Breaking NewsD5 specialIndiaNews

ਕੋਰੋਨਾ ਦੇ ਦੋ ਲੱਖ 75 ਹਜ਼ਾਰ ਤੋਂ ਜ਼ਿਆਦਾ ਮਾਮਲੇ, ਮਹਾਰਾਸ਼ਟਰ ‘ਚ 90 ਹਜ਼ਾਰ ਦੇ ਪਾਰ ਮਰੀਜ਼

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ‘ਚ 9,985 ਨਵੇਂ ਸੰਕਰਮਣ ਦੇ ਮਾਮਲੇ ਮਿਲੇ ਹਨ। ਇਸ ਤਰ੍ਹਾਂ ਦੇਸ਼ ‘ਚ ਕੁਲ ਮਰੀਜਾਂ ਦੀ ਗਿਣਤੀ ਵਧਕੇ 2,765,83 ਹੋ ਗਈ ਹੈ। ਮ੍ਰਿਤਕਾਂ ਦੀ ਗਿਣਤੀ ਵੀ 7745 ਪਹੁੰਚ ਗਈ ਹੈ। ਇਕੱਲੇ ਮਹਾਰਾਸ਼ਟਰ ‘ਚ ਹੁਣ ਤੱਕ 90 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਮਿਲ ਚੁੱਕੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਹੁਣ 133632 ਸਰਗਰਮ ਮਰੀਜ਼ ਹਨ।

ਕੈਪਟਨ ਸਰਕਾਰ ਨੂੰ ਘੇਰਨ ਦੀ ਤਿਆਰੀ, ਅਕਾਲੀ ਦਲ ਨੇ ਕਰਤਾ ਵੱਡਾ ਐਲਾਨ, ਕੋਰ ਕਮੇਟੀ ‘ਚ ਕੀਤੇ ਅਹਿਮ ਮਤੇ ਪਾਸ

ਇਸਤੋਂ ਇਲਾਵਾ 135206 ਲੋਕ ਠੀਕ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ‘ਚ ਕੋਰੋਨਾ ਦੇ 2,66,598 ਮਰੀਜ ਸਨ ਅਤੇ 7466 ਲੋਕਾਂ ਦੀ ਜਾਨ ਗਈ ਸੀ। ਮਹਾਰਾਸ਼ਟਰ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 90787 ਹੋ ਗਈ ਹੈ। 44860 ਸਰਗਰਮ ਮਰੀਜ਼ ਹਨ ਅਤੇ 42638 ਠੀਕ ਹੋ ਚੁੱਕੇ ਹਨ। ਸੂਬੇ ‘ਚ ਹੁਣ ਤੱਕ 3289 ਲੋਕਾਂ ਦੀ ਮੌਤ ਹੋਈ ਹੈ। ਤਾਮਿਲਨਾਡੂ ‘ਚ 34914 ਕੋਵਿਡ – 19 ਦੇ ਮਰੀਜ਼ ਹਨ, ਜਿਸ ਵਿਚੋਂ 16282 ਸਰਗਰਮ ਹਨ ਅਤੇ 18325 ਠੀਕ ਹੋਏ ਹਨ। ਹੁਣ ਤੱਕ 307 ਲੋਕਾਂ ਦੀ ਜਾਨ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button