Breaking NewsD5 specialNewsPunjab

ਕੋਰੋਨਾ ਦੀ ਜਾਣਕਾਰੀ ਦੇਣ ਗਏ ਸਿੱਖ ‘ਤੇ ਹੋਇਆ ਡੇਰੇ ‘ਚ ਹਮਲਾ

ਲੁਧਿਆਣਾ : ਲੁਧਿਆਣਾ ਦੇ ਪਿੰਡ ਖਾਨਪੁਰ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਡੇਰੇ ‘ਚ ਸਿੱਖ ਨੌਜਵਾਨ ਨੂੰ ਕੁਝ ਵਿਅਕਤੀਆਂ ਨੇ ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਿਆ। ਇਸ ਦੌਰਾਨ ਨਾ ਸਿਰਫ਼ ਸਿੱਖ ਨੌਜਵਾਨ ਦੀ ਪੱਗੜੀ ਉਤਾਰ ਦਿੱਤੀ ਸਗੋਂ ਡੇਰੇ ਦੇ ਇੱਕ ਸਾਧੂ ਨੇ ਉਸਦੀ ਦਾੜੀ ਪੱਟੀ ਅਤੇ ਉਸਨੂੰ ਵਾਲਾਂ ਤੋਂ ਫੜ ਕਰੇ ਬੇਰਹਿਮੀ ਨਾਲ ਘਸੀਟਿਆ ਵੀ ਗਿਆ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

🔴 LIVE 🔴ਕੈਪਟਨ ਨੇ ਦਿਖਾਈ ਆਪਣੀ ਤਾਕਤ ਫਿਰ ਖੁੰਝੇ ਲਾਏ ਬਾਜਵਾ ‘ਤੇ ਦੂਲੋ! ਹੁਣ ਉੱਠੇਗੀ ਵੱਡੀ ਬਗ਼ਾਵਤ?

ਦਰਅਸਲ ਮਾਰ ਕੁੱਟ ਦਾ ਸ਼ਿਕਾਰ ਹੋਇਆ ਨੌਜਵਾਨ ਮਸਤਾਨ ਸਿੰਘ ਮਲਟੀਪਰਪਜ ਹੈਲਥ ਵਰਕਰ ਹੈ। ਹਸਪਤਾਲ ‘ਚ ਇਲਾਜ ਅਧੀਨ ਮਸਤਾਨ ਸਿੰਘ ਨੇ ਦੱਸਿਆ ਕਿ ਡਾ. ਅਮ੍ਰਿਤ ਅਰੋੜਾ ਦੇ ਕਹਿਣ ‘ਤੇ ਉਹ ਡੇਰੇ ‘ਚ ਸ਼ੱਕੀ ਕੋਰੋਨਾ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਕਹਿਣ ਗਿਆ ਸੀ ਪਰ ਉੱਥੇ ਮੌਜੂਦ ਕੁਝ ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।

ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਨਵਾਂ ਮੋੜ,ਮਜੀਠੀਆ ਇਕੱਠੇ ਕਰ ਲਿਆਇਆ ਪੱਕੇ ਸਬੂਤ! ਸਬੂਤਾਂ ਸਣੇ ਗਵਾਹ ਆਏ ਸਾਹਮਣੇ

ਡੇਰੇ ਅੰਦਰ ਮੁਲਾਜ਼ਮ ਦੇ ਨਾਲ ਮਾਰ ਕੁੱਟ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਸਨੂੰ ਹਮਲਾਵਰਾਂ ਦੇ ਚੰਗੁਲ ਵਿੱਚੋਂ ਛੁਡਵਾਇਆ। ਪੁਲਿਸ ਨੇ ਮਾਰ ਕੁੱਟ ਕਰਨ ਵਾਲੇ 3 ਵਿਅਕਤੀਆਂ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button