Breaking NewsD5 specialIndiaNewsTop News

ਕੋਰੋਨਾ ਸੰਕਰਮਿਤ ਮਹਿਲਾ ਨਾਲ ਹਸਤਪਾਲ ‘ਚ ਜਬਰ ਜ਼ਿਨਾਹ

ਮੱਧ ਪ੍ਰਦੇਸ਼ : ਮਹਾਮਾਰੀ ਨਾਲੋਂ ਤਾਂ ਇੱਕ ਵਾਰ ਨਿੱਬੜ ਵੀ ਲਿਆ ਜਾਵੇ ਪਰ ਗੰਦੀ ਇਨਸਾਨੀ ਫਿਤਰਤ ਤੋਂ ਕਿਵੇਂ ਨਿਬੜਿਆ ਜਾਵੇ ? ਇਸਦੀ ਤਾਂ ਵੈਕਸੀਨ ਵੀ ਨਹੀਂ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਕੋਵਿਡ ਸੰਕਰਮਿਤ ਮਹਿਲਾ ਨਾਲ ਕੁਕਰਮ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤਾਂ ਇੱਕ ਮਹੀਨਾ ਪੁਰਾਣੀ ਹੈ ਪਰ ਗੱਲ ਦਬੀ ਰਹੀ। ਮੱਧ ਪ੍ਰਦੇਸ਼ ’ਚ ਲੱਗਭਗ ਮਹੀਨਾ ਪਹਿਲਾਂ ਕੋਰੋਨਾ ਇਨਫੈਕਸ਼ਨ ਦੀ ਸ਼ਿਕਾਰ ਇਕ ਔਰਤ ਨਾਲ ਹਸਪਤਾਲ ’ਚ ਜਬਰ-ਜ਼ਨਾਹ ਦੀ ਘਟਨਾ ਸਾਹਮਣੇ ਆਈ ਹੈ।

ਵੱਡੇ ਲੀਡਰ ਨੇ ਲਾਤਾ ਸਰਕਾਰਾਂ ਨੂੰ ਖੂੰਜੇ!ਮੁੱਖ ਮੰਤਰੀ ‘ਤੇ ਕੀਤੀ ਐੱਫਆਈਆਰ ਦੀ ਮੰਗ!ਮੰਤਰੀਆਂ ਨੂੰ ਆਏ AC ‘ਚ ਪਸੀਨੇ!

ਉਥੇ ਹੀ ਭੋਪਾਲ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੁਲਿਸ ਨੇ ਇਸ ਮਾਮਲੇ ਨੂੰ ਲੁਕਾਉਣ ਜਾਂ ਦਬਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇੱਥੇ ਭੋਪਾਲ ਮੈਮੋਰੀਅਲ ਹਸਪਤਾਲ ਐਂਡ ਰਿਸਰਚ ਸੈਂਟਰ ਦੇ ਕੋਵਿਡ ਵਾਰਡ ’ਚ ਅਪ੍ਰੈਲ ਮਹੀਨੇ ’ਚ ਇਕ ਔਰਤ ਨੂੰ ਕੋਰੋਨਾ ਇਨਫੈਕਸ਼ਨ ਦੇ ਇਲਾਜ਼ ਲਈ ਦਾਖਲ ਕਰਵਾਇਆ ਗਿਆ ਸੀ। ਉਸ ਦੇ ਨਾਲ 5 ਅਤੇ 6 ਅਪ੍ਰੈਲ ਦੀ ਦਰਮਿਆਨੀ ਰਾਤ ’ਚ ਇਕ ਕਾਮੇਂ ਸੰਤੋਸ਼ ਨੇ ਜਬਰ-ਜ਼ਨਾਹ ਕੀਤਾ।

BIG NEWS ਈਦ ਮੌਕੇ ਮੁੱਖ ਮੰਤਰੀ ਕੈਪਟਨ ਦਾ ਵੱਡਾ ਤੋਹਫਾ ! ਖੁਸ਼ ਹੋਏ ਪੰਜਾਬ ਵਾਸੀ !

ਅਗਲੇ ਦਿਨ ਔਰਤ ਦੀ ਹਾਲਤ ਹੋਰ ਵਿਗੜ਼ਣ ’ਤੇ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਜਿੱਥੇ ਉਸੇ ਦਿਨ ਉਸ ਦੀ ਮੌਤ ਹੋ ਗਈ। ਮੁਲਜ਼ਮ ਨੇ ਘਟਨਾ ਤੋਂ ਬਾਅਦ ਹਸਪਤਾਲ ਦੀ ਇਕ ਕੋਰੋਨਾ ਪੀੜਤ ਕਰਮਚਾਰੀ ਲੜਕੀ ਨਾਲ ਵੀ ਛੇੜਛਾੜ ਕੀਤੀ। ਘਟਨਾ ਦੇ ਸਬੰਧ ’ਚ ਭੋਪਾਲ ਦੇ ਡੀ. ਆਈ. ਜੀ. ਵੱਲੋਂ ਵੀਰਵਾਰ ਨੂੰ ਟਵੀਟ ਕੀਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ 6 ਅਪ੍ਰੈਲ ਨੂੰ ਹਸਪਤਾਲ ’ਚ ਭਰਤੀ ਕੋਰੋਨਾ ਪੀੜਤ ਔਰਤ ਨਾਲ ਜਬਰ-ਜ਼ਨਾਹ ਦੀ ਜਾਣਕਾਰੀ ਹਸਪਤਾਲ ਪ੍ਰਬੰਧਨ ਦੇ ਮਾਧਿਅਮ ਤੋਂ ਪੁਲਿਸ ਨੂੰ ਮਿਲੀ। ਪੁਲਿਸ ਨੇ ਤੁਰੰਤ ਉਸੇ ਦਿਨ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button