Breaking NewsD5 specialInternationalNewsTop News

ਕੋਰੋਨਾ ਵਾਇਰਸ : WHO ਨੇ ਸੀਰਮ ਇੰਸਟੀਚਿਊਟ ਨੂੰ ਯਾਦ ਦਿਵਾਇਆ ‘ਕੋਵੈਕਸ’ ਲਈ ਕੀਤਾ ਵਾਅਦਾ

ਨਿਊਯਾਰਕ : ਭਾਰਤ ‘ਚ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਛਾਇਆ ਹੋਇਆ ਹੈ। ਅਜਿਹੇ ‘ਚ 18 ਸਾਲ ਪੂਰੇ ਕਰ ਚੁੱਕੇ ਲੋਕ ਜ਼ਲਦ ਤੋਂ ਜ਼ਲਦ ਕੋਰੋਨਾ ਵੈਕਸੀਨ ਲੁਗਵਾਉਣਾ ਚਾਹ ਰਹੇ ਹਨ। ਅਜਿਹੇ ‘ਚ ਇੱਥੇ ਕੋਰੋਨਾ ਵੈਕਸੀਨ ਦੀ ਮੰਗ ਕਾਫ਼ੀ ਵੱਧ ਗਈ ਹੈ। ਇਸ ਲਈ ਭਾਰਤੀ ਵੈਕਸੀਨ ਕੰਪਨੀਆਂ ਵਿਦੇਸ਼ਾਂ ‘ਚ ਸਪਲਾਈ ਨਹੀਂ ਕਰ ਪਾ ਰਹੀਆ ਹੈ। ਇਸਦੇ ਬਾਵਜੂਦ ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਦੇ ਮੁਖੀ ਟ੍ਰੇਡੋਸ ਅਦਨੋਮ ਘੇਬ੍ਰੇਯੀਅਸ ਨੇ ਕਿਹਾ ਕਿ ਭਾਰਤ ‘ਚ ਵਿਨਾਸ਼ਕਾਰੀ ਕੋਵਿਡ-19 ਦਾ ਕਹਿਰ ਘੱਟ ਹੋਣ ਤੋਂ ਬਾਅਦ ਸੀਰਮ ਇੰਟਸਟੀਚਿਊਟ ਆਫ ਇੰਡੀਆ ਨੂੰ ਵੈਕਸੀਨ ਦੀ ਸਪਲਾਈ ਲਈ ਕੋਵੈਕਸ ਵਚਨਬੱਧਤਾਂ ਨੂੰ ਪੂਰਾ ਕਰਨਾ ਹੋਵੇਗਾ। ਕੋਵੈਕਸ ਦੁਨੀਆ ਭਰ ‘ਚ ਕੋਰੋਨਾ ਵਾਇਰਸ ਵੈਕਸੀਨ ਦੀ ਸਪਲਾਈ ਲਈ ਇਕ ਗਲੋਬਲੀ ਪਹਿਲ ਹੈ।

ਹੋਰ ਲਵੋ ਕਿਸਾਨਾਂ ਨਾਲ ਪੰਗਾ,ਆਹ ਦੇਖੋ ਚਲਦੀ ਗੱਡੀ ਚੋਂ ਬਾਹਰ ਕੱਢਲਿਆ MLA!ਬੱਸ ਫੇਰ ਕਰਤਾ ਉਹੀ ਕੰਮ!

ਡਬਲਿਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਨੇ ਇਕ ਰੋਜ਼ਾਨਾ ਪ੍ਰੈੱਸ ਸੰਮੇਲਨ ‘ਚ ਕਿਹਾ ਕਿ ਦੁਨੀਆ ਭਰ ‘ਚ ਕੋਵਿਡ-19 ਦੇ ਮਾਮਲਿਆਂ ‘ਚ ਵਾਧੇ ਦੇ ਚੱਲਦੇ ਗਲੋਬਲ ਵੈਕਸੀਨ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਕੋਵੈਕਸ ਕੋਲ ਪਹਿਲਾਂ ਹੀ ਜੂਨ ਦੇ ਆਖਿਰ ਤੱਕ 19 ਕਰੋੜ ਖੁਰਾਕਾਂ ਦੀ ਕਮੀ ਹੈ। ਕੋਵੈਕਸੀਨ ਭਾਵ ਗਲੋਬਲ ਕੋਵਿਡ ਵੈਕਸੀਨ ਸਮਤਾ ਯੋਜਨਾ ਤਹਿਤ ਹੁਣ ਤੱਕ 124 ਦੇਸ਼ਾਂ ਨੂੰ 6.5 ਕਰੋੜ ਵੈਕਸੀਨ ਦਿੱਤੀ ਗਈ। ਇਹ ਉਨ੍ਹਾਂ ਦੇਸ਼ਾਂ ਅਤੇ ਨਿਰਮਾਤਾਵਾਂ ‘ਤੇ ਨਿਰਭਰ ਹੈ ਜਿਨ੍ਹਾਂ ਨੂੰ ਆਪਣੀ ਵਚਨਬੱਧਤਾਵਾਂ ਪੂਰੀਆਂ ਕਰਨੀਆਂ ਹਨ। ਘੇਬ੍ਰੇਯੀਅਸ ਨੇ ਕਿਹਾ ਕਿ ਇਕ ਵਾਰ ਜਦ ਭਾਰਤ ‘ਚ ਵਿਨਾਸ਼ਕਾਰੀ ਕਹਿਰ ਘੱਟ ਹੋ ਜਾਵੇਗਾ ਤਾਂ ਜ਼ਰੂਰੀ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਵਾਪਸ ਪਟੜੀ ‘ਤੇ ਪਰਤੇ ਅਤੇ ਕੋਵੈਕਸ ਲਈ ਆਪਣੀ ਸਪਲਾਈ ਵਚਨਬੱਧਤਾਵਾਂ ਨੂੰ ਪੂਰਾ ਕਰੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button