NewsPress ReleasePunjabTop News

ਖੇਤੀਬਾੜੀ ਵਿਭਾਗ ਵਿਚ ਖਾਲੀ ਪਈਆਂ 10 ਹਜ਼ਾਰ ਪੋਸਟਾਂ ਤੁਰੰਤ ਭਰੀਆਂ ਜਾਣ :ਸੁਖਬੀਰ ਸਿੰਘ ਬਾਦਲ

ਧਰਨੇ ਵਾਲੀ ਥਾਂ ਪਹੁੰਚ ਕੇ ਰੋਸ ਵਿਖਾਵਾ ਕਰ ਰਹੇ ਪੀ ਏ ਯੂ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟਾਈ ਤੇ ਭਰੋਸਾ ਦੁਆਇਆ ਕਿ ਅਕਾਲੀ ਦਲ ਯਕੀਨੀ ਬਣਾਏਗਾ ਕਿ ਉਹਨਾਂ ਨਾਲ ਨਿਆਂ ਹੋਵੇ

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਖੇਤੀਬਾੜੀ ਤੇ ਬਾਗਵਾਨੀ ਵਿਭਾਗ ਵਿਚ ਸਾਰੀਆਂ ਖਾਲੀ ਪਈਆਂ ਆਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਕਿਹਾ ਕਿ ਪਾਰਟੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਨਿਆਂ ਦੀ ਮੰਗ ਕਰੇਗੀ।

ਲਓ! ਆ ਗਏ ਮੁੜ, ਕਿਸਾਨ ਦਿੱਲੀ ਕਰਤਾ ਵੱਡਾ ਐਲਾਨ! ਘਬਰਾਈ ਸਰਕਾਰ?

ਅਕਾਲੀ ਦਲ ਦੇ ਪ੍ਰਧਾਨ ਅੱਜ ਪੀ ਏ ਯੂ ਕੈਂਪਸ ਵਿਚ ਧਰਨੇ ਵਾਲੀ ਥਾਂ ਪਹੁੰਚੇ ਤੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਤੇ ਭਰੋਸਾ ਦੁਆਇਆ ਕਿ ਰਾਜਪਾਲ ਨੂੰ ਮਿਲਣ ਤੋਂ ਇਲਾਵਾ ਅਕਾਲੀ ਦਲ ਇਹ ਮਾਮਲਾ ਜਨਤਕ ਤੌਰ ’ਤੇ ਵੀ ਚੁੱਕੇਗਾ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਮੁੱਖ ਮੰਤਰੀ ਦਾ ਘਿਰਾਓ ਵੀ ਕਰਾਂਗੇ ਪਰ ਤੁਹਾਨੂੰ ਤਕਲੀਫ ਨਹੀਂ ਹੋਣ ਦਿਆਂਗੇ। ਇਸ ਮੌਕੇ ਵਿਦਿਆਰਥੀਆਂ ਨੇ ਸਰਦਾਰ ਬਾਦਲ ਦੇ ਦਲੇਰਾਨਾ ਫੈਸਲੇ ਦੀ ਸ਼ਲਾਘਾ ਕੀਤੀ।

Darbar Sahib GST : Raghav Chadha ਦਾ ਨਵਾਂ ਧਮਾਕਾ! ਕੀਤੇ ਵੱਡੇ ਖ਼ੁਲਾਸੇ! ਘਬਰਾਈ BJP | D5 Channel Punjabi

ਆਪ ਸਰਕਾਰ ਵੱਲੋਂ ਖੇਤੀਬਾੜੀ ਤੇ ਬਾਗਵਾਨੀ ਵਿਭਾਗ ਦੀਆਂ ਖਾਲੀ ਪਈਆਂ 1000 ਪੋਸਟਾਂ ਭਰਨ ਵਿਚ ਕੋਈ ਦਿਲਚਸਪੀ ਨਾ ਵਿਖਾਉਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਨੌਜਵਾਨ ਖੇਤੀਬਾੜੀ ਟੈਕਨੌਕਰੈਟਸ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਡੀ ਨਰਮੇ ਦੀ ਫਸਲ ਤਿੰਨ ਸਾਲਾਂ ਤੋਂ ਲਗਾਤਾਰ ਖਰਾਬ ਹੋ ਰਹੀ ਹੈ। ਉਹਨਾਂ ਕਿਹਾ ਕਿ ਬਾਗਵਾਨੀ ਕਰਨ ਵਾਲੇ ਆਪਣੇ ਕਿੰਨੂਆਂ ਦੇ ਬਾਗ ਪੁੱਟ ਰਹੇ ਹਨ। ਉਹਨਾਂ ਕਿਹਾ ਕਿ ਸਾਨੂੰ ਇਸ ਖੇਤਰ ਵਿਚ ਨਵੇਂ ਖੂਨ ਦੀ ਜ਼ਰੂਰਤ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੁੰ ਲੋੜੀਂਦੀਆਂ ਸੇਵਾਵਾਂ ਮਿਲ ਸਕਣ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਪੀ ਏ ਯੂ ਦੇ ਵਿਦਿਆਰਥੀ ਪਿਛਲੇ 10 ਦਿਨਾ ਤੋਂ ਸੰਘਰਸ਼ ਕਰ ਰਹੇ ਹਨ ਪਰ ਆਪ ਸਰਕਾਰ ਉਹਨਾਂ ਦੇ ਹਾਲਾਤਾਂ ਪ੍ਰਤੀ ਇੰਨੀ ਬੇਪਰਵਾਹ ਹੈ।

ਰਿਸ਼ਵਤਖ਼ੋਰੀ ’ਚ CM ਮਾਨ ਦੇ ਅੜਿੱਕੇ ਆਇਆ ਬੰਦਾ? ਬੁਰੀ ਤਰ੍ਹਾਂ ਫਸਿਆ MLA !

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਜਾਣ ਤੋਂ ਬਾਅਦ ਯੂਨੀਵਰਸਿਟੀ ਵਿਚ ਕੋਈ ਭਰਤੀ ਨਹੀਂ ਹੋਈ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਤਰਜੀਹ ਆਧਾਰ ’ਤੇ ਖਾਲੀ ਆਸਾਮੀਆਂ ਭਰਨੀਆਂ ਚਾਹੀਦੀਆਂ ਹਨ ਜਿਸ ਕਾਰਨ ਵਿਦਿਆਰਥੀ ਰਿਕਸ਼ਾ ਚਲਾਉਣ ਤੇ ਗੱਡੀਆਂ ਸਾਫ ਕਰਨ ਵਰਗੀਆਂ ਕਾਰਵਾਈਆਂ ਕਰ ਕੇ ਆਪਣੇ ਹਾਲਾਤਾਂ ਵੱਲ ਧਿਆਨ ਖਿੱਚਣ ਦਾ ਯਤਨ ਕਰ ਰਹੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਦੋ ਲੱਖ ਸਰਕਾਰੀ ਨੌਕਰੀਆਂ ਦਿੱਤੀਆ ਗਈਆਂ ਸਨ।

Delivery ਤੋਂ ਬਾਅਦ ਇਹਨਾਂ ਗੱਲਾਂ ਵੱਲ ਔਰਤਾਂ ਜ਼ਰੂਰ ਦੇਣ ਧਿਆਨ ! ਬੱਚੇ ਤੇ ਮਾਂ ਨੂੰ ਹੋਵੇਗਾ ਫਾਇਦਾ

ਰੋਸ ਵਿਖਾਵਾ ਕਰ ਰਹੇ ਵਿਦਿਆਰਥੀਆਂ ਨੇ ਸਰਦਾਰ ਬਾਦਲ ਨੂੰ ਦੱਸਿਆ ਕਿ ਮੁੱਖ ਮੰਤਰੀ ਹਾਲ ਹੀ ਵਿਚ ਪੀ ਏ ਯੂ ਵਿਚ ਆਏ ਸਨ ਪਰ ਉਹਨਾਂ ਨੇ ਉਹਨਾਂ ਨੁੰ ਮਿਲਣ ਜਾਂ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਿਆ ਕਿ ਖੇਤੀਬਾੜੀ ਵਿਕਾਸ ਅਫਸਰ ਏ ਡੀ ਓ ਦੀਆਂ 410, ਖੇਤੀਬਾੜੀ ਸਬ ਇੰਸਪੈਕਟਰ ਦੀਆਂ 350, ਬਾਗਵਾਨੀ ਵਿਕਾਸ ਅਫਸਰ ਦੀਆਂ 125, ਸੋਇਲ ਕਨਜ਼ਰਵੇਸ਼ਨ ਅਫਸਰ ਦੀਆਂ 129 ਅਤੇ ਮਾਰਕੀਟ ਸਕੱਤਰ ਦੀਆਂ 56 ਆਸਾਮੀਆਂ ਖਾਲੀ ਪਈਆਂ ਹਨ।

Mansa : ਭੈਣ ਨੇ ਬੰਨੀ Sidhu Moosewala ਦੇ ਗੁੱਟ ’ਤੇ ਰੱਖੜੀ, ਬੁੱਤ ਦੇ ਸਾਹਮਣੇ ਖੜ ਕਹੀ ਵੱਡੀ ਗੱਲ!

ਇਕ ਹੋਰ ਅਹਿਮ ਘਟਨਾਕ੍ਰਮ ਵਿਚ ਵਿਦਿਆਰਥੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਧਿਆਨ ਵਿਚ ਲਿਆਂਦਾ ਕਿ ਪਿਛਲੇ ਸਾਲਾਂ ਦੌਰਾਨ ਪੀ ਏ ਯੂ ਦਾ ਸਰੂਪ ਹੀ ਬਦਲ ਗਿਆ ਹੈ ਤੇ ਇਥੇ ਬਾਹਰੀ ਲੋਕ ਜ਼ਿਆਦਾ ਆ ਰਹੇ ਹਨ ਤੇ ਹਾਲਾਤ ਇਹ ਹੈ ਕਿ ਯੂਨੀਵਰਸਿਟੀ ਵਿਚ ਆਸਾਮੀਆਂ ’ਤੇ 80 ਫੀਸਦੀ ਤੋਂ ਜ਼ਿਆਦਾ ਗੈਰ ਪੰਜਾਬੀ ਭਰਤੀ ਹੋ ਗਏ ਹਨ। ਉਹਨਾਂ ਕਿਹਾ ਕਿ ਇਸ ਕਾਰਨ ਆਪਣੀ ਹੀ ਯੂਨੀਵਰਸਿਟੀ ਵਿਚ ਪੰਜਾਬੀਆਂ ਲਈ ਬੂਹੇ ਬੰਦ ਹੋ ਗਏ ਹਨ। ਰੋਸ ਵਿਖਾਵਾ ਕਰ ਰਹੇ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਸਾਰੀਆਂ ਖਾਲੀ ਆਸਾਮੀਆਂ ਤੁਰੰਤ ਭਰੀਆਂ ਜਾਣ ਤੇ ਸਬੰਧਤ ਵਿੱਤੀ ਵਰ੍ਹੇ ਦੀ 31 ਮਾਰਚ ਦੀ ਤਾਰੀਕ ਤੱਕ ਸਾਰੀਆਂ ਆਸਾਮੀਆਂ ਵਾਰੀ ਸਿਰ ਭਰੀਆਂ ਜਾਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button