Breaking NewsD5 specialInternationalNews

ਆਰਥਿਕ ਸੰਕਟ ਗਹਿਰਾ ਰਿਹਾ ਹੈ : ਬਾਈਡਨ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕਿ ਕੋਰੋਨਾ ਦੇ ਕਾਰਨ ਦੇਸ਼ ‘ਚ ਆਰਥਿਕ ਸੰਕਟ ਗਹਿਰਾਉਂਦਾ ਜਾ ਰਿਹਾ ਹੈ। ਆਰਥਿਕ ਸਲਾਹਕਾਰਾਂ ਦੇ ਨਾਲ ਬੈਠਕ ਕਰਨ ਤੋਂ ਬਾਅਦ ਬਾਈਡਨ ਨੇ ਕਿਹਾ, ‘‘ਅਸੀਂ ਲੋਕ ਸਦੀ ਦੇ ਸਭ ਤੋਂ ਵੱਡੇ ਸਿਹਤ ਸੰਕਟ ਨਾਲ ਜੂਝ ਰਹੇ ਹਾਂ ਜਿਨ੍ਹਾਂ ਆਧੁਨਿਕ ਇਤਿਹਾਸ ‘ਚ ਆਰਥਿਕ ਸੰਕਟ ਨੂੰ ਜਨਮ ਦਿੱਤਾ ਹੈ ਅਤੇ ਇਹ ਸੰਕਟ ਗਹਿਰਾਉਂਦਾ ਜਾ ਰਿਹਾ ਹੈ।’’

ਜਦੋਂ ਕਿਸਾਨ ਨੇ ਕੰਨ ‘ਤੇ ਹੱਥ ਰੱਖ ਲਾਈ ਹੇਕ, ਦਿੱਲੀ ਦੇ ਲੋਕ ਹੋਏ ਇਕੱਠੇ, ਤੁਸੀਂ ਵੀ ਵਾਰ-ਵਾਰ ਸੁਣੋਗੇ ਆਹ ਗੀਤ

ਉੱਥੇ ਹੀ ਦੱਸ ਦਈਏ ਕਿ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਤੀਜੇ ਦਿਨ ਹੀ ਬਾਈਡੇਨ ਨੇ ਅਮਰੀਕੀਆਂ ਲਈ ਬਚਾਅ ਯੋਜਨਾ ਦੀ ਘੋਸ਼ਣਾ ਕੀਤੀ ਹੈ। ਇਸ ਤਹਿਤ ਉਨ੍ਹਾਂ ਅਮਰੀਕੀਆਂ ਨੂੰ ਆਰਥਿਕ ਰਾਹਤ ਪ੍ਰਦਾਨ ਕੀਤੀ ਜਾਵੇਗੀ, ਜੋ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੰਕਟ ਵਿਚ ਹਨ। ਬਾਈਡੇਨ ਨੇ ਕਿਹਾ,”ਅਸੀਂ ਲੋਕਾਂ ਨੂੰ 2 ਹਜ਼ਾਰ ਡਾਲਰ ਦੇ ਸਿੱਧੇ ਭੁਗਤਾਨ ਦਾ ਕੰਮ ਪੂਰਾ ਕਰਾਂਗੇ। ਪਹਿਲਾਂ ਜੋ 600 ਡਾਲਰ ਮਨਜ਼ੂਰ ਕੀਤੇ ਗਏ ਹਨ, ਉਹ ਕਾਫੀ ਨਹੀਂ ਹਨ। ਇੰਨੀ ਰਾਸ਼ੀ ਵਿਚ ਜੇਕਰ ਤੁਹਾਨੂੰ ਕਿਰਾਇਆ ਦੇਣ ਜਾਂ ਭੋਜਨ ਖਰੀਦਣ ਦੇ ਬਦਲ ਨੂੰ ਚੁਣਨਾ ਪਵੇ ਤਾਂ ਇਹ ਸੌਖਾ ਨਹੀਂ ਹੋਵੇਗਾ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button