ਰਿਟ੍ਰੀਟ ਸੈਰੇਮਨੀ ’ਚ ਆਉਣ ਵਾਲੇ ਸੈਲਾਨੀਆਂ ਤੇ ਲੋਕਲ ਲੋਕਾਂ ਦੀ ਐਂਟਰੀ ’ਤੇ ਲੱਗੀ ਰੋਕ
ਅੰਮ੍ਰਿਤਸਰ: ਭਾਰਤ ਦੀ ਸਰਹੱਦ ’ਤੇ ਸੁਰੱਖਿਆ ਬਲਾਂ ਨੇ ਰਿਟ੍ਰੀਟ ਸੈਰੇਮਨੀ ਵਿੱਚ ਆਉਣ ਵਾਲੇ ਯਾਤਰੀਆਂ ਅਤੇ ਸਥਾਨਕ ਲੋਕਾਂ ਦੀ ਐਂਟਰੀ ’ਤੇ ਕੁੱਝ ਸਮੇਂ ਲਈ ਰੋਕ ਲਗਾ ਦਿੱਤੀ ਹੈ। ਮੌਜੂਦਾ ਸਥਿਤੀ ਅਤੇ ਅੰਮ੍ਰਿਤਸਰ ਦੇ ਮੈਜਿਸਟ੍ਰੇਟ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।
Firozpur Rally ਨਾਲ ਜੁੜੀ ਤਾਜ਼ਾ Update, ਅਚਾਨਕ ਰਾਹ ‘ਚੋਂ ਮੁੜੇ Sukhdev Dhindsa | D5 Channel Punjabi
ਦੱਸ ਦਈਏ ਕਿ ਅਟਾਰੀ-ਵਾਘਾ ਸਰਹੱਦ (ਜੇ.ਸੀ.ਪੀ.ਅਟਾਰੀ) ਵਿਖੇ ਰੋਜ਼ਾਨਾ ਸ਼ਾਮ ਨੂੰ ਰਿਟ੍ਰੀਟ ਸੈਰੇਮਨੀ ਹੁੰਦੀ ਹੈ ਜਿਸ ਵਿੱਚ ਸਪੈਸ਼ਲ ਸੈਲਾਨੀ ਅਤੇ ਸਥਾਨਕ ਨਾਗਰਿਕ ਸ਼ਾਮਿਲ ਹੁੰਦੇ ਹਨ ਅਤੇ ਇਸ ਦਾ ਆਨੰਦ ਮਾਣਦੇ ਹਨ। ਸਪੈਸ਼ਲ ਸੈਲਾਨੀਆਂ ਅਤੇ ਸਥਾਨਕ ਨਾਗਰਿਕਾਂ ਦੇ ਦਾਖ਼ਲੇ ’ਤੇ ਬੀ.ਐੱਸ.ਐੱਫ. ਜਵਾਨਾਂ ਨੇ ਤੁਰੰਤ ਪ੍ਰਭਾਵ ’ਤੇ ਰੋਕ ਲਗਾ ਦਿੱਤੀ ਹੈ। ਬੀ.ਐੱਸ.ਐਫ. ਪੰਜਾਬ ਫ਼ਰੰਟੀਅਰ ਨੇ ਆਪਣੇ ਟਵਿੱਟਰ ਅਕਾਊਂਟ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
05/01/2022#JCPAttari @BSF_Punjab
Keeping in view of the prevailing COVID-19 situation & latest guidelines issued from the District Magistrate,#Amritsar a decision has been taken to stop entry of civil public coming to witness #RetreatCeremony at #JCPAttari with immediate effect— BSF PUNJAB FRONTIER (@BSF_Punjab) January 5, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.