Breaking NewsD5 specialNewsPunjab

ਕੋਰੋਨਾ ਪੀੜਤ ਦੀ 2 ਜੱਜਾਂ ਨੂੰ ਸੁਣਵਾਈ ਕਰਨੀ ਪਈ ਮਹਿੰਗੀ, ਵੱਡੀ ਲਾਪਰਵਾਹੀ ਵੀ ਆਈ ਸਾਹਮਣੇ!

ਅੰਮ੍ਰਿਤਸਰ : ਪੰਜਾਬ ‘ਚ ਲੋਕਾਂ ਦਾ ਕੋਰੋਨਾ ਵਾਇਰਸ ਦੀ ਚਪੇਟ ‘ਚ ਆਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸੋਮਵਾਰ ਨੂੰ 54 ਨਵੇਂ ਮਾਮਲਿਆਂ ਦੇ ਨਾਲ ਸੂਬੇ ‘ਚ ਇਸ ਵਾਇਰਸ ਦਾ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ ਵੱਧ ਕੇ 1877 ਹੋ ਗਈ। ਉਥੇ ਹੀ ਜਲੰਧਰ ‘ਚ ਛੇਵੀਂ ਅਤੇ ਪ੍ਰਦੇਸ਼ ‘ਚ 32ਵੀਂ ਮੌਤ ਹੋਈ ਹੈ। ਜਲੰਧਰ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਵਿਅਕਤੀ ਦੀ ਇਸ ਵਾਇਰਸ ਨਾਲ ਜਾਨ ਚਲੇ ਗਈ। ਉੱਥੇ ਦੋ ਜੱਜਾਂ ਨੂੰ ਕੋਰੋਨਾ ਪੀੜਿਤਾਂ ਦੀ ਸੁਣਵਾਈ ਕਰਨੀ ਮਹਿੰਗੀ ਪੈ ਗਈ ਹੈ। ਜਿਸ ਤੋਂ ਬਾਅਦ ਦੋ ਜੱਜਾਂ, ਵਕੀਲ ਅਤੇ ਪੁਲਿਸ ਮੁਲਾਜ਼ਮਾਂ ਨੂੰ ਕੁਆਰਨਟਾਈਨ ਕੀਤਾ ਗਿਆ। ਜਿਸਦੀ ਜਾਣਕਾਰੀ ਸਿਵਲ ਸਰਜਨ ਅੰਮ੍ਰਿਤਸਰ ਵੱਲੋਂ ਦਿੱਤੀ ਗਈ ਹੈ।

ਮੰਤਰੀਆਂ ਤੇ ਅਫਸਰਾਂ ਦੇ ਆਪਸੀ ਝਗੜੇ ਤੋਂ ਬਾਅਦ ਹੁਣ CAPTAIN ਦੇ ਅਸਤੀਫੇ ਦੀ ਉੱਠੀ ਮੰਗ, ਕੁਰਸੀ ਬਚਾ ਪਾਉਣਗੇ CAPTAIN?

ਦੱਸ ਦਈਏ ਕਿ ਸੋਮਵਾਰ ਨੂੰ ਜਲੰਧਰ ‘ਚ 13, ਮਾਨਸਾ ‘ਚ 12 ਅਤੇ ਫਤਿਹਗੜ੍ਹ ਸਾਹਿਬ ‘ਚ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਗੁਰਦਾਸਪੁਰ ਵਿੱਚ 6, ਮੋਗਾ ਅਤੇ ਲੁਧਿਆਣਾ ਵਿੱਚ 2 – 2, ਤਰਨਤਾਰਨ, ਫਾਜ਼ਿਲਕਾ, ਪਟਿਆਲਾ, ਫਰੀਦਕੋਟ, ਰੋਪੜ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ‘ਚ 1 – 1 ਨਵੇਂ ਪੌਜ਼ੀਟਿਵ ਕੇਸ ਦਰਜ ਕੀਤੇ ਗਏ ਹਨ।

Punjab ਦਾ ਬੇੜਾ ਗਰਕ ਕਰਨ ਲੱਗੇ ਲੀਡਰ! ਕਰੋਨਾ ‘ਚ 2 ਹਜ਼ਾਰ ਕਰੋੜ ਦਾ ਘਪਲਾ! Latest News- D5 Channel Punjab

ਇਸ ਦੌਰਾਨ ਪਟਿਆਲਾ ‘ਚ 2 ਕੋਰੋਨਾ ਪੀੜਿਤਾਂ ਦੇ ਠੀਕ ਹੋਣ ਦੀ ਵੀ ਖਬਰ ਹੈ। ਸਿਹਤ ਵਿਭਾਗ ਅਨੁਸਾਰ ਗੁਜ਼ਰੇ 24 ਘੰਟਿਆਂ ‘ਚ ਸਾਹਮਣੇ ਆਏ ਮਾਮਲਿਆਂ ਵਿੱਚ 7 ਕੇਸ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਦੇ ਹਨ। ਜਦੋਂ ਕਿ ਮਾਨਸਾ ‘ਚ ਨੋਇਡਾ ਤੋਂ ਪਰਤੇ ਤਿੰਨ ਵਿਦਿਆਰਥੀਆਂ ਨੂੰ ਵੀ ਪੌਜ਼ੀਟਿਵ ਪਾਇਆ ਗਿਆ ਹੈ। ਸੂਬੇ ਵਿੱਚ ਹੁਣ ਤੱਕ 42306 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 37993 ਲੋਕਾਂ ਦੇ ਸੈਂਪਲ ਨੇਗੇਟਿਵ ਪਾਏ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button