Breaking NewsD5 specialNewsPunjab

ਗੁੱਤੋਂ ਫੜ੍ਹ ਕੇ ਪ੍ਰਿੰਸੀਪਲ ਦਾ ਕੁਟਾਪਾ, ਜਨਾਨੀਆਂ ਨੇ ਪਿੰਡ ‘ਚ ਜਲੂਸ ਕੱਢਿਆ

ਲੁਧਿਆਣਾ : ਲੁਧਿਆਣਾ ਦੇ ਆਲਮਗੀਰ ਖੇਤਰ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂੂਲ ਦੀ ਪ੍ਰਿੰਸੀਪਲ ਦੇ ਨਾਲ ਸਰੇ ਬਾਜ਼ਾਰ ਦੇ ਪਿੰਡ ਵਿੱਚ ਮਾਰ ਕੁੱਟ ਕਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਸਾਡੀ ਟੀਮ ਵਲੋਂ ਇਸ ਵੀਡੀਓ ਦੀ ਜਾਂਚ ਪੜਤਾਲ ਲਈ ਸਬੰਧਤ ਪੁਲਿਸ ਸਟੇਸ਼ਨ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਇਹ ਵੀਡੀਓ ਸੱਚ ਸਾਬਤ ਹੋਈ।

Read Also ਹੱਥ ਪੈਰ ਬੰਨ੍ਹ ਕੇ ਸਿੱਖ ਮੁੰਡੇ ਦਾ ਸ਼ਰੇਆਮ ਕੁਟਾਪਾ, ਵੀਡੀਓ ਦੇਖ ਕੇ ਕੰਭ ਜਾਵੇਗੀ ਰੂਹ

ਉਥੇ ਹੀ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਐਸਐੇਚਓ ਡੇਹਲੋ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਦੋ ਅਧਅਿਾਪਕਾਂ ਦੀ ਆਪਸ ਵਿੱਚ ਲੜਾਈ ਦੀ ਸਿਕਾਇਤ ਆਈ ਸੀ। ਜਿਸ ਤੋਂ ਬਾਅਦ ਪੁਲਿਸ ਟੀਮ ਦੁਆਰਾ ਮੌਕੇ ‘ਤੇ ਜਾ ਕੇ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਪ੍ਰਿੰਸੀਪਲ ਵਲੋਂ ਅਧਿਆਪਕ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਥਾਣੇ ਵਿੱਚ ਬੁਲਾਇਆ ਗਿਆ ਇਸ ਤੋਂ ਬਾਅਦ ਉਨ੍ਹਾਂਨੇ ਕਿਹਾ ਕਿ ਇਸ ਮਾਮਲੇ ਸਬੰਧੀ ਸਾਰੀ ਜਾਂਚ ਡੀ ਓ ਦੇ ਕੋਲ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੋਵੇਂ ਪਾਰਟੀਆਂ ਦੀ ਆਪਸ ਵਿੱਚ ਸਹਿਮਤੀ ਬਣ ਗਈ ਹੈ ਪਰ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਹੀ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button