Breaking NewsD5 specialInternationalNewsPunjab

ਇਸ ਮੰਜ਼ਰ ਨੂੰ ਦੇਖ ਹਰ ਅੱਖ ਹੋਈ ਨਮ, ਸਿਹਰਾ ਸਜਾ ਕੇ ਮਾਤਾ – ਪਿਤਾ ਨੇ ਕੀਤਾ ਜਵਾਨ ਪੁੱਤਰ ਨੂੰ ਦੁਨੀਆ ਤੋਂ ਵਿਦਾ

ਇਕਲੌਤੇ ਪੁੱਤਰ ਦੇ ਵਿਆਹ ਦਾ ਸੁਪਨਾ ਸੰਜੋਈ ਬੈਠੇ ਮਾਤਾ – ਪਿਤਾ ਨੂੰ ਕੀ ਪਤਾ ਸੀ ਕੀ ਇੱਕ ਦਿਨ ਉਨ੍ਹਾਂ ਨੂੰ ਆਪਣੇ ਮ੍ਰਿਤਕ ਪੁੱਤਰ ਦੇ ਸਿਰ ਸਿਹਰਾ ਸਜਾਉਣਾ ਪਵੇਗਾ। ਇਹ ਦੇਖਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਮਾਮਲਾ ਡੇਰਾਬੱਸੀ  ਦੇ ਪਿੰਡ ਪਰਾਗਪੁਰ ਦਾ ਹੈ। ਜਿੱਥੇ ਦਾ ਨਿਵਾਸੀ ਗੁਰਮੀਤ ਸਿੰਘ  ਪੁੱਤਰ ਮਿੱਤਰਪਾਲ ਕਰੀਬ ਚਾਰ ਸਾਲ ਪਹਿਲਾਂ ਪੜਾਈ ਲਈ ਕੈਨੇਡਾ ਗਿਆ ਸੀ।

ਸਿੰਘੂ ਬਾਰਡਰ ਤੋਂ ਘਰਾਂ ‘ਚ ਬੈਠੇ ਪੰਜਾਬੀਆਂ ਲਈ ਆਇਆ ਸੰਦੇਸ਼, ਸੁਣ ਘਰਾਂ ਤੋਂ ਬਾਹਰ ਨਿਕਲੇ ਲੋਕ

ਇਸ ਸਾਲ ਉਸ ਨੂੰ ਕੈਨੇਡਾ ਦੀ ਪੀ .ਆਰ . ਮਿਲੀ ਸੀ। ਕੈਨੇਡਾ ‘ਚ 1 ਦਸੰਬਰ ਨੂੰ ਗੁਰਮੀਤ ਜਦੋਂ ਕਾਰ ‘ਚ ਜਾ ਰਿਹਾ ਸੀ ਤਾਂ ਇੱਕ ਹੋਰ ਕਾਰ ਨਾਲ ਹੋਈ ਟੱਕਰ ‘ਚ ਉਸਦੀ ਮੌਤ ਹੋ ਗਈ। 19 ਦਿਨ ਬਾਅਦ ਉਸਦੀ ਲਾਸ਼ ਪਿੰਡ ਪਰਾਗਪੁਰ ਲਿਆਂਦੀ ਗਈ ਜਿਸਨੂੰ ਦੇਖਕੇ ਪੂਰਾ ਪਿੰਡ ਵਿਲਕ ਪਿਆ। ਅੰਤਿਮ ਵਿਦਾਈ ਦੇ ਸਮੇਂ ਗੁਰਮੀਤ ਦੇ ਸਿਰ ‘ਤੇ ਸਿਹਰਾ ਸਜਾਇਆ ਗਿਆ ਅਤੇ ਦੂਲਹੇ  ਦੇ ਰੂਪ ‘ਚ ਉਸਨੂੰ ਵਿਦਾ ਕੀਤਾ ਗਿਆ।

ਪੰਜਾਬ ਤੋਂ ਸਾਇਕਲ ਲੈਕੇ ਨਿਕਲਿਆ ਵੱਡਾ ਵਕੀਲ,ਹੁਣ ਸਾਹਮਣੇ ਆਊ ਖੇਤੀ ਕਾਨੂੰਨਾਂ ਦਾ ਸੱਚ!

ਸਦਮੇ ‘ਚ ਪਰਿਵਾਰ
ਗੁਰਮੀਤ  ਦੇ ਪਿਤਾ ਨੂੰ ਆਪਣੇ ਪੁੱਤਰ ਦੀ ਮੌਤ ਦੀ ਖਬਰ ਮਿਲ ਚੁੱਕੀ ਸੀ ਪਰ ਲਾਸ਼ ਪੁੱਜਣ ਤੱਕ ਉਨ੍ਹਾਂ ਨੇ ਗੁਰਮੀਤ ਦੀ ਮਾਂ,  ਭੈਣ ਅਤੇ ਹੋਰ ਰਿਸ਼ਤੇਦਾਰਾਂ ਨੂੰ ਇਸ ਹਾਦਸੇ ਦੇ ਬਾਰੇ ‘ਚ ਕੋਈ ਜਾਣਕਾਰੀ ਨਹੀਂ ਦਿੱਤੀ। ਬੀਤੇ ਦਿਨ ਜਦੋਂ ਗੁਰਮੀਤ ਦੀ ਲਾਸ਼ ਨੇ ਪਿੰਡ ‘ਚ ਆਉਣਾ ਸੀ ਤਾਂ ਉਨ੍ਹਾਂ ਨੂੰ ਇਸਦੀ ਜਾਣਕਾਰੀ ਦਿੱਤੀ। ਆਪਣੇ ਪੁੱਤਰ ਦਾ ਧੂਮਧਾਮ ਨਾਲ ਵਿਆਹ ਕਰਨ ਦੇ ਸੁਪਨੇ ਸੰਜੋਈ ਬੈਠੇ ਗੁਰਮੀਤ  ਦੇ ਮਾਤਾ – ਪਿਤਾ ਅਤੇ ਪੂਰੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button