Breaking NewsD5 specialNewsPunjab

ਇਕੱਲੀ ਕੁੜੀ ਦੇਖ ਆਹ ਬੰਦਿਆਂ ਦੀ ਵਿਗੜੀ ਨੀਅਤ, ਦਿਨ ਦਿਹਾੜੇ ਮੌਕਾ ਦੇਖ ਚੱਕਿਆ ਫਾਇਦਾ (ਵੀਡੀਓ)

ਅੰਮ੍ਰਿਤਸਰ : ਸੂਬੇ ‘ਚ ਕੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਇਹ ਤਸਵੀਰਾਂ ਦੇਖ ਕੇ ਸੱਚ ਪਤਾ ਲੱਗ ਜਾਵੇਗਾ। ਤਸਵੀਰਾਂ ‘ਚ ਦੇਖੋ ਇਹ ਦੋ ਨੌਜਵਾਨ ਜੋ ਸਕੂਟਰੀ ਤੇ ਜਾ ਰਹੀ ਇਕ ਮਹਿਲਾ ਦਾ ਪਿਛਾ ਕਰ ਰਹੇ ਹਨ। ਜਿਵੇਂ ਹੀ ਮਹਿਲਾ ਆਪਣੀ ਸਕੂਟੀ ਖੜਾ ਕੇ ਘਰ ਅੰਦਰ ਦਾਖਿਲ ਹੋਣ ਲਗਦੀ ਹੈ ਇਹ ਦੋ ਸ਼ਾਤਿਰ ਲੁਟੇਰੇ ਆਪਣੀ ਸਕੀਮ ਬਣਾਉਂਦੇ, ਸਕੀਮ ਐਸੀ ਕਿ ਇਕ ਲੁਟੇਰਾ ਦੱਬੇ ਪੈਰੀ ਮੋਟਰਸਾਇਕਲ ਤੋਂ ਉਤਰ ਕੇ ਮਹਿਲਾ ਵਲ ਵਧਦਾ ਹੈ ਤੇ ਬੜੀ ਹੀ ਚਲਾਕੀ ਨਾਲ ਉਸ ਦਾ ਬੈਗ ਹੋ ਕੇ ਭੱਜ ਨਿਕਦਾ ਤੇ ਉਸ ਦਾ ਸਾਥੀ ਮੋਟਰਸਾਇਕਲ ਅਗੇ ਤਕ ਲੈ ਜਾਂਦਾ।

Read Also ਮਰਨ ਵਰਤ ‘ਤੇ ਬੈਠੀ ਅਧਿਆਪਕ ਦੀ ਵਿਗੜੀ ਸਿਹਤ

ਜਿਸ ਤੋਂ ਬਾਅਦ ਮਹਿਲਾ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਪਿਛੇ ਵੀ ਭਜਦੀ ਹੈ ਪਰ ਉਹ ਲੁਟੇਰੇ ਨੌ ਦੋ ਗਿਆਰਾਂ ਹੋ ਜਾਂਦੇ ਹਨ। ਇਹ ਤਸਵੀਰਾਂ ਅੰਮ੍ਰਿਤਸਰ ਦੇ ਪਵਨ ਨਗਰ ਦੀਆਂ ਨੇ, ਜਿਥੇ ਲੁਟੇਰਿਆਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਮੁਤਾਬਿਕ ਮਹਿਲਾ ਦੇ ਪਰਸ ‘ਚ 1 ਹਜ਼ਾਰ ਰੁਪਏ ਤੇ ਦੋ ਮੋਬਾਇਲ ਸੀ। ਫਿਲਹਾਲ ਪੁਲਸ ਨੇ ਸੀਸੀਟੀਵੀ ਫੁਟੇਜ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ ਪਰ ਜ਼ਰੂਰਤ ਹੈ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸੂਚੇਤ ਰਹਿਣ ਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button