ ਦੇ ਪਤੀ ਜਗਪਾਲ ਸਿੰਘ ਜੋਗੀ ਉਸਦੇ ਪੁੱਤਰ ਅਤੇ ਇੱਕ ਹੋਰ ਵਿਅਕਤੀ ਨੂੰ ਥਾਣਾ ਸਦਰ ਵਿੱਚ ਨੰਗਾ ਕੀਤਾ ਗਿਆ ਸੀ। ਪੁਲਿਸ ਵੱਲੋਂ ਇਸ ਮਾਮਲੇ ‘ਚ ਐੱਸਐੱਚਓ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਤੇ ਛੋਟੇ ਮੁਨਸ਼ੀ, ਜਿਸ ਦੇ ਮੋਬਾਈਲ ਨਾਲ ਵੀਡੀਓ ਬਣਾਈ ਸੀ, ਨੂੰ ਲਾਈਨ ਹਾਜ਼ਰ ਕਰ ਦਿੱਤਾ ਸੀ।

Big Breaking-ਪੰਜਾਬ ‘ਚ ਖਤਰੇ ਦੀ ਘੰਟੀ, ਹਜ਼ੂਰ ਸਾਹਿਬ ਤੋਂ ਪਰਤੇ ਜੱਥੇ ਦੇ ਲੋਕਾਂ ਨੂੰ ਕੋਰੋਨਾ! D5 Channel Punjabi

ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਲਗਾਤਾਰ ਐੱਸਐੱਚਓ ਬਲਜਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਪੁਲਿਸ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ। ਗਿਆਸਪੁਰਾ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਪੁਲਿਸ ਆਪਣੇ ਮੁਲਾਜ਼ਮਾਂ ਦਾ ਹੌਂਸਲਾ ਵਧਾਉਣ ਲਈ ਉਪਰਾਲਾ ਕਰ ਰਹੀ ਹੈ। ਇਸੇ ਤਰ੍ਹਾਂ ਅਸੀਂ ਵੀ ਪੀੜਿਤ ਜਗਪਾਲ ਸਿੰਘ ਜੋਗੀ ਦਾ ਹੌਂਸਲਾ ਵਧਾਉਣ ਲਈ ਕੱਪੜੇ ਉਤਾਰ ਕੇ ਸੁਨੇਹਾ ਦਿੱਤਾ ਹੈ ਕਿ ਅਸੀਂ ਹਰ ਤਰ੍ਹਾਂ ਉਸਦੇ ਨਾਲ ਹਾਂ। ਇਨਸਾਫ਼ ਲੈਣ ਲਈ ਸੰਘਰਸ਼ ਵਿੱਚ ਉਸਦੇ ਨਾਲ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button