InternationalPunjabTop News

ਕੈਲੀਫੋਰਨੀਆ ਵਿਧਾਨ ਸਭਾ ਵੱਲੋਂ ਨਵੰਬਰ 1984 ਹਿੰਸਾ ਨੂੰ ਸਿੱਖ ਨਸਲਕੁਸ਼ੀ ਵਜੋਂ ਮਿਲੀ ਮਾਨਤਾ

ਕੈਲੀਫੋਰਨੀਆ ਵਿਧਾਨ ਸਭਾ ”ਚ ਮੈਂਬਰ ਜਸਮੀਤ ਕੌਰ ਬੈਂਸ ਵੱਲੋਂ ਸਿੱਖ ਨਸਲਕੁਸ਼ੀ ਨਾਲ ਸਬੰਧਤ ਮਤਾ ਕੀਤਾ ਗਿਆ ਪੇਸ਼

ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਮਤਾ ਪਾਸ ਕਰਕੇ ਅਮਰੀਕੀ ਕਾਂਗਰਸ (ਸੰਸਦ) ਨੂੰ ਭਾਰਤ ਵਿਚ 1984 ਵਿਚ ਹੋਈ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਵਜੋਂ ਰਸਮੀ ਤੌਰ ‘ਤੇ ਮਾਨਤਾ ਦੇਣ ਅਤੇ ਇਸ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਇਹ ਮਤਾ 22 ਮਾਰਚ ਨੂੰ ਵਿਧਾਨ ਸਭਾ ਦੀ ਮੈਂਬਰ ਜਸਮੀਤ ਕੌਰ ਬੈਂਸ, ਜੋ ਰਾਜ ਵਿਧਾਨ ਸਭਾ ਦੀ ਪਹਿਲੀ ਚੁਣੀ ਸਿੱਖ ਮੈਂਬਰ ਹੈ, ਵੱਲੋਂ ਪੇਸ਼ ਕੀਤਾ ਗਿਆ ਸੀ ਅਤੇ ਸੂਬਾ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਅਸੈਂਬਲੀ ਮੈਂਬਰ ਕਾਰਲੋਸ ਵਿਲਾਪਾਡੂਆ ਨੇ ਇਸ ਦਾ ਸਮਰਥਨ ਕੀਤਾ। ਵਿਧਾਨ ਸਭਾ ਦੇ ਇੱਕੋ ਇੱਕ ਹਿੰਦੂ ਮੈਂਬਰ ਐਸ਼ ਕਾਲੜਾ ਨੇ ਵੀ ਹੱਕ ਵਿੱਚ ਵੋਟ ਪਾਈ।

ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਸਾਲ ਜਨਵਰੀ ਵਿੱਚ ਨਿਊਜਰਸੀ ਦੀ ਅਮਰੀਕੀ ਸੈਨੇਟ ਵਿੱਚ 1984 ਦੀ ਸਿੱਖ ਵਿਰੋਧੀ ਹਿੰਸਾ ਨਾਲ ਸਬੰਧਤ ਮਤਾ ਪੇਸ਼ ਕੀਤਾ ਗਿਆ ਸੀ। ਜਿਸ ਨੂੰ ਵਿਧਾਨ ਸਭਾ ਮੈਂਬਰ ਜਸਮੀਤ ਕੌਰ ਬੈਂਸ ਨੇ 22 ਮਾਰਚ ਨੂੰ ਪੇਸ਼ ਕੀਤਾ ਸੀ। ਮਤਾ ਫਿਰ ਕੈਲੀਫੋਰਨੀਆ ਰਾਜ ਵਿਧਾਨ ਸਭਾ ਦੁਆਰਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਜਸਮੀਤ ਕੌਰ ਬੈਂਸ ਕੈਲੀਫੋਰਨੀਆ ਅਸੈਂਬਲੀ ਦੀ ਪਹਿਲੀ ਚੁਣੀ ਗਈ ਸਿੱਖ ਮੈਂਬਰ ਹੈ। ਇਹ ਪ੍ਰਸਤਾਵ ਅਸੈਂਬਲੀ ਮੈਂਬਰ ਕਾਰਲੋਸ ਵਿਲਾਪਾਡੂਆ ਦੁਆਰਾ ਲਿਆਇਆ ਗਿਆ ਸੀ।ਵਿਧਾਨ ਸਭਾ ਵਿੱਚ ਹਿੰਦੂ ਭਾਈਚਾਰੇ ਦੇ ਸਿਰਫ਼ ਇੱਕ ਮੈਂਬਰ ਐਸ਼ ਕਾਲੜਾ ਨੇ ਪ੍ਰਸਤਾਵ ਦੇ ਸਮਰਥਨ ਵਿੱਚ ਵੋਟ ਪਾਈ ਹੈ ਮਤੇ ਵਿੱਚ ਰਾਜਧਾਨੀ ਦਿੱਲੀ ਦੀ ਇੱਕ ਵਿਧਵਾ ਬਸਤੀ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਇੱਥੇ ਅਜੇ ਵੀ ਸਿੱਖ ਔਰਤਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਨਾਲ ਕੁੱਟਮਾਰ ਅਤੇ ਬਲਾਤਕਾਰ ਹੋਇਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਾਲ 2015 ਵਿੱਚ ਕੈਲੀਫੋਰਨੀਆ ਅਸੈਂਬਲੀ ਵਿੱਚ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਣ ਲਈ ਮਤਾ ਪੇਸ਼ ਕੀਤਾ ਗਿਆ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button