Breaking NewsD5 specialEntertainmentNews

ਕੰਗਣਾ ਰਣੌਤ ਕੋਰੋਨਾ ਵਾਇਰਸ ਸੰਕਰਮਣ ਤੋਂ ਹੋਈ ਮੁਕਤ

ਮੁੰਬਈ : ਅਦਾਕਾਰਾ ਕੰਗਣਾ ਰਣੌਤ ਨੇ ਮੰਗਲਵਾਰ ਨੂੰ ਦੱਸਿਆ ਕਿ ਉਹ ਕੋਰੋਨਾ ਵਾਇਰਸ ਸੰਕਰਮਣ ਤੋਂ ਮੁਕਤ ਹੋ ਗਈ ਹੈ। ਕੰਗਣਾ ਅੱਠ ਮਈ ਨੂੰ ਸੰਕਰਮਿਤ ਪਾਈ ਗਈ ਸੀ ਅਤੇ ਘਰ ‘ਚ ਹੀ ਅਲੱਗ ਰਹਿ ਰਹੀ ਸੀ। ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਇਹ ਜਾਣਕਾਰੀ ਸਾਂਝਾ ਕਰਦੇ ਹੋਏ ਲਿਖਿਆ, ਹੈਲੋ ਐਵਰੀਵਨ, ਮੇਰੀ ਕੋੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ। ਮੈਂ ਬਹੁਤ ਕੁਝ ਕਹਿਣਾ ਚਾਹੁੰਦੀ ਹਾਂ ਕਿ ਕਿੰਝ ਮੈਂ ਵਾਇਰਸ ਨੂੰ ਹਰਾਇਆ ਪਰ ਮੈਨੂੰ ਕਿਹਾ ਗਿਆ ਕਿ ਮੈਂ ਇਸ ਵਾਇਰਸ ਦੇ ਫੈਨ ਕਲੱਬ ਨੂੰ ਨਾਰਾਜ਼ ਨਾ ਕਰਾਂ। ਹਾਂ ਇਹ ਸੱਚ ਹੈ ਕਿ ਜੇਕਰ ਕੋਰੋਨਾ ਲਈ ਕੁਝ ਕਿਹਾ ਜਾਵੇ ਤਾਂ ਬਹੁਤ ਸਾਰੇ ਲੋਕ ਨਾਰਾਜ਼ ਹੋ ਜਾਂਦੇ ਹਨ। ਸਾਰੇ ਚਾਹੁਣ ਵਾਲਿਆਂ ਅਤੇ ਸ਼ੁੱਭਚਿੰਤਕਾਂ ਲਈ ਧੰਨਵਾਦ ਅਤੇ ਪਿਆਰ’।

🔴LIVE ਗ੍ਰਹਿ ਮੰਤਰੀ ਨੇ ਕੀਤੀ ਮੀਟਿੰਗ,ਨਿਕਲੇਗਾ ਕਿਸਾਨਾਂ ਦਾ ਹੱਲ!2ਮੰਤਰੀਆਂ ’ਤੇ ਪਰਚਾ ਦਰਜ,ਰਾਤੋਂ ਰਾਤ ਹਿੱਲੀ ਸਰਕਾਰ!

ਤੁਹਾਨੂੰ ਦੱਸ ਦੇਈਏ ਕਿ ਕੁਝ ਹੀ ਦਿਨ ਪਹਿਲਾ ਇਤਰਾਜ਼ਯੋਗ ਟਵੀਟ ਨੂੰ ਲੈ ਕੇ ਕੰਗਣਾ ਦਾ ਟਵਿਟਰ ਅਕਾਊਂਟ ਸਸਪੈਂਡ ਹੋਇਆ ਸੀ ਜਿਸ ਤੋਂ ਬਾਅਦ ਉਹ ਇੰਸਟਾਗ੍ਰਾਮ ’ਤੇ ਸਰਗਰਮ ਹੋ ਗਈ। ਇਸ ਤੋਂ ਬਾਅਦ ਕੰਗਣਾ ਨੇ ਕੋਰੋਨਾ ਸੰਕਰਮਿਤ ਹੋਣ ਦੀ ਜਾਣਕਾਰੀ ਦਿੰਦੇ ਹੋਏ ਪੋਸਟ ਕੀਤੀ ਸੀ। ਇਸ ਪੋਸਟ ਨੂੰ ਕਿਸੇ ਖ਼ਾਸ ਕਾਰਨਾਂ ਕਾਰਨ ਇੰਸਟਾਗ੍ਰਾਮ ਨੇ ਕੰਗਣਾ ਦੀ ਪ੍ਰੋਫਾਈਲ ਤੋਂ ਡਿਲੀਟ ਕਰ ਦਿੱਤਾ। ਇਹ ਕਾਰਨ ਹੈ ਕਿ ਕੰਗਣਾ ਨੇ ਹੁਣ ਕਿਹਾ ਕਿ ਜੇਕਰ ਉਹ ਕੁਝ ਕਹੇਗੀ ਤਾਂ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਫ਼ਿਲਮਾਂ ’ਚ ਕੰਮ ਕਰਨ ਦੀ ਗੱਲ ਕਰੀਏ ਤਾਂ ਕੰਗਣਾ ‘ਥਲਾਇਵੀ’ ’ਚ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦੇ ਤਾਰੀਕ ਅੱਗੇ ਵਧਾ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button