Breaking NewsD5 specialEntertainmentIndiaNewsPolitics

ਕੰਗਨਾ ਰਨੌਤ ਦੀ ਮਾਂ ਬੀਜੇਪੀ ‘ਚ ਸ਼ਾਮਿਲ, Queen ਨੂੰ ਵੀ ਪਾਰਟੀ ‘ਚ ਲਿਆਉਣਾ ਚਾਹੁੰਦੇ ਨੇ ਦਿੱਗਜ ਨੇਤਾ

ਮੁੰਬਈ : ਮੁੰਬਈ ‘ਚ BMC ਦੀ ਕੰਗਨਾ ਰਨੌਤ ਦੇ ਸ‍ਥ‍ਿਤ ਦਫ਼ਤਰ ‘ਤੇ ਕੀਤੀ ਗਈ ਕਾਰਵਾਈ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਸੜਕ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਲੋਕ ਆਪਣੇ ਗ਼ੁੱਸੇ ਦਾ ਇਜਹਾਰ ਕਰ ਰਹੇ ਹਨ। ਉਥੇ ਹੀ ਇਸਤੋਂ ਬਾਅਦ ਸ਼‍ਿਵਸੈਨਾ ਵੀ ਰਾਜਨੀਤਿਕ ਗਲਿਆਰਿਆਂ ‘ਚ ਹਰ ਕਿਸੇ ਦੇ ਨਿਸ਼ਾਨੇ ‘ਤੇ ਆ ਗਈ ਹੈ। ਲੋਕ ਵੀ ਇਸ ਵਿਵਾਦ ਨੂੰ ਲੈ ਕੇ ਦੋ ਹਿੱਸਿਆਂ ‘ਚ ਵੰਡ ਗਏ ਹਨ। ਇਸ ‘ਚ ਕੰਗਨਾ ਰਣੌਤ ਦੀ ਮਾਂ ਆਸਾ ਰਣੌਤ ਭਾਜਪਾ ‘ਚ ਸ਼ਾਮਿਲ ਹੋ ਗਈ ਹੈ।

BIG BREAKING-ਸੁਮੇਧ ਸੈਣੀ ਦੇ ਪਰਿਵਾਰ ਦੀ ਪੁੱਛ-ਗਿੱਛ ਤੋਂ ਬਾਅਦ ਪੁਲਿਸ ਪਹੁੰਚੀ ਸੈਣੀ ਦੇ ਘਰ! ਹੋ ਸਕਦੀ ਗ੍ਰਿਫਤਾਰੀ

ਇਸ ਮੌਕੇ ‘ਤੇ ਆਸਾ ਰਣੌਤ ਨੇ ਕਿਹਾ ਕਿ ਮੇਰੀ ਧੀ ਕੰਗਨਾ ਰਣੌਤ ਦੇ ਨਾਲ ਜੋ ਹੋਇਆ, ਉਸ ਤੋਂ ਬਾਅਦ ਮੈਨੂੰ ਭਾਜਪਾ ‘ਚ ਆਉਣਾ ਹੀ ਪਿਆ। ਉਥੇ ਹੀ ਆਸਾ ਰਣੌਤ ਨੇ ਪੀਐਮ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੰਗਨਾ ਨੂੰ ਵਾਈ ਪਲੱਸ ਸਕਿਓਰਿਟੀ ਦੇ ਕੇ ਹਿਮਾਚਲ ਦੀ ਧੀ ਨੂੰ ਸੁਰੱਖਿਆ ਦਿੱਤੀ ਹੈ।

🔴LIVE🔴ਕੈਪਟਨ ਦੀ ਸਿਆਸਤ ਨੇ ਸਿੱਧੂ ਦੇ ਮੂੰਹ ‘ਤੇ ਜੜੇ ਤਾਲੇ! ਸੁਮੇਧ ਸੈਣੀ ਦਾ ਪਰਿਵਾਰ ਲੱਗਿਆ SIT ਦੇ ਹੱਥ,

ਕੰਗਨਾ ਦੀ ਮਾਂ ਨੇ ਮੋਦੀ ਸਰਕਾਰ ਦੇ ਨਾਲ – ਨਾਲ ਹਿਮਾਚਲ ਪ੍ਰਦੇਸ਼ ਦੀ ਜੈਰਾਮ ਸਰਕਾਰ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਆਸਾ ਰਣੌਤ ਨੇ ਕਿਹਾ ਕਿ ਸਾਡਾ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ ‘ਚ ਹੀ ਸੀ। ਹੁਣ ਮੋਦੀ ਸਰਕਾਰ ਨੇ ਸਾਡਾ ਦਿਲ ਜਿੱਤ ਲਿਆ ਹੈ। ਹੁਣ ਪੂਰੀ ਤਰ੍ਹਾਂ ਨਾਲ ਭਾਜਪਾ ਦੇ ਹੋ ਗਏ ਹਨ।

ਇਸ ਮੁੰਡੇ ਦਾ ਕਾਰਨਾਮਾ ਦੇਖ ਹੋਜੋਗੇ ਹੈਰਾਨ,ਵਿਦੇਸ਼ਾਂ ਤੱਕ ਪਈਆਂ ਧੁੰਮਾਂ,ਦੂਰੋਂ-ਦੂਰੋਂ ਪਹੁੰਚ ਰਹੇ ਨੇ ਲੋਕ

ਆਸਾ ਰਣੌਤ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਜੋ ਕੰਮ ਕੀਤਾ ਉਹ ਬਹੁਤ ਨਿੰਦਣਯੋਗ ਹੈ ਮੈਂ ਉਸਦੀ ਸਖਤ ਸ਼ਬਦਾਂ ‘ਚ ਵਿਰੋਧ ਕਰਦੀ ਹਾਂ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੂਰਾ ਹਿੰਦੁਸਤਾਨ ਮੇਰੀ ਧੀ ਦੇ ਨਾਲ ਹੈ। ਮੈਨੂੰ ਆਪਣੀ ਧੀ ‘ਤੇ ਮਾਣ ਹੈ ਕਿ ਉਹ ਹਮੇਸ਼ਾ ਸੱਚਾਈ ਦੇ ਨਾਲ ਰਹੀ ਹੈ ਅਤੇ ਅੱਗੇ ਵੀ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button