Breaking NewsD5 specialIndiaNewsUncategorized

ਖੁਦ ਨੂੰ ਰੱਬ ਮੰਨਣ ਵਾਲੇ ਨਿਤਿਆਨੰਦ ਨੇ ਵਸਾਇਆ ਆਪਣਾ ਨਵਾਂ ਦੇਸ਼

ਨਵੀਂ ਦਿੱਲੀ : ਬਾਲਾਤਕਾਰ ਦੇ ਦੋਸ਼ੀ ਬਾਬਾ ਨਿਤਿਆਨੰਦ ਨੇ ਕੈਲਾਸਾ ਨਾਮ ਤੋਂਂ ਇੱਕ ਨਵਾਂ ਦੇਸ਼ ਵਸਾ ਲਿਆ ਹ। ਭਗੌੜੇ ਬਾਲਾਤਕਾਰੀ ਨਿਤਿਆਨੰਦ ਨੇ ਦੱਖਣੀ ਅਮਰੀਕਾ ਦੇ ਕੋਲ ਇਕਵਾਡੋਰ ਤੋਂ ਇੱਕ ਨਵਾਂ ਟਾਪੂ ਖਰੀਦਿਆ ਹੈ ਜਿਸ ਵਿੱਚ ਆਪਣੇ ਆਪ ਦਾ ਦੇਸ਼ ਵਸਾਇਆ ਹੈ। ਨਿਤਿਆਨੰਦ ਨੇ ਆਪਣੇ ਨਵੇਂ ਦੇਸ਼ ਦਾ ਨਾਮ ਕੈਲਾਸਾ ਰੱਖਿਆ ਹੈ, ਜਿਸਦਾ ਵੱਖ ਤੋਂ ਝੰਡਾ, ਪਾਸਪੋਰਟ ਅਤੇ ਚਿੰਨ੍ਹ ਵੀ ਜਾਰੀ ਕਰ ਦਿੱਤਾ ਗਿਆ ਹੈ।

Read also…ਬਲਾਤਕਾਰੀ ਰਾਮ ਰਹੀਮ ਨੂੰ ਝਟਕਾ, ਹਾਈਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਮੀਡਿਆ ਰਿਪੋਰਟਸ ਮੁਤਾਬਕ ਨਿਤਿਆਨੰਦ ਨੇ ਕੈਲਾਸਾ ਵਿੱਚ ਵੱਖ ਤੋਂਂ ਸਰਕਾਰ ਦਾ ਗਠਨ ਵੀ ਕੀਤਾ ਹ। ਨਿਤਿਆਨੰਦ ਵੱਲੋਂ ਕੈਲਾਸਾ ਦੀ ਇੱਕ ਵੈਬਸਾਈਟ ਵੀ ਬਣਾਈ ਗਈ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਕੈਲਾਸਾ ਇੱਕ ਹਿੰਦੂ ਰਾਸ਼ਟਰ ਹੈ, ਜਿਸਨੂੰ ਭਾਰਤ ਜਿਹੇ ਹੋਰ ਦੇਸ਼ਾਂ ਤੋਂ ਬੇਦਖ਼ਲ ਕੀਤੇ ਗਏ ਹਿੰਦੁਆਂ ਨੇ ਬਣਾਇਆ ਹੈ।ਕੈਲਾਸਾ ਲਈ ਪਾਸਪੋਰਟ ਦੋ ਤਰ੍ਹਾਂ ਪਾਸਪੋਰਟ ਬਣਾਏ ਗਏ ਹਨ। ਇੱਕ ਸੁਨਹਿਰੇ ਰੰਗ ਦਾ ਅਤੇ ਦੂਜਾ ਲਾਲ। ਝੰਡੇ ਦਾ ਰੰਗ ਮਹਿਰੂਨ ਹੈ।

ਜਾਣਕਾਰੀ ਮੁਤਾਬਕ ਨਿਤਿਆਨੰਦ ਦੇ ਇਸ ਨਵੇਂ ਦੇਸ਼ ‘ਚ ਯੋਗ, ਧਿਆਨ, ਗੁਰੁਕੁਲ ਸਿੱਖਿਆ ਪ੍ਰਣਾਲੀ, ਮੁਫਤ ਇਲਾਜ਼ਾ ਸੇਵਾ, ਮੁਫਤ ਸਿੱਖਿਆ, ਮੁਫਤ ਖਾਣੇ ਵਰਗੀਆਂ ਸੁਵਿਧਾਵਾਂ ਮਿਲ ਰਹੀ ਹਨ। ਨਾਲ ਹੀ ਨਿਤਿਆਨੰਦ ਇਸ ਵੈਬਸਾਈਟ ਦੇ ਜ਼ਰੀਏ ਲੋਕਾਂ ਤੋਂ ਕੈਲਾਸਾ ਲਈ ਫੰਡ ਇਕੱਠਾ ਕਰਦੇ ਹਨ। ਵੈਬਸਾਈਟ ਵਿੱਚ ਦੱਸਿਆ ਗਿਆ ਹੈ ਕਿ ਕੈਲਾਸਾ ਇੱਕ ਗੈਰ – ਰਾਜਨੀਤਕ ਦੇਸ਼ ਹੈ ਅਤੇ ਮਨੁੱਖਤਾ ਉਸਦਾ ਮਕਸਦ ਹੈ।

ਇਹ ਦੇਸ਼ ਹਿੰਦੂ ਧਰਮ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਅਨੁਸਾਰ ਚੱਲੇਗਾ, ਜੋ ਕਿ ਕਈ ਦੇਸ਼ਾਂ ਤੋੋਂ ਅਲੋਪ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸਵਾਮੀ ਨਿਤਿਆਨੰਦ ਦੇ ਖਿਲਾਫ ਕਰਨਾਟਕ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਸੀ। ਉਥੇ ਹੀ ਗੁਜਰਾਤ ‘ਚ ਸਥਿਤ ਸਵਾਮੀ ਦੇ ਇੱਕ ਆਸ਼ਰਮ ਵਿੱਚ ਬੱਚੀਆਂ ਨੂੰ ਅਗਵਾਹ ਕਰਕੇ ਉਨ੍ਹਾਂ ਤੋਂ ਗਲਤ ਤਰੀਕੇ ਨਾਲ ਪੈਸੇ ਇਕੱਠਾ ਕਰਵਾਏ ਜਾਣ ਦੇ ਇਲਜ਼ਾਮ ਵੀ ਲੱਗੇ ਸਨ। ਜਿਸ ਤੋਂ ਬਾਅਦ ਉਹ ਦੇਸ਼ ਛੱਡ ਕੇ ਭੱਜ ਗਿਆ। ਹੁਣ ਉਸਦੇ ਇੱਕ ਨਵਾਂ ਦੇਸ਼ ਵਸਾਉਣ ਦੀ ਖਬਰ ਆ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button