Breaking NewsD5 specialInternationalNews

ਕੋਰੋਨਾ ਮਰੀਜ਼ ਨੂੰ ਹਸਪਤਾਲ ਨੇ ਭੇਜਿਆ 8.14 ਕਰੋੜ ਰੁਪਏ ਦਾ ਬਿਲ, ਹੈਰਾਨ ਕਰ ਦੇਵੇਗਾ ਮਾਮਲਾ

ਵਾਸ਼ਿੰਗਟਨ : ਅਮਰੀਕਾ ‘ਚ ਕੋਵਿਡ – 19 ਦੇ ਇੱਕ ਮਰੀਜ਼ ਨੂੰ ਹਸਪਤਾਲ ਨੇ 11 ਲੱਖ ਡਾਲਰ (ਕਰੀਬ 8.14 ਕਰੋੜ ਰੁਪਏ) ਦਾ ਬਿਲ ਦਿੱਤਾ ਹੈ। ਮਰੀਜ਼ ਦੀ ਕੋਵਿਡ – 19 ਦੇ ਕਾਰਨ ਹਾਲਤ ਕਾਫ਼ੀ ਖ਼ਰਾਬ ਹੋ ਗਈ ਸੀ।  ਮੀਡੀਆ ‘ਚ ਆਈ ਖ਼ਬਰ ਮੁਤਾਬਕ ਮਾਇਕਲ ਫਲੋਰ ਬਿਮਾਰੀ ਦੀ ਵਜ੍ਹਾ ਨਾਲ ਇੰਨ੍ਹੇ ਕਮਜ਼ੋਰ ਹੋ ਗਏ ਸਨ ਕਿ ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਉਨ੍ਹਾਂ ਦੇ ਠੀਕ ਹੋਣ ਦੀ ਉਂਮੀਦ ਛੱਡ ਚੁੱਕੇ ਸਨ।

ਕਾਂਗਰਸੀ MLA ‘ਤੇ ਲੱਗੇ ਗੰਭੀਰ ਇਲਜ਼ਾਮ,ਸੁਣਕੇ ਅੱਖਾਂ ਰਹਿ ਜਾਣਗੀਆਂ ਟੱਡੀਆਂ,ਹੁਣ ਕੈਪਟਨ ਨੂੰ ਕਰਨੀ ਪਊ ਕਾਰਵਾਈ?

ਮੀਡੀਆਂ ਰਿਪੋਰਟ ਮੁਤਾਬਕ ਫਲੋਰ ਹਾਲਾਂਕਿ ਈਸ਼ਾਕ ਸਥਿਤ ਸਵੀਡਿਸ਼ ਮੈਡੀਕਲ ਸੈਂਟਰ ‘ਚ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਜ਼ ਤੋਂ ਬਾਅਦ ਉਨ੍ਹਾਂ ਨੂੰ 11 ਲੱਖ ਡਾਲਰ ਦਾ ਬਿੱਲ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਫਲੋਰ ਨੇ ਸਵੀਡਿਸ਼ ਮੈਡੀਕਲ ਸੈਂਟਰ ‘ਚ 62 ਦਿਨਾਂ ਤੱਕ ਕੋਰੋਨਾ ਵਾਇਰਸ ਨਾਲ ਲੜਾਈ ਲੜੀ ਅਤੇ ਹਸਪਤਾਲ ‘ਚ ਸਭ ਤੋਂ ਲੰਬੇ ਸਮੇਂ ਤੱਕ ਇਲਾਜ਼ ਕਰਾਉਣ ਵਾਲੇ ਮਰੀਜ਼ ਹਨ। ਹੋ ਸਕਦਾ ਹੈ ਕਿ ਉਸ ਨੂੰ ਹਸਪਤਾਲ ਦਾ ਬਿੱਲ ਨਾ ਭਰਨਾ ਪਵੇ ਕਿਉਂਕਿ ਉਸ ਕੋਲ ਸਿਹਤ ਬੀਮਾ ਹੈ।

Khalistan ਵਾਲੇ ਬਿਆਨ ਤੋਂ Jathedar Harpreet Singh ਦਾ u-turn

ਅਮਰੀਕੀ ਸੰਸਦ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਕੀਤਾ ਸੀ। ਇਸ ਨਾਲ ਉਸ ਦੇ ਇਲਾਜ ‘ਤੇ ਹੋਏ ਖ਼ਰਚ ਦਾ ਭੁਗਤਾਨ ਸਰਕਾਰ ਕਰੇਗੀ ਪ੍ਰੰਤੂ ਉਸ ਨੂੰ ਬਿੱਲ ਦੀ ਰਕਮ ਦੇ ਇਕ ਫ਼ੀਸਦੀ ਦਾ ਭੁਗਤਾਨ ਕਰਨਾ ਪਵੇਗਾ। ਫਲੋਰ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਉਹ ਖ਼ੁਦ ਹੈਰਾਨ ਸਨ ਪ੍ਰੰਤੂ ਜਦੋਂ ਹਸਪਤਾਲ ਦਾ ਬਿੱਲ ਉਸ ਦੇ ਸਾਹਮਣੇ ਆਇਆ ਤਾਂ ਉਹ ਸੋਚਣ ਲੱਗੇ ਕਿ ਉਹ ਜ਼ਿੰਦਾ ਕਿਵੇਂ ਬਚ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button