Breaking NewsD5 specialIndiaNewsPunjab

ਕੋਰੋਨਾ ਮਰੀਜਾਂ ਲਈ ਨਵੀਂ ਪਾਲਿਸੀ ਜਾਰੀ, ਲੱਛਣ ਨਹੀਂ ਤਾਂ 10 ਦਿਨ ‘ਚ ਹਸਪਤਾਲ ਤੋਂ ਛੁੱਟੀ

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ – 19 ਮਾਮਲਿਆਂ ਲਈ ਹਸਪਤਾਲ ਤੋਂ ਛੁੱਟੀ ਦਿੱਤੇ ਜਾਣ ਦੀ ਨੀਤੀ ‘ਚ ਬਦਲਾਅ ਕੀਤਾ ਹੈ। ਹੁਣ ਕੋਰੋਨਾ ਵਾਇਰਸ ਸੰਕਰਮਣ ਦੇ ਕੇਵਲ ਗੰਭੀਰ ਮਰੀਜਾਂ ਦੀ ਹੀ ਹਸਪਤਾਲ ਤੋਂ ਛੁੱਟੀ ਦਿੱਤੇ ਜਾਣ ਤੋਂ ਪਹਿਲਾਂ ਜਾਂਚ ਕੀਤੀ ਜਾਵੇਗੀ। ਨਵੇਂ ਬਦਲਾਅ ਅਨੁਸਾਰ ਕੋਰੋਨਾ ਵਾਇਰਸ ਪ੍ਰਭਾਵਿਤ ਮਰੀਜਾਂ ‘ਚ ਗੰਭੀਰ ਬਿਮਾਰੀ ਵਿਕਸਿਤ ਹੁੰਦੀ ਹੈ ਜਾਂ ਬਿਮਾਰੀ ਰੋਕਣ ਵਾਲੀ ਸਮਰੱਥਾ ਬਹੁਤ ਕਮਜੋਰ ਹੁੰਦੀ ਹੈ ਤਾਂ ਅਜਿਹੇ ਮਰੀਜਾਂ ਨੂੰ ਹਸਪਤਾਲ ਵੱਲੋਂ ਛੁੱਟੀ ਦੇਣ ਤੋਂ ਪਹਿਲਾਂ ਆਰਟੀ – ਪੀਸੀਆਰ ਜਾਂਚ ਕਰਵਾਉਣੀ ਪਵੇਗੀ।

Big Breaking-ਜ਼ਮਾਨਤ ਬਾਰੇ ਫੈਸਲਾ ਆਉਣ ਤੋਂ ਪਹਿਲਾਂ ਹੀ ਸਾਬਕਾ DGP ਸੈਣੀ ਨੂੰ ਵੱਡਾ ਝਟਕਾ! D5 Channel Punjabi

ਪਾਲਿਸੀ ‘ਚ ਕੀ ਹੈ ਖਾਸ
ਕੋਰੋਨਾ ਪ੍ਰਭਾਵਿਤ ਮਰੀਜ਼ ‘ਚ ਕੋਰੋਨਾ ਦੇ ਲੱਛਣ ਹਲਕੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਵਿਡ ਕੇਅਰ ਫੈਸੀਲਿਟੀ ‘ਚ ਰੱਖਿਆ ਜਾਵੇਗਾ।
ਜਿੱਥੇ ਉਨ੍ਹਾਂ ਦਾ ਰੈਗੂਲਰ ਬੁਖਾਰ ਚੈੱਕ ਅਤੇ ਆਕਸੀਮੈਟਰੀ ਮਾਨੀਟਰਿੰਗ ਤੋਂ ਗੁਜਰਨਾ ਪਵੇਗਾ।
ਮਰੀਜ਼ ਨੂੰ ਜੇਕਰ ਤਿੰਨ ਦਿਨ ਤੱਕ ਬੁਖਾਰ ਨਹੀਂ ਹੁੰਦਾ ਹੈ ਤਾਂ ਉਸਨੂੰ 10 ਦਿਨ ‘ਚ ਡਿਸਚਾਰਜ ਕੀਤਾ ਜਾ ਸਕਦਾ ਹੈ।
ਡਿਸ‍ਚਾਰਜ ਹੋਣ ਤੋਂ ਬਾਅਦ ਮਰੀਜ਼ ਨੂੰ 14 ਦਿਨ ਦੀ ਬਜਾਏ 7 ਦਿਨ ਹੋਮ ਆਈਸੋਲੇਸ਼ਨ ‘ਚ ਰਹਿਣਾ ਪਵੇਗਾ।
14ਵੇਂ ਦਿਨ ਟੈਲੀ-ਕਾਂਨ‍ਫਰੰਸ ਦੇ ਜ਼ਰੀਏ ਮਰੀਜ਼ ਦਾ ਫਾਲੋ – ਅੱਪ ਕੀਤਾ ਜਾਵੇਗਾ।

Exclusive-ਇਨ੍ਹਾ ਨੂੰ DC ‘ਤੇ SSP ਦਾ ਨਹੀਂ ਹੈ ਡਰ? ਕਾਰਵਾਈ ਤੋਂ ਬਾਅਦ ਫਿਰ ਸ਼ੁਰੂ ਹੋਇਆ ਨਜ਼ਾਇਜ ਦਾਰੂ ਦਾ ਧੰਦਾ!

ਬੁਖਾਰ ਹੋਣ ‘ਤੇ ਫਿਰ ਹੋਵੇਗੀ ਜਾਂਚ
ਜੇਕਰ ਕਿਸੇ ਵਿਅਕਤੀ ਨੂੰ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਬੁਖਾਰ, ਖੰਘ ਜਾਂ ਸਾਹ ਲੈਣ ‘ਚ ਪ੍ਰੇਸ਼ਾਨੀ ਹੁੰਦੀ ਹੈ।
ਉਹ ਕੋਵਿਡ ਕੇਅਰ ਸੈਂਟਰ, ਸੂਬੇ ਦੇ ਹੈਲਪਲਾਇਨ ਨੰਬਰ ਜਾਂ 1075 ‘ਤੇ ਸੰਪਰਕ ਕਰ ਸਕਦਾ ਹੈ।
ਉਥੇ ਹੀ ਹਸਪਤਾਲ ਤੋਂ ਡਿਸਚਾਰਜ ਹੋਏ ਲੋਕਾਂ ਦੀ 14ਵੇਂ ਦਿਨ ਟੈਲੀ ਕਾਂਨਫਰੰਸ ਦੇ ਜ਼ਰੀਏ ਸਿਹਤ ਜਾਂਚ ਦੁਆਰਾ ਕੀਤੀ ਜਾਵੇਗੀ।

CM Captain Amarinder Singh LIVE | ਮੁੱਖ ਮੰਤਰੀ ਕੈਪਟਨ ਨੇ ਸਕੂਲੀ ਬੱਚਿਆਂ ਲਈ ਕੀਤਾ ਵੱਡਾ ਐਲਾਨ

ਗੰਭੀਰ ਬਿਮਾਰੀ ਨਾਲ ਜੂਝ ਰਹੇ ਮਰੀਜਾਂ ਲਈ ਅਲੱਗ ਨਿਯਮ
ਗੰਭੀਰ ਲੱਛਣ ਵਾਲੇ ਮਰੀਜਾਂ ਨੂੰ ਕੋਰੋਨਾ ਵਾਇਰਸ ਦੇ ਇਲਾਜ ਲਈ ਬਣੇ ਕੋਵਿਡ ਹੈਲ‍ਥ ਸੈਂਟਰ ‘ਚ ਆਕ‍ਸੀਜਨ ਬੈੱਡਾਂ ‘ਤੇ ਰੱਖਿਆ ਜਾਵੇਗਾ।
ਅਜਿਹੇ ਮਰੀਜ ਜੋ ਆਕ‍ਸੀਜਨ ਸਪੋਰਟ ‘ਤੇ ਹਨ, ਉਨ੍ਹਾਂ ਕ‍ਲੀਨੀਕਲ ਸਿਮਟਮਸ ਦੂਰ ਹੋਣ ਤੋਂ ਬਾਅਦ ਹੀ ਡਿਸ‍ਚਾਰਜ ਕੀਤਾ ਜਾਵੇਗਾ। ਲਗਾਤਾਰ 3 ਦਿਨ ਤੱਕ ਆਕ‍ਸੀਜਨ ਸੈਚੁਰੇਸ਼ਨ ਮੈਂਨਟੇਂਨ ਰੱਖਣ ਵਾਲੇ ਮਰੀਜ ਹੀ ਡਿਸ‍ਚਾਰਜ ਹੋਣਗੇ।
ਇਸ ਤੋਂ ਇਲਾਵਾ ਐਚਆਈਵੀ ਮਰੀਜ਼ ਅਤੇ ਗੰਭੀਰ ਬਿਮਾਰੀਆਂ ਵਾਲੇ ਮਰੀਜਾਂ ਨੂੰ ਕ‍ਲੀਨੀਕਲ ਰਿਕਵਰੀ ਅਤੇ ਆਰਟੀ – ਪੀਸੀਆਰ ਟੈਸ‍ਟ ‘ਚ ਨੇਗੇਟਿਵ ਆਉਣ ਤੋਂ ਬਾਅਦ ਹੀ ਡਿਸ‍ਚਾਰਜ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button