Breaking NewsD5 specialNewsPunjabTop News

ਕੋਲਕਾਤਾ ‘ਚ ਗੈਂਗਸਟਰ Jaipal Bhullar ਅਤੇ ਉਸਦੇ ਸਾਥੀ Jassi ਐਨਕਾਊਂਟਰ ‘ਚ ਢੇਰ

ਕੋਲਕਾਤਾ : ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਓਕੂ ਯੂਨਿਟ ਦੇ ਨਾਲ ਪੰਜਾਬ ਪੁਲਿਸ ਨੇ ਕੋਲਕਾਤਾ ‘ਚ ਜਾ ਕੇ ਗੈਂਗਸਟਰ ਜੈਪਾਲ ਭੁੱਲਰ ਅਤੇ ਉਸਦੇ ਸਾਥੀ ਜਸਪ੍ਰੀਤ ਜੱਸੀ ਦਾ ਕੋਲਕਾਤਾ ‘ਚ ਐਨਕਾਊਂਟਰ ਕੀਤਾ ਹੈ। ਬੀਤੇ ਦਿਨ ਜਗਰਾਓਂ ‘ਚ 2 ਏਐਸਆਈ ਪੁਲਿਸ ਅਧਿਕਾਰੀਆਂ ਦੇ ਕਤਲ ਕਰਨ ਦੇ ਮਾਮਲੇ ‘ਚ ਨਾਮਜ਼ਦ ਕੀਤੇ ਗਏ ਗੈਂਗਸਟਰ ਜੈਪਾਲ ਭੁੱਲਰ ‘ਤੇ 10 ਲੱਖ ਦਾ ਪੰਜਾਬ ਪੁਲਿਸ ਨੇ ਇਨਾਮ ਰੱਖਿਆ ਹੋਇਆ ਸੀ, ਉਥੇ ਹੀ ਜਸਪ੍ਰੀਤ ਜੱਸੀ ‘ਤੇ 5 ਲੱਖ ਦਾ ਇਨਾਮ ਰੱਖਿਆ ਹੋਇਆ ਸੀ।

ਮੁੜ ਫਸਿਆ ਸੌਦਾ ਸਾਧ!ਛੱਤਰਪਤੀ ਦੇ ਮੁੰਡੇ ਨੇ ਕੱਢਲੇ ਸਬੂਤ!ਪ੍ਰੇਮੀਆਂ ਨੂੰ ਲੱਗਿਆ ਵੱਡਾ ਝਟਕਾ

ਦੱਸ ਦਈਏ ਕਿ ਅੱਜ ਇਸ ਐਨਕਾਊਂਟਰ ‘ਚ ਕੋਲਕਾਤਾ ਪੁਲਿਸ ਦਾ ਇੱਕ ਅਧਿਕਾਰੀ ਵੀ ਜਖ਼ਮੀ ਹੋਇਆ ਹੈ। ਗੈਂਗਸਟਰ ਜੈਪਾਲ ਭੁੱਲਰ ਅਤੇ ਜੱਸੀ ‘ਤੇ ਨਸ਼ਾ ਸਮਗਲਿੰਗ ਸਮੇਤ ਕਈ ਹੋਰ ਗੰਭੀਰ ਇਲਜ਼ਾਮ ਵੀ ਚੱਲ ਰਹੇ ਸਨ। ਜ਼ਿਕਰਯੋਗ ਹੈ ਕਿ ਜੈਪਾਲ ਭੁੱਲਰ ਦੇ ਖਿਲਾਫ ਦੇਸ਼ ਭਰ ‘ਚ ਕਰੀਬ 50 ਆਪਰਾਧਿਕ ਮਾਮਲੇ ਦਰਜ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button