Breaking NewsD5 specialInternationalNews

ਕੋਰੋਨਾ ਤੋਂ ਬਾਅਦ ਅਮਰੀਕਾ ‘ਚ ਨਵੀਂ ਮੁਸੀਬਤ, ਸਲਾਦ ਖਾਣ ਨਾਲ 600 ਲੋਕ ਬਿਮਾਰ

ਵਾਸ਼ਿੰਗਟਨ : ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ‘ਚ ਅਮਰੀਕਾ ਅੱਗੇ ਹੈ ਪਰ ਇੱਕ ਨਵੀਂ ਬਿਮਾਰੀ ਨੇ ਉੱਥੇ ਟਰੰਪ ਸਰਕਾਰ ਦੀ ਪ੍ਰੇਸ਼ਾਨੀ ਨੂੰ ਵਧਾ ਦਿੱਤਾ ਹੈ। ਦਰਅਸਲ ਉੱਥੇ ਸਾਈਕਲੋਸਪੋਰਾ ਸਲਾਦ ਖਾਣ ਨਾਲ ਅਜਿਹਾ ਸੰਕਰਮਣ ਫੈਲਿਆ ਕਿ 600 ਲੋਕ ਬਿਮਾਰ ਹੋ ਗਏ। ਇਹ ਸਾਰੇ ਲੋਕ ਇੱਕ ਖਾਸ ਤਰ੍ਹਾਂ ਦੇ ਵਾਇਰਸ ਨਾਲ ਪ੍ਰਭਾਵਿਤ ਪਾਏ ਗਏ ਹਨ। ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਸੰਕਰਮਣ ਇਲੀਨੋਇਸ ਸਥਿਤ ਸਲਾਦ ਮਿਕਸ ਬੈਚ ਸਬੰਧੀ ਪਦਾਰਥਾਂ ਨਾਲ ਜੁੜਿਆ ਹੋਇਆ ਹੈ।

ਆਹ ਵੱਡੇ ਲੀਡਰ ਦੇ ਘਰ ਪਿਆ ਪੁਲਿਸ ਦਾ LIVE ਛਾਪਾ, ਪੁੱਠਾ ਕੰਮ ਕਰਦੇ ਕਈ ਫੜੇ ਗਏ ਕਈ ਬੰਦੇ,ਲੱਖਾਂ ‘ਚ ਹੁੰਦਾ ਸੀ ਧੰਦਾ?

ਜਿਸਦਾ ਉਤਪਾਦਨ ਫਰੈਸ਼ ਐਕਸਪ੍ਰੈਸ ਦੇ ਵੱਲੋਂ ਕੀਤਾ ਜਾਂਦਾ ਹੈ। ਸਲਾਦ ‘ਵਿੱਚ ਫਰੈਸ਼ ਐਕਸਪ੍ਰੈਸ ਦੁਆਰਾ ਲਾਲ ਗੋਭੀ, ਹਿਮਸੈੱਲ ਲੇਟਸ,ਗਾਜਰ ਅਤੇ ਹੋਰ ਉਤਪਾਦ ਸ਼ਾਮਿਲ ਹਨ। ਸੰਕਰਮਣ ਦੇ ਪਹਿਲੇ ਕੁਝ ਮਾਮਲੇ ਮਈ ਅਤੇ ਫਿਰ ਜੁਲਾਈ ‘ਚ ਜਾਰਜਿਆ, ਆਯੋਵਾ, ਇਲੀਨੋਇਸ, ਕੰਸਾਸ, ਮਿਨੇਸੋਟਾ, ਮਿਸੌਰੀ, ਨੇਬਰਾਸਕਾ,ਪੇਂਸਿਲਵੇਨਿਆ ਅਤੇ ਵਿਸਕਾਂਸਿਨ ਸਮੇਤ ਰਾਜਾਂ ‘ਚ ਦਰਜ ਕੀਤੇ ਗਏ ਸਨ।ਐਫਡੀਏ ਨੇ ਬਿਆਨ ਜਾਰੀ ਕਰ ਦੱਸਿਆ ਹੈ ਕਿ ਸੀਡੀਸੀ ਅਤੇ ਰਾਜ ਅਤੇ ਸਥਾਨਕ ਸਾਝੇਦਾਰਾਂ ਦੇ ਨਾਲ ਐਫਡੀਏ ਸਾਈਕਲੋਸਪੋਰਾ ਸੰਕਰਮਣਾਂ ਨੂੰ ਲੈ ਕੇ ਜਾਂਚ ਕਰ ਰਿਹਾ ਹੈ। ਜੋ ਸਲਾਦ ਉਤਪਾਦਾਂ ਨਾਲ ਜੁੜਿਆ ਹੈ।

🔴 LIVE 🔴 ਸਵੇਰੇ ਸਵੇਰੇ ਆਈ ਵੱਡੀ ਖ਼ਬਰ, ਨਵਜੋਤ ਸਿੱਧੂ ਨੂੰ ਇਕ ਹੋਰ ਝਟਕਾ! Navjot Sidhu | Call- 0175-5000156

ਬਿਆਨ ‘ਚ ਦੱਸਿਆ ਗਿਆ ਹੈ ਕਿ ਇਹ ਸਲਾਦ ਫਰੈਸ਼ ਐਕਸਪ੍ਰੈਸ ਵੱਲੋਂ ਬਣਾਇਆ ਗਿਆ ਸੀ। ਜਿਸ ‘ਚ ਆਈਸਬਰਗ ਸਲਾਦ, ਲਾਲ ਗੋਭੀ ਅਤੇ ਗਾਜਰ ਸ਼ਾਮਿਲ ਸਨ। ਇਸ ਸਲਾਦ ਨੂੰ ਕਈ ਖੇਤਰਾਂ ‘ਚ ਵੇਚਿਆ ਗਿਆ ਸੀ। ਜਾਂਚ ‘ਚ ਫਰੈਸ਼ ਐਕਸਪ੍ਰੈਸ ਬ੍ਰਾਂਡਿਡ ਉਤਪਾਦਾਂ ਦੇ ਨਾਲ – ਨਾਲ ਏਐਲਡੀਆਈ, ਜੁਆਇੰਟ ਈਗਲ, ਹਾਇਆ-ਵੀ, ਜਵੈਲ-ਅੋਸਕੋ, ਸ਼ਾਪਰਾਇਟ ਅਤੇ ਵਾਲਮਾਰਟ ‘ਚ ਵੇਚੇ ਜਾਣ ਵਾਲੇ ਰਿਟੇਲ ਸਟੋਰ ਬ੍ਰਾਂਡਾ ਲਈ ਫ੍ਰੈਸ਼ ਐਕਸਪ੍ਰੈਸ ਵੱਲੋਂ ਤਿਆਰ ਕੀਤੇ ਗਏ ਉਤਪਾਦ ਵੀ ਸ਼ਾਮਿਲ ਹਨ। ਜਾਂਚ ਕਰਤਾ ਇਹ ਦੇਖਣਾ ਚਾਹੁੰਦੇ ਹਨ ਕਿ ਹੋਰ ਛੋਟੇ ਬ੍ਰਾਂਡਾ ‘ਤੇ ਵੀ ਇਸਦਾ ਅਸਰ ਪਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button