IndiaTop News

ਹੋਮ ਤੇ ਕਾਰ ਲੋਨ ਵਾਲਿਆਂ ਨੂੰ ਵੱਡਾ ਝਟਕਾ ! ਵੱਧ ਸਕਦੀ ਹੈ EMI

ਦੇਸ਼ ਵਿੱਚ ਮਹਿੰਗਾਈ ਵਧਣ ਦੀਆਂ ਸੰਭਾਵਨਾਵਾਂ ਵਿਚਾਲੇ ਭਾਰਤੀ ਰਿਜ਼ਰਵ ਬੈਂਕ (RBI) ਦੀ ਵਿਆਜ ਦਰਾਂ ਸਬੰਧੀ ਨੀਤੀ ‘ਤੇ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ। ਇਸ ਦੌਰਾਨ ਡਿਊਸ਼ ਬੈਂਕ (Deutsche Bank) ਨੇ ਅਨੁਮਾਨ ਲਗਾਇਆ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ RBI ਰੇਪੋ ਰੇਟ ਵਧਾ ਸਕਦਾ ਹੈ। ਬੈਂਕ ਮੁਤਾਬਕ 2027 ਦੇ ਮੱਧ ਤੱਕ ਰੇਪੋ ਰੇਟ 6.25 ਫੀਸਦੀ ਤੱਕ ਪਹੁੰਚ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਹੋਮ ਲੋਨ, ਕਾਰ ਲੋਨ ਅਤੇ ਹੋਰ ਕਰਜ਼ੇ ਲੈਣ ਵਾਲੇ ਲੋਕਾਂ ਦੀ EMI ਵਧ ਸਕਦੀ ਹੈ।
ਡਿਊਸ਼ ਬੈਂਕ ਦੇ ਅਨੁਮਾਨ ਮੁਤਾਬਕ RBI ਸਾਲ 2026 ਦੇ ਆਖਰੀ ਮਹੀਨਿਆਂ ਅਤੇ 2027 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਵਿਆਜ ਦਰਾਂ ਵਿੱਚ ਵਾਧਾ ਕਰ ਸਕਦਾ ਹੈ। ਇਸ ਪਿੱਛੇ ਦੇਸ਼ ਵਿੱਚ ਵਧਦੀ ਮਹਿੰਗਾਈ ਅਤੇ ਦੁਨੀਆ ਭਰ ਦੇ ਆਰਥਿਕ ਹਾਲਾਤ ਵੱਡੇ ਕਾਰਨ ਹੋ ਸਕਦੇ ਹਨ। ਹਾਲਾਂਕਿ ਇਹ ਸਿਰਫ਼ ਇੱਕ ਅਨੁਮਾਨ ਹੈ, RBI ਵੱਲੋਂ ਅਜੇ ਅਜਿਹਾ ਕੋਈ ਪੱਕਾ ਫੈਸਲਾ ਨਹੀਂ ਲਿਆ ਗਿਆ।
ਰੇਪੋ ਰੇਟ ਉਹ ਵਿਆਜ ਦਰ ਹੁੰਦੀ ਹੈ, ਜਿਸ ‘ਤੇ RBI ਵਪਾਰਕ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ। ਜਦੋਂ ਰੇਪੋ ਰੇਟ ਵਧਦਾ ਹੈ ਤਾਂ ਬੈਂਕਾਂ ਲਈ ਕਰਜ਼ਾ ਲੈਣਾ ਮਹਿੰਗਾ ਹੋ ਸਕਦਾ ਹੈ। ਇਸ ਦਾ ਅਸਰ ਆਮ ਲੋਕਾਂ ਨੂੰ ਮਿਲਣ ਵਾਲੇ ਹੋਮ ਲੋਨ, ਕਾਰ ਲੋਨ ਅਤੇ ਹੋਰ ਕਰਜ਼ਿਆਂ ਦੀਆਂ ਵਿਆਜ ਦਰਾਂ ‘ਤੇ ਵੀ ਪੈ ਸਕਦਾ ਹੈ। ਖ਼ਾਸ ਕਰਕੇ ਫਲੋਟਿੰਗ ਰੇਟ  ‘ਤੇ ਕਰਜ਼ਾ ਲੈਣ ਵਾਲੇ ਲੋਕਾਂ ਦੀ ਮਹੀਨਾਵਾਰ ਕਿਸ਼ਤ (EMI) ਵਧ ਸਕਦੀ ਹੈ ਜਾਂ ਕਰਜ਼ਾ ਚੁਕਾਉਣ ਦਾ ਸਮਾਂ ਲੰਬਾ ਹੋ ਸਕਦਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button