Breaking NewsD5 specialIndiaNewsPolitics

ਹਿਮਾਚਲ ਪੁਲਿਸ ਹੈਡਕੁਆਟਰ ਸੀਲ, ਡੀਜੀਪੀ ਹੋਮ ਕੁਆਰਨਟਾਈਨ

ਨਵੀਂ ਦਿੱਲੀ : ਕੋਰੋਨਾ ਪ੍ਰਭਾਵਿਤ ਲੋਕਾਂ ਦੇ ਸੰਪਰਕ ‘ਚ ਆਉਣ ਦੀ ਸੰਕਾ ਦੇ ਚਲਦਿਆਂ ਡੀਜੀਪੀ ਹਿਮਾਚਲ ਸੰਜੈ ਕੁੰਡੂ ਹੋਮ ਕੁਆਰਨਟਾਈਨ ਹੋ ਗਏ ਹਨ। ਉਥੇ ਹੀ ਪੁਲਿਸ ਹੈਡਕੁਆਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਕੁੰਡੂ ਨੇ ਡੀਜੀਪੀ ਬਨਣ ਤੋਂ ਬਾਅਦ ਅਹੁਦਾ ਸੰਭਾਲਿਆ ਸੀ ਤਾਂ ਉਨ੍ਹਾਂ ਨੂੰ ਵਧਾਈ ਦੇਣ ਲਈ ਵੱਡੀ ਗਿਣਤੀ ‘ਚ ਲੋਕ ਪੁੱਜੇ ਸਨ।

ਦੇਖੋ ਕਿਵੇਂ ਪ੍ਰਨੀਤ ਕੌਰ ਨੇ Live ਹੋ ਕੇ ਕੋਰੋਨਾ ‘ਚ ਫਰੰਟਲਾਈਨ ‘ਤੇ ਕੰਮ ਕਰਨ ਵਾਲੇ ਲੋਕਾਂ ਦਾ ਵਧਾਇਆ ਹੌਂਸਲਾ

ਇਹਨਾਂ ‘ਚ ਦਿੱਲੀ ਤੋਂ ਪਰਤਿਆ ਹੋਮ ਕੁਆਰਨਟਾਈਨ ਕੀਤਾ ਗਿਆ ਇੱਕ ਵਿਅਕਤੀ ਵੀ ਸ਼ਾਮਿਲ ਸੀ ਪਰ ਬਾਅਦ ਵਿੱਚ ਇਹੀ ਵਿਅਕਤੀ ਕੋਰੋਨਾ ਪੌਜ਼ੀਟਿਵ ਨਿਕਲਿਆ। ਹੁਣ ਇਸਦੀ ਸੂਚਨਾ ਮਿਲਦੇ ਹੀ ਪੁਲਿਸ ਹੈਡਕੁਆਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਨਾ ਕਿਸੇ ਨੂੰ ਅੰਦਰ ਜਾਣ ਅਤੇ ਨਾ ਬਾਹਰ ਆਉਣ ਦੀ ਆਗਿਆ ਹੈ। ਉਥੇ ਹੀ ਡੀਜੀਪੀ ਸੰਜੈ ਕੁੰਡੂ ਹੋਮ ਕੁਆਰਨਟਾਈਨ ਹੋ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button