Breaking NewsD5 specialEntertainmentNewsPunjab

ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਪਹਿਲੀ ਵਾਰ ਲਾਈਵ ਹੋਏ ਕੁਲਵਿੰਦਰ ਬਿੱਲਾ

ਪਟਿਆਲਾ : ਪੰਜਾਬ ‘ਚ ਕੋਰੋਨਾ ਵਾਇਰਸ ਵੱਡੇ ਪੱਧਰ ‘ਤੇ ਪੈਰ ਪਸਾਰ ਰਿਹਾ ਹੈ। ਆਏ ਦਿਨ ਕਈ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਕੁਝ ਦਿਨ ਪਹਿਲਾ ਸੰਗੀਤ ਜਗਤ ਤੇ ਪੰਜਾਬੀ ਫ਼ਿਲਮ ਉਦਯੋਗ ਦੇ ਪ੍ਰਸਿੱਧ ਅਦਾਕਾਰ ਕੁਲਵਿੰਦਰ ਬਿੱਲਾ ਵੀ ਕੋਰੋਨਾ ਦੀ ਚਪੇਟ ‘ਚ ਆ ਗਏ ਸਨ। ਜਿਨ੍ਹਾਂ ਨੂੰ ਘਰ ‘ਚ ਹੀ ਕੁਆਰੰਟਾਈਨ ਕੀਤਾ ਗਿਆ ਸੀ।ਜਿਸ ਦੇ ਚਲਦਿਆਂ ਅੱਜ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋ ਲਾਈਵ ਹੋ ਕੇ ਆਪਣੇ ਸਿਹਤ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਤਕਲੀਫਾਂ ‘ਚ ਗੁਜ਼ਰਨਾ ਪਿਆ।

🔴 LIVE 🔴ਕੈਪਟਨ ਨੇ ਦਿਖਾਈ ਆਪਣੀ ਤਾਕਤ ਫਿਰ ਖੁੰਝੇ ਲਾਏ ਬਾਜਵਾ ‘ਤੇ ਦੂਲੋ! ਹੁਣ ਉੱਠੇਗੀ ਵੱਡੀ ਬਗ਼ਾਵਤ?

ਲਾਈਵ ਦੌਰਾਨ ਕੁਲਵਿੰਦਰ ਬਿੱਲਾ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ‘ਚ ਉਨ੍ਹਾਂ ਨੂੰ ਬੁਖਾਰ ਹੋਇਆ ਸੀ ਜਿਸ ਦੇ ਚਲਦਿਆਂ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ ਤੇ ਉਹ ਪੌਜ਼ੀਟਿਵ ਆ ਗਏ। ਜਿਸ ਤੋਂ ਉਨ੍ਹਾਂ ਦੇ ਪਰਿਵਾਰ ਦਾ ਕੋਰੋਨਾ ਟੈਸਟ ਹੋਇਆ ਜਿਸ ‘ਚ ਉਹ ਸਾਰੇ ਨੈਗੇਟਿਵ ਪਾਏ ਗਏ। ਕੁਲਵਿੰਦਰ ਬਿੱਲਾ ਨੇ ਕਿਹਾ ਕਿ ਪਹਿਲਾਂ-ਪਹਿਲਾਂ ਮੈਨੂੰ ਕਾਫੀ ਡਰ ਲੱਗਾ ਸੀ ਪਰ ਹੁਣ ਮੈਂ ਬਿਲਕੁਲ ਠੀਕ ਹਾਂ। ਬੇਸ਼ਕ ਬਿੱਲਾ ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਵੱਖ ਇਕ ਕਮਰੇ ‘ਚ ਰਹਿ ਰਹੇ ਹਨ ਪਰੰਤੂ ਉਹਨਾਂ ਨੂੰ ਸਭ ਤੋਂ ਵੱਧ ਫਿਕਰ ਆਪਣੀ ਬੇਟੀ ‘ਸਾਂਝ’ ਦੀ ਹੈ। ਕੁਲਵਿੰਦਰ ਬਿੱਲਾ ਦਾ ਕਹਿਣਾ ਹੈ ਕਿ ਉਹ ਜਲਦ ਠੀਕ ਹੋ ਕੇ ਮੁੜ ਬਾਹਰ ਆਉਣਗੇ ਤੇ ਫੈਨਜ਼ ਲਈ ਨਵੇਂ-ਨਵੇਂ ਗੀਤ ਰਿਲੀਜ਼ ਕਰਨਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button