Breaking NewsD5 specialNewsPoliticsPunjab

ਮੋਹਾਲੀ ਦੇ ਸੈਕਟਰ 70 ‘ਚ ਪੱਤਰਕਾਰ ਸਤਿੰਦਰ ਸੱਭਰਵਾਲ ਆਪਣੇ ਸਾਥੀਆਂ ਸਮੇਤ ਹੋਏ ‘ਆਪ’ ‘ਚ ਸ਼ਾਮਿਲ

ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ ਅਤੇ ਵਨੀਤ ਵਰਮਾ ਨੇ ਸਤਿੰਦਰ ਸੱਭਰਵਾਲ ਦਾ ਪਾਰਟੀ ਵਿੱਚ ਸ਼ਾਮਲ ਤੇ ਕੀਤਾ ਸਵਾਗਤ

ਮੋਹਾਲੀ :  ਆਮ ਆਦਮੀ ਪਾਰਟੀ ਮੋਹਾਲੀ ਨੂੰ ਅੱਜ ਹੋਰ ਵੀ ਵੱਡਾ ਹੁੰਗਾਰਾ ਮਿਲਿਆ ਜਦ ਮੋਹਾਲੀ ਦੇ ਸੈਕਟਰ 70 ਤੋਂ ਵਾਰਡ ਨੰਬਰ 36 ਤੋਂ ਸਤਿੰਦਰ ਸੱਭਰਵਾਲ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ, ਸਤਿੰਦਰ ਸੱਭਰਵਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ ਅਤੇ ਆਪ ਆਗੂ ਵਨੀਤ ਵਰਮਾ ਦੀ ਅਗਵਾਈ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਏ। ਸਤਿੰਦਰ ਸੱਭਰਵਾਲ ਅਤੇ ਉਹਨਾਂ ਦੇ ਵੱਡੇ ਭਰਾ ਜਤਿੰਦਰ ਸੱਭਰਵਾਲ ਪਿੱਛਲੇ 15 ਸਾਲ ਤੋਂ ਮੋਹਾਲੀ ਵਿੱਚ ਪੱਤਰਕਾਰੀ ਕਰਦੇ ਆ ਰਹੇ ਹਨ।

ਮੋਦੀ ਦਾ ਪੁਤਲਾ ਫੂਕਣ ਆਏ ਬੰਦਿਆਂ ਨੂੰ ਪੁਲਿਸ ਨੇ ਚੱਕਿਆ,ਕੇਂਦਰ ਦਾ ਨਵਾਂ ਐਕਸ਼ਨ

ਸਤਿੰਦਰ ਸੱਭਰਵਾਲ ਦੇ ਪਿਤਾ ਜੀ ਵੀ ਉੱਗੇ ਸਮਾਜ ਸੇਵਕ ਸਨ ਉਹਨਾਂ ਨੇ ਵੀ ਮੋਹਾਲੀ ਨਿਵਾਸੀਆਂ ਦੀ ਬੁਹਤ ਸੇਵਾ ਕੀਤੀ ਹੈ। ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ ਅਤੇ ਵਨੀਤ ਵਰਮਾ ਨੇ ਕਿਹਾ ਕਿ ਸਤਿੰਦਰ ਸੱਭਰਵਾਲ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਹੋਰ ਵੀ ਬਲ ਮਿਲੇਗਾ। ਲੋਕਤੰਤਰ ਦੇ ਚੌਥੇ ਥੰਮ ਵਜੋਂ ਕੰਮ ਕਰਦੇ ਮੀਡੀਆ ਦੇ ਨਾਮੀ ਚੈਨਲ ਦਾ ਪੱਤਰਕਾਰ ਹੋਇਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ। ਮੋਹਾਲੀ ਤੋਂ ਉੱਗੇ ਨਿਊਜ਼ ਚੈਨਲ ਦੇ ਪੱਤਰਕਾਰ ਸਤਿੰਦਰ ਸੱਭਰਵਾਲ ਸਵਾਰਥੀ ਰਾਜਨੀਤਕ ਪਾਰਟੀਆਂ ਨੂੰ ਭ੍ਰਿਸ਼ਟਾਚਾਰ ਵਿੱਚ ਫਸੇ ਅਤੇ ਆਮ ਲੋਕਾਂ ਦੀ ਲੁੱਟ ਨੂੰ ਸਰਕਾਰਾਂ ਵਲੋਂ ਅੱਖੋਂ ਪਰੋਖੇ ਕਰਨ ਤੇ ਕੇਜਰੀਵਾਲ ਦੇ ਕੰਮਾਂ ਨੂੰ ਸਲਾਹੁੰਦੇ ਹੋਏ, ਜਿਲ੍ਹਾ ਸਕੱਤਰ ਪ੍ਰਭਜੋਤ ਕੌਰ ਦੀ ਸ਼ਮੂਲੀਅਤ ਵਿੱਚ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

🔴LIVE| 8 ਦੀ ਮੀਟਿੰਗ ਤੋਂ ਪਹਿਲਾਂ ਹੀ ਹੋ ਗਿਆ ਵੱਡਾ ਐਲਾਨ ! !ਹੁਣ ਆਪ ਹੀ ਕਰੁ ਮੋਦੀ ਖੇਤੀ ਕਾਨੂੰਨ ਰੱਦ !

ਸਤਿੰਦਰ ਸੱਭਰਵਾਲ ਨੇ ਮੀਡਿਆ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸਭ ਪਤਾ ਹੈ ਨਗਰ ਨਿਗਮ, ਮਿਉਂਸਿਪਲ ਕਮੇਟੀਆਂ ਵਿੱਚ ਲੱਖਾਂ ਕਰੋੜਾਂ ਰੁਪਏ ਦੇ ਘਪਲੇ ਹੁੰਦੇਂ ਹਨ। ਉਹਨਾਂ ਨੇ ਕਿਹਾ ਕਿ ਇਲਾਕੇ ਦੇ ਲੋਕ ਉਮੀਦਵਾਰਾਂ ਨੂੰ ਵੋਟਾਂ ਪਾਂ ਕੇ ਵਾਰਡ ਦਾ MC ਚੁਣਦੇ ਹਨ ਕੇ ਓਹ ਇਲਾਕ਼ੇ ਦਾ ਸੁਧਾਰ ਕਰੇਗਾ ਪਰ ਜਿੱਤਣ ਤੋਂ ਬਾਅਦ ਵੀ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਕੋਈ ਨਹੀਂ ਸੁਣਦਾ ਸਤਿੰਦਰ ਸੱਭਰਵਾਲ ਨੇ ਵਾਰਡ ਨੰਬਰ 36 ਦੇ ਲੋਕਾਂ ਨੂੰ ਵਿਸ਼ਵਾਸ ਦਿੱਤਾ ਕੇ ਅਗਰ ਇਲਾਕ਼ੇ ਦੇ ਲੋਕ ਉਹਨਾਂ ਨੂੰ ਚੁਣਦੇ ਹਨ ਤਾਂ ਉਹ ਪੂਰੀ ਮਿਹਨਤ ਨਾਲ ਇਲਾਕ਼ੇ ਦੀ ਸੇਵਾ ਕਰਣਗੇ ਅਤੇ ਵਾਰਡ ਦੀ ਹਰ ਸਮੱਸਿਆ ਦਾ ਹੱਲ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button