Breaking NewsD5 specialEntertainmentNews

ਕੰਮ ‘ਤੇ ਫਿਰ ਤੋਂ ਪਰਤੀ Anushka Sharma, ਸ਼ੇਅਰ ਕੀਤੀ ਪਹਿਲੀ ਝਲਕ

ਮੁੰਬਈ : ਅਨੁਸ਼ਕਾ ਸ਼ਰਮਾ ਆਪਣੀ ਡਿਲੀਵਰੀ ਤੋਂ ਬਾਅਦ ਲਾਈਟਸ, ਕੈਮਰਾ ਅਤੇ  ਐਕਸ਼ਨ ਦੀ ਦੁਨੀਆ ‘ਚ ਵਾਪਸ ਪਰਤ ਆਈ ਹੈ। ਅਦਾਕਾਰਾ ਨੇ ਵੀਰਵਾਰ ਨੂੰ ਆਪਣੇ ਮੇਕਅੱਪ ਰੂਮ ਦੀ ਇੱਕ ਤਸਵੀਰ ਅਪਲੋਡ ਕੀਤੀ, ਜਿੱਥੇ ਉਹ ਸ਼ੂਟ ਲਈ ਤਿਆਰ ਹੋ ਰਹੀ ਸੀ। ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਪੋਸਟ ਦੇ ਨਾਲ ਕੋਈ ਕੈਪਸ਼ਨ ਨਹੀਂ ਦਿੱਤਾ। ਬਲੈਕ ਐਂਡ ਵਾਈਟ ਫੋਟੋ ‘ਚ ਅਨੁਸ਼ਕਾ ਕੁਝ ਪੜ੍ਹਦੇ ਹੋਏ ਨਜ਼ਰ  ਆ ਰਹੀ ਹੈ।

🔴LIVE| ਲਓ ਕਿਸਾਨਾਂ ਨੇ ਤੋੜਿਆ ਮੋਦੀ ਦਾ ਹੰਕਾਰ,ਦਿੱਤਾ ਵੱਡਾ ਝਟਕਾ!ਦਿੱਲੀ ਕਰਨਗੇ ਪੂਰੀ ਜਾਮ

ਅਨੁਸ਼ਕਾ ਨੇ ਇਸ ਗੱਲ ਦਾ ਜਿਕਰ ਨਹੀਂ ਕੀਤਾ ਕਿ ਉਹ ਫਿਲਹਾਲ ਕਿਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ। ਅਦਾਕਾਰਾ ਦੀ ਲਿਸਟ ‘ਚ ਦੋ ਫਿਲਮਾਂ ਹਨ। ਉਹ  ‘ਕਨੇਡਾ’,  ਨਵਦੀਪ ਸਿੰਘ  ਨਿਰਦੇਸ਼ਿਤ ਅਤੇ  ਕ੍ਰਿਕੇਟਰ ਝੂਲਨ ਗੋਸਵਾਮੀ  ਦੀ ਬਾਇਓਪਿਕ ‘ਚ ਵਿਖਾਈ ਦੇਣਗੀਆਂ। ਅਨੁਸ਼ਕਾ ਨੂੰ ਆਖਰੀ ਵਾਰ 2018 ‘ਚ ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਦੇ ਨਾਲ ਫਿਲਮ ‘ਜੀਰੋ’ ‘ਚ ਦੇਖਿਆ ਗਿਆ ਸੀ। ਦੱਸ ਦਈਏ ਕਿ ਅਨੁਸ਼ਕਾ ਅਤੇ ਪਤੀ ਵਿਰਾਟ ਕੋਹਲੀ ਜਨਵਰੀ ‘ਚ ਧੀ ਵਾਮਿਕਾ ਦੇ ਮਾਤਾ – ਪਿਤਾ ਬਣੇ ਹਨ।

 

View this post on Instagram

 

A post shared by AnushkaSharma1588 (@anushkasharma)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button