Breaking NewsD5 specialNewsPress ReleasePunjabTop News

 ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ, ਡਰ ਜਾਂ ਭੈਅ ਤੋਂ ਕਰਨਾ ਚਾਹੀਦਾ ਹੈ : ਜਿ਼ਲ੍ਹਾ ਚੋਣ ਅਫਸਰ

ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ, ਡਰ

ਜਾਂ ਭੈਅ ਤੋਂ ਕਰਨਾ ਚਾਹੀਦਾ ਹੈ: ਜਿ਼ਲ੍ਹਾ ਚੋਣ ਅਫਸਰ

– ਵਿਧਾਨ ਸਭਾ ਚੋਣਾ ਵਿੱਚ ਜਿ਼ਲ੍ਹੇ ਦੇ 4 ਲੱਖ 45 ਹਜ਼ਾਰ 775 ਕਰਨਗੇ ਆਪਣੇ ਵੋਟ ਦਾ ਇਸਤੇਮਾਲ

– ਜਿ਼ਲ੍ਹੇ ਦੇ 4149 ਦਿਵਿਆਂਗ ਵੋਟਰ ਵੋਟ ਦੇ ਅਧਿਕਾਰ ਦੀ ਕਰਨਗੇ ਵਰਤੋਂ

– ਵੈਬਸਾਈਟ www.nvsp.in ਜਾਂ ਮੋਬਾਇਲ ਐਪ ’ ਵੋਟਰ ਹੈਲਪ ਲਾਈਨ ’ ’ਤੇ ਵੀ ਆਨ ਲਾਈਨ ਕਰਵਾਈ ਜਾ ਸਕਦੀ ਹੈ ਰਜਿ਼ਸਟਰੇਸ਼ਨ

ਫ਼ਤਹਿਗੜ੍ਹ ਸਾਹਿਬ :  ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਦੀਆਂ ਵੋਟਾਂ ਬਣਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਕੋਈ ਵੀ ਯੋਗ ਨਾਗਰਿਕ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਦੇ 4 ਲੱਖ 45 ਹਜ਼ਾਰ 775 ਵੋਟਰ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਜਿ਼ਲ੍ਹਾ ਚੋਣ ਅਫਸਰ ਨੈ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਫ਼ਤਹਿਗੜ੍ਹ ਸਾਹਿਬ, ਬਸੀ ਪਠਾਣਾ ਤੇ ਅਮਲੋਹ ਵਿੱਚ 4149 ਦਿਵਿਆਂਗ ਵੋਟਰ ਹਨ ਜਿਨ੍ਹਾਂ ਵਿੱਚੋਂ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ 1796 ਵੋਟਰ, ਵਿਧਾਨ ਸਭਾ ਹਲਕਾ ਬਸੀ ਪਠਾਣਾ ਵਿੱਚ 1281 ਵੋਟਰ ਅਤੇ ਵਿਧਾਨ ਸਭਾ ਹਲਕਾ ਅਮਲੋਹ ਵਿੱਚ 1072 ਵੋਟਰ ਹਨ।

BIG NEWS ਕਾਂਗਰਸ ‘ਚ ਫਿਰ ਪਿਆ ਘਮਾਸਾਣ, ਵਿਰੋਧੀ ਹੋਏ ਬਾਗੋਬਾਗ D5 Channel Punjabi

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਿਵਿਆਂਗ ਵੋਟਰ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਤਾਂ ਉਹ ਆਪਣੇ ਬੂਥ ਲੈਵਲ ਅਫਸਰ (ਬੀ.ਐਲ.ਓ) ਨਾਲ ਤਾਲਮੇਲ ਕਰਕੇ ਫਾਰਮ ਨੰ 6 ਭਰ ਕੇ ਬੀ.ਐਲ.ਓ. ਨੂੰ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨਾਲ ਹੀ ਲੋਕਤੰਤਰ ਨੂੰ ਮਜਬੂਤ ਰੱਖਿਆ ਜਾ ਸਕਦਾ ਹੈ. ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਮੁਹਿੰਮ ਦਾ ਸਮੂਹ ਨਾਗਰਿਕਾ ਨੂੰ ਲਾਭ ਉਠਾਉਣਾ ਚਾਹੀਦਾ ਹੈ। ਜਿ਼ਲ੍ਹਾ ਚੋਣ ਅਫਸਰ ਨੇ ਕਿਹਾ ਕਿ ਸਾਡਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਅਤੇ ਸੰਵਿਧਾਨ ਨੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਲਈ ਸਾਨੂੰ ਆਪਣੀ ਵੋਟ ਬਣਾਉਣ ਅਤੇ ਉਸ ਦੀ ਬਿਨਾਂ ਕਿਸੇ ਲਾਲਚ, ਡਰ ਜਾਂ ਭੈਅ ਤੋਂ ਵਰਤੋਂ ਕਰਨ ਲਈ ਕਦੇ ਅਵੇਸਲੇ ਨਹੀਂ ਹੋਣਾ ਚਾਹੀਦਾ।

BIG BREAKING ਡੇਰਾ ਸਿਰਸਾ ਪਹੁੰਚੀ SIT, ਵੱਡੀ ਕਾਰਵਾਈ, ਬੇਅਦਬੀ ‘ਤੇ ਖੁਲਾਸੇ ! D5 Channel Punjabi

ਉਨ੍ਹਾਂ ਕਿਹਾ ਕਿ ਵੋਟ ਦੇ ਅਧਿਕਾਰ ਤੋਂ ਅਵੇਸਲਾ ਹੋਣਾ ਆਪਣੀ ਸਮਾਜਿਕ ਜਿੰਮੇਵਾਰੀ ਤੋਂ ਭੱਜਣ ਬਰਾਬਰ ਹੈ ਇਸ ਲਈ ਹਰੇਕ ਵੋਟਰ ਨੂੰ ਆਪਣੇ ਅਧਿਕਾਰ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਵੋਟਰਾਂ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਵੀ.ਵੀ.ਪੈਟ ਬਾਰੇ ਜਾਗਰੂਕ ਕਰਨ ਲਈ ਹਲਕਾ ਪੱਧਰ ’ਤੇ ਕੈਂਪ ਲਗਾਏ ਜਾ ਰਹੇ ਹਨ ਅਤੇ ਜਾਗਰੂਕਤਾ ਵੈਨ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਮੰਤਵ ਵੋਟਰਾਂ ਨੂੰ ਜਾਗਰੂਕ ਕਰਕੇ ਵੋਟ ਬਣਾਉਣ ਤੇ ਉਸ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button