Breaking NewsD5 specialIndiaNewsPunjab

ਕੱਲ੍ਹ ਜੋ ਹੋਣ ਵਾਲਾ ਹੈ ਸ਼ਾਇਦ ਦੇਸ਼ ਉਸਨੂੰ ਕਦੇ ਨਹੀਂ ਭੁੱਲ ਸਕਦਾ !

ਨਵੀਂ ਦਿੱਲੀ : ਕੱਲ੍ਹ ਜੋ ਹੋਵੇਗਾ ਦੇਸ਼ ਉਸਨੂੰ ਕਦੇ ਨਹੀਂ ਭੁੱਲ ਸਕਦਾ। ਸਾਲ ਗੁਜ਼ਰਦੇ ਜਾਣਗੇ ਪਰ 19 ਮਈ 2020 ਦੀ ਤਾਰੀਕ ਭਾਰਤ ਦੇ ਇਤਿਹਾਸ ਵਿੱਚ ਲੋਕਾਂ ਦੇ ਦਿਮਾਗ ਵਿੱਚ ਹਮੇਸ਼ਾ ਰਹੇਗੀ। ਲੋਕ ਚਾਹਕੇ ਵੀ 19 ਮਈ ਨੂੰ ਭੁੱਲ ਨਹੀਂ ਸਕਣਗੇ। ਦਰਅਸਲ ਦੇਸ਼ ‘ਚ ਸੋਮਵਾਰ ਨੂੰ ਹੀ ਕੋਰੋਨਾ ਵਾਇਰਸ ਦੇ ਮਾਮਲੇ 96 ਹਜ਼ਾਰ ਨੂੰ ਪਾਰ ਕਰ ਗਏ ਹਨ ਯਾਨੀ ਕਿ ਭਾਰਤ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ ਇੱਕ ਲੱਖ ਦੇ ਕਰੀਬ ਪਹੁੰਚ ਗਈ ਹੈ ਅਤੇ ਜੇਕਰ ਅੱਜ ਦੇਸ਼ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਇਸ ਰਫਤਾਰ ਨਾਲ ਵਧੀ ਤਾਂ ਹੋ ਸਕਦਾ ਹੈ ਮੰਗਲਵਾਰ ਨੂੰ ਸੰਕਰਮਣ ਦੇ ਮਾਮਲੇ 1 ਲੱਖ ਦਾ ਪੱਧਰ ਛੂਹ ਲੈਣ।

NEWS BULLETIN: PUNJAB POLICE ਫੇਰ ਆਈ ਸੁਰਖੀਆਂ ‘ਚ, ਕਾਂਗਰਸੀਆਂ ਦਾ ਅਕਾਲੀਆਂ ‘ਤੇ ਪਲਟਵਾਰ

ਇੱਕ ਦਿਨ ‘ਚ ਰਿਕਾਰਡ 5 ਹਜ਼ਾਰ ਕੇਸ
ਦੇਸ਼ ‘ਚ ਇੱਕ ਦਿਨ ‘ਚ ਕਰੀਬ 5000 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇੱਕ ਦਿਨ ਦਾ ਸਭ ਤੋਂ ਵੱਡਾ ਰਿਕਾਰਡ ਬਣ ਗਿਆ ਹੈ। ਦੇਸ਼ ਦੇ ਚਾਰ ਰਾਜਾਂ ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੁ ਅਤੇ ਦਿੱਲੀ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਤੇਜੀ ਨਾਲ ਵੱਧਦੇ ਜਾ ਰਹੇ ਹਨ। ਦੇਸ਼ ਦੇ ਵੱਖਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਸੰਕਰਮਣ ਦੇ 5242 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਲ ਸੰਕਰਮਿਤਾਂ ਦੀ ਗਿਣਤੀ 96,169 ਹੋ ਗਈ ਹੈ। ਇਸ ਮਿਆਦ ਵਿੱਚ 157 ਲੋਕਾਂ ਦੀ ਮੌਤ ਹੋਈ ਹੈ ਜਿਸਦੇ ਨਾਲ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 3029 ਹੋ ਗਈ। ਪਿਛਲੇ ਕੁਝ ਦਿਨਾਂ ਵਿੱਚ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ, ਜੋ ਲੋਕਾਂ ਨੂੰ ਡਰਾ ਰਹੇ ਹਨ।

SUMEDH SAINI ਦਾ ਦਬਦਬਾ ਜਾਰੀ, ਟੌਹਰ ਨਾਲ ਪਹੁੰਚਿਆ ਪੇਸ਼ੀ ‘ਤੇ, ਦੇਖਦੇ ਰਹਿ ਗਏ ਸੜਕਾਂ ‘ਤੇ ਖੜ੍ਹੇ ਲੋਕ

ਸ਼ਨੀਵਾਰ ਨੂੰ ਕੋਰੋਨਾ ਸੰਕਰਮਣ ਦੇ 4,885 ਮਾਮਲੇ ਸਾਹਮਣੇ ਆਏ, ਜੋ ਇੱਕ ਦਿਨ ਵਿੱਚ ਸਭ ਤੋਂ ਜਿਆਦਾ ਮਾਮਲੀਆਂ ਦਾ ਰਿਕਾਰਡ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਕੁਲ 3787 ਮਾਮਲੇ ਸਾਹਮਣੇ ਆਏ ਸਨ, ਜਿਸ ਦੀ ਵਜ੍ਹਾ ਨਾਲ ਭਾਰਤ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਚੀਨ ਤੋਂ ਵੀ ਜਿਆਦਾ (84,031) ਹੋ ਗਏ। ਉਸ ਤੋਂ ਬਾਅਦ ਤਾਂ ਕੋਰੋਨਾ ਮਾਮਲਿਆਂ ਨੇ ਸਾਰੇ ਰਿਕਾਰਡ ਹੀ ਤੋੜ ਦਿੱਤੇ। ਅੱਜ ਯਾਨੀ ਸੋਮਵਾਰ ਨੂੰ ਕਰੀਬ 4300 ਕੋਰੋਨਾ ਮਾਮਲੇ ਸਾਹਮਣੇ ਆ ਜਾਂਦੇ ਹਨ ਤਾਂ ਸੰਕਰਮਣ ਦਾ ਸੰਖਿਆ 1 ਲੱਖ ਦਾ ਪੱਧਰ ਪਾਰ ਕਰ ਲਵੇਗਾ ਅਤੇ ਲੋਕਾਂ ਲਈ ਇਹ ਦਿਨ ਕਦੇ ਨਾ ਭੁੱਲਣ ਵਾਲਾ ਹੋਵੇਗਾ। ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਬਾਵਜੂਦ ਇੱਕ ਸੁਖਦ ਪਹਿਲੂ ਇਹ ਵੀ ਹੈ ਕਿ ਇਸ ਬਿਮਾਰੀ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ।

Lockdown 4.0 ਲੌਕਡਾਊਨ ਤੇ ਕਰਫਿਊ ਬਾਰੇ ਬਹੁਤ ਵੱਡਾ ਖ਼ੁਲਾਸਾ, ਸੁਣ ਕੇ ਦਿਮਾਗ ਦੀਆਂ ਤਾਰਾਂ ਹਿੱਲ ਜਾਣਗੀਆਂ

ਪਿਛਲੇ 24 ਘੰਟਿਆਂ ‘ਚ ਇਸ ਬਿਮਾਰੀ ਨਾਲ 2715 ਲੋਕ ਠੀਕ ਹੋਏ ਹਨ ਅਤੇ ਅਜਿਹੇ ਲੋਕਾਂ ਦੀ ਗਿਣਤੀ 36 ਹਜ਼ਾਰ ਤੋਂ ਜਿਆਦਾ ਹੋ ਗਈ ਹੈ। ਅੰਕੜਿਆਂ ਮੁਤਾਬਕ ਹੁਣ ਤੱਕ 36,824 ਲੋਕ ਇਸਦੇ ਸੰਕਰਮਣ ਨਾਲ ਪੂਰੀ ਤਰ੍ਹਾਂ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਵੱਖਰੇ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਅਪ੍ਰੈਲ ਦੇ ਮਹੀਨੇ ਵਿੱਚ ਕੋਰੋਨਾ ਨੇ ਇੰਨਾ ਵਿਕਰਾਲ ਰੂਪ ਨਹੀਂ ਲਿਆ ਸੀ ਪਰ ਜਦੋਂ ਤੋਂ ਮਈ ਸ਼ੁਰੂ ਹੋਇਆ ਹੈ ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਮਈ ਦਾ ਅਜੇ ਦੂਜਾ ਹਫਤਾ ਚੱਲ ਰਿਹਾ ਹੈ ਅਤੇ ਸੰਕਰਮਿਤਾਂ ਦੀ ਗਿਣਤੀ ਇੱਕ ਲੱਖ ਦੇ ਕਰੀਬ ਪਹੁੰਚ ਗਈ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿੱਚ ਦੇਸ਼ ਵਿੱਚ ਲਾਕਡਾਊਨ 4.0 ਲਾਗੂ ਕਰ ਦਿੱਤਾ ਗਿਆ ਹੈ। ਲਾਕਡਾਉਨ 4.0 ਦੇ ਵਿੱਚ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਕਾਫ਼ੀ ਅਧਿਕਾਰ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button