Breaking NewsD5 specialNewsPunjab

ਕੋਠਿਆਂ ‘ਤੇ ਛਾਲਾਂ ਮਾਰਦੀ ਚੰਡੀਗੜ੍ਹ ਪੁਲਿਸ, ਫਿਲਮੀਂ ਅੰਦਾਜ਼ ‘ਚ ਬਚਾਈ ਚੋਰ ਦੀ ਜਾਨ (ਵੀਡੀਓ)

ਚੰਡੀਗੜ੍ਹ : ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 56 ਦੀਆਂ ਨੇ ਤੇ ਪੁਲਿਸ ਨੂੰ ਭਾਜੜਾਂ ਪਾਉਣ ਵਾਲਾ ਇਹ ਵਿਅਕਤੀ ਇਕ ਲੁਟੇਰਾ ਹੈ। ਜਿਸ ਨੂੰ ਪੁਲਿਸ ਨੇ ਕੋਠਿਆਂ ‘ਤੇ ਚੜ੍ਹ ਕੇ ਕਾਬੂ ਕੀਤਾ ਹੈ, ਦਰਅਸਲ ਦੋ ਪੁਲਿਸ ਮੁਲਾਜ਼ਮਾਂ ਨੂੰ ਸੂਚਨਾ ਮਿਲੀ ਸੀ ਕਿ ਫੇਜ਼ 6 ‘ਚ ਸ਼ਿਵਾਲਿਕ ਸਕੂਲ ਨੇੜੇ ਇਕ ਵਿਅਕਤੀ ਦੂਜੇ ਵਿਅਕਤੀ ‘ਤੇ ਕਿਰਪਾਨ ਨਾਲ ਹਮਲਾ ਕਰ ਰਿਹਾ ਹੈ। ਜਿਸ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਦੇਖ ਮੁਲਜ਼ਮ ਕਿਰਪਾਨ ਸੁੱਟ ਕੇ ਫਰਾਰ ਹੋ ਗਿਆ।

Read Also ਕੋਲਕਾਤਾ ਮੈਡੀਕਲ ਕਾਲਜ ‘ਚ ਲੱਗੀ ਅੱਗ, 250 ਮਰੀਜ ਕੱਢੇ ਸੁਰੱਖਿਅਤ

ਜਿਸ ਦਾ ਦੋਨਾਂ ਮੁਲਾਜ਼ਮਾਂ ਵੱਲੋਂ ਪਿੱਛਾ ਕੀਤਾ ਗਿਆ।ਪਿੱਛਾ ਕਰਦੇ ਕਰਦੇ ਵਿਅਕਤੀ ਚੰਡੀਗੜ੍ਹ ਦੇ ਸੈਕਟਰ 56 ‘ਚ ਇਕ ਘਰ ਦੀ ਤੀਜੀ ਮੰਜ਼ਿਲ ‘ਤੇ ਚੜ੍ਹ ਗਿਆ।ਜਿਸ ਤੋਂ ਬਾਅਦ ਬਹਾਦਰ ਪੁਲਿਸ ਮੁਲਾਜ਼ਮ ਵਿਅਕਤੀ ਨੂੰ ਫੜਨ ਲਈ ਖੁਦ ਵੀ ਤੀਜੀ ਮੰਜ਼ਿਲ ‘ਤੇ ਚੜ੍ਹ ਗਏ ਜਿਨ੍ਹਾਂ ਨੂੰ ਦੇਖ ਵਿਅਕਤੀ ਘਰ ਦੀ ਛੱਤ ਤੋਂ ਲਟਕ ਗਿਆ। ਜਿਸ ਨੂੰ ਪੁਲਿਸ ਮੁਲਾਜ਼ਮ ਨੇ ਕਾਬੂ ਕਰ ਲਿਆ ਜਿਸ ਦੀਆਂ ਲਾਈਵ ਤਸਵੀਰਾਂ ਲੋਕਾਂ ਨੇ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਈਆਂ। ਫਿਲਹਾਲ ਪੁਲਿਸ ਮੁਲਜ਼ਮ ਨੂੰ ਕਾਬੂ ਕਰਕੇ ਆਪਣੇ ਨਾਲ ਲੈ ਗਈ ਪਰ ਜੇਕਰ ਇਹ ਬਹਾਦਰ ਪੁਲਿਸ ਮੁਲਾਜ਼ਮ ਆਪਣੀ ਬਹਾਦਰੀ ਨਾ ਦਿਖਾਉਂਦੇ ਤਾਂ ਸ਼ਾਇਦ ਇਹ ਮੁਲਜ਼ਮ ਪੁਲਿਸ ਦੇ ਹੱਥੋਂ ਨਿਕਲ ਜਾਂਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button