Breaking NewsD5 specialIndiaNewsPoliticsTop News

ਖੇਤੀ ਮੰਤਰੀ ਨਰਿੰਦਰ ਤੋਮਰ ਨੇ ਰਾਹੁਲ ਗਾਂਧੀ ਦੇ ਟਰੈਕਟਰ ਮਾਰਚ ‘ਤੇ ਦਿੱਤੀ ਤਿੱਖੀ ਪ੍ਰਤੀਕਿਰਿਆ

ਨਵੀਂ ਦਿੱਲੀ : ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਗੁੱਸਾ ਵਧਦਾ ਹੀ ਜਾ ਰਿਹਾ ਹੈ। ਇਸ ‘ਚ , ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਟਰੈਕਟਰ ਮਾਰਚ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਪਿੰਡ, ਗਰੀਬ, ਕਿਸਾਨਾਂ ਦੇ ਬਾਰੇ ‘ਚ ਕੋਈ ਅਨੁਭਵ ਅਤੇ ਦਰਦ ਨਹੀਂ ਹੈ। ਰਾਹੁਲ ਗਾਂਧੀ ਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਆਪਣੇ ਘੋਸ਼ਣਾ ਪੱਤਰ ‘ਚ ਇਨ੍ਹਾਂ ਕਾਨੂੰਨਾਂ (ਖੇਤੀਬਾੜੀ ਕਾਨੂੰਨਾਂ) ਨੂੰ ਲਿਆਉਣ ਲਈ ਕਿਹਾ ਸੀ ਤਾਂ ਤੁਸੀ ਉਸ ਸਮੇਂ ਝੂਠ ਬੋਲ ਰਹੇ ਸੀ ਜਾਂ ਅੱਜ ਝੂਠ ਬੋਲ ਰਹੇ ਹੋ। ਰਾਹੁਲ ਗਾਂਧੀ ਕਿਸਾਨਾਂ ਨੂੰ ਗੁੰਮਰਾਹ ਕਰਨ ਅਤੇ ਦੇਸ਼ ‘ਚ ਅਰਾਜਕਤਾ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਦੀਆਂ ਇਨ੍ਹਾਂ ਆਦਤਾਂ ਅਤੇ ਅਜਿਹੀ ਹਲਕੀ ਸਮਝ ਦੀ ਵਜ੍ਹਾ ਨਾਲ ਉਹ ਕਾਂਗਰਸ ‘ਚ ਵੀ ਵੱਡੇ ਨੇਤਾ ਨਹੀਂ ਰਹੇ। ਕਿਸਾਨ ਯੂਨੀਅਨ ਦੇ ਕੋਲ ਕੋਈ ਪ੍ਰਸਤਾਵ ਨਹੀਂ ਹੈ ਇਸ ਲਈ ਉਹ ਚਰਚਾ ਕਰਨ ਲਈ ਨਹੀਂ ਆ ਰਹੇ ਹਨ। ਭਾਰਤ ਸਰਕਾਰ ਕਿਸਾਨ ਯੂਨੀਅਨ ਦੇ ਨਾਲ ਚਰਚਾ ਕਰਨ ਲਈ ਤਿਆਰ ਹੈ।

ਲਓ ਜੀ ਹੁਣ ਘੇਰ ਲਿਆ ਸਿਹਤ ਮੰਤਰੀ ! ਗੱਡੀ ਨੂੰ ਪਾਇਆ ਘੇਰਾ ! ਭਖਿਆ ਮਾਹੌਲ ! D5 Channel Punjabi

ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਪਿਛਲੇ ਸਾਲ ਨਵੰਬਰ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਹੇਠਲੇ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ। ਹਾਲਾਂਕਿ , ਸਰਕਾਰ ਦਾ ਕਹਿਣਾ ਹੈ ਕਿ ਇਹ ਕਨੂੰਨ ਕਿਸਾਨਾਂ ਦੇ ਹਿੱਤ ‘ਚ ਹਨ। ਸਰਕਾਰ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਵਿੱਚ ਕਈ ਦੌਰ ਦੀਆਂ ਮੀਟਿੰਗਾਂ ਬੇਨਤੀਜਾ ਰਹੀਆਂ ਹਨ। ਤੋਮਰ ਨੇ ਕਿਹਾ ਹੈ ਕਿ ਕਿਸਾਨ ਸੰਗਠਨਾਂ ਨੂੰ ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਜਿਨ੍ਹਾਂ ਪ੍ਰਾਵਧਾਨਾਂ ‘ਤੇ ਇਤਰਾਜ਼ ਹੈ ਉਸਨੂੰ ਦੱਸਣ,ਸਰਕਾਰ ਉਸਦਾ ਹੱਲ ਕਰੇਗੀ। ਖੇਤੀਬਾੜੀ ਸੁਧਾਰ ਕਾਨੂੰਨਾਂ ਨਾਲ ਕਿਸਾਨਾਂ ਦੀ ਕਮਾਈ ‘ਚ ਵਾਧਾ ਹੋਵੇਗਾ ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦਾ ਸਨਮਾਨ ਕਰਦੀ ਹੈ ਅਤੇ ਉਨ੍ਹਾਂ ਨੂੰ ਹਰਸੰਭਵ ਸਹਾਇਤਾ ਉਪਲੱਬਧ ਕਰਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button