Breaking NewsD5 specialEntertainmentNewsPunjab

ਕੋਰੋਨਾ ਵਾਇਰਸ : ਪੰਜਾਬੀ ਗਾਇਕਾ ਕੌਰ ਬੀ ਨੂੰ ਲੈ ਕੇ ਆਈ ਵੱਡੀ ਖ਼ਬਰ

ਸੰਗਰੂਰ : ਪੰਜਾਬੀ ਲੋਕ ਗਾਇਕਾ ਬਲਜਿੰਦਰ ਕੌਰ ਉਰਫ ਕੌਰ ਬੀ ਅਤੇ ਉਸਦੇ ਡਰਾਇਵਰ ਅਮਰਜੀਤ ਸਿੰਘ ਅਤੇ ਰਸੋਈਏ ਸੁਸ਼ੀਲ ਕੁਮਾਰ ਨੂੰ ਉਸਦੇ ਪਿੰਡ ਨਵਾਂ ਗਰਾਓ ਵਿੱਚ ਏਕਾਂਤਵਾਸ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਗਾਇਕਾ ਬਲਜਿੰਦਰ ਕੌਰ (ਕੌਰ ਬੀ) , ਜੋ ਕਿ ਕੋਰੋਨਾ ਵਾਇਰਸ ਦੇ ਹਾਟਸਪਾਟ ਮੋਹਾਲੀ ਵਿੱਚ ਰਹਿ ਰਹੀ ਸੀ , 30 ਮਾਰਚ ਨੂੰ ਆਪਣੇ ਪੁਸ਼ਤੈਨੀ ਪਿੰਡ ਨਵਾਂ ਗਰਾਓ ਸਬ – ਡਿਵੀਜਨ ਮੂਨਕ ਵਿੱਚ ਆਪਣੇ ਘਰ ਵਿੱਚ ਆਈ। ਅੱਜ ਇਸਦੇ ਆਉਣ ਦੀ ਸੂਚਨਾ ਮਿਲਣ ‘ਤੇ ਪੁਲਿਸ ਅਤੇ ਸਿਹਤ ਪ੍ਰਸ਼ਾਸਨ ਨੇ ਰੇਡ ਕਰਕੇ ਕੌਰ ਬੀ ਨੂੰ ਇਸਦੇ ਘਰ ਵਿੱਚੋਂ ਕਾਬੂ ਕੀਤਾ ਅਤੇ ਘਰ ਵਿੱਚ ਏਕਾਂਤਵਾਸ ਲਈ ਕਿਹਾ।

ਕਰੋਨਾ ਵਾਇਰਸ ‘ ਚ ਆਹ ਗੋਲੀਆਂ ਖਾਈਏ ? ਵੱਡੇ ਡਾਕਟਰ ਨੇ ਕੀਤੇ ਖੁਲਾਸੇ

ਬਲਾਕ ਐਜੁਕੇਟਰ ਹਰਦੀਪ ਜਿੰਦਲ ਨੇ ਦੱਸਿਆ ਕਿ ਕੌਰ ਬੀ ਬਿਨਾਂ ਦੱਸੇ ਆਉਣ ‘ਤੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਸਨੇ ਆਪਣੇ ਆਪ ਨੂੰ ਘਰ ਵਿੱਚ ਹੀ ਰੱਖਿਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਅੱਜ ਕੁਲ 55 ਵਿਅਕਤੀ ਏਕਾਂਤਵਾਸ ਕੀਤੇ ਗਏ ਹਨ । ਇਸ ਮੌਕੇ ਐਸ.ਆਈ. ਅਸ਼ੋਕ ਕੁਮਾਰ , ਗਗਨਦੀਪ ਸਿੰਘ, ਸੁਖਵਿੰਦਰ ਸਿੰਘ, ਸਤਿੰਦਰ ਕੌਰ, ਸਿਹਤ ਵਿਭਾਗ, ਪੁਲਿਸ ਵਿਭਾਗ ਅਤੇ ਪੰਜਾਬ ਐਗਰੋ ਵਿਭਾਗ ਦੇ ਮੁਲਾਜ਼ਮ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button