Breaking NewsD5 specialInternationalNews

ਜੰਗਲੀ ਜਾਨਵਰਾਂ ਨੂੰ ਖਾਣ ‘ਤੇ ਲੱਗਿਆਂ ਬੈਨ, 5 ਸਾਲ ਤੱਕ ਪਾਬੰਦੀ ਰਹੇਗੀ ਜਾਰੀ

ਚੀਨ : ਚੀਨ ਦੇ ਵੁਹਾਨ ਸ਼ਹਿਰ ‘ਚ ਜੰਗਲੀ ਜਾਨਵਰਾਂ ਦੇ ਖਾਣ ‘ਤੇ ਬੈਨ ਲੱਗ ਗਿਆ ਹੈ। ਦੱਸ ਦਈਏ ਕਿ ਵੁਹਾਨ ਉਹੀ ਸ਼ਹਿਰ ਹੈ, ਜਿੱਥੋਂ ਕੋਰੋਨਾ ਵਾਇਰਸ ਪੈਦਾ ਹੋਇਆ ਅਤੇ ਹੁਣ ਦੁਨੀਆਭਰ ‘ਚ ਮਹਾਂਮਾਰੀ ਬਣ ਕੇ ਫੈਲ ਗਿਆ ਹੈ। ਵੁਹਾਨ ਸਰਕਾਰ ਦੇ ਵੱਲੋਂ ਇਸ ਨਵੀਂ ਨੀਤੀ ਨੂੰ 13 ਮਈ ਨੂੰ ਲਾਗੂ ਕੀਤਾ ਗਿਆ ਸੀ ਅਤੇ ਹੁਣ ਇਹ ਪੰਜ ਸਾਲ ਤੱਕ ਲਈ ਲਾਗੂ ਰਹੇਗੀ। ਚੀਨ ਦੇ ਮਾਹਿਰਾਂ ਨੇ ਜਨਵਰੀ ਵਿੱਚ ਕਿਹਾ ਸੀ ਕਿ ਕੋਰੋਨਾ ਵਾਇਰਸ ਜਾਨਵਰਾਂ ਨਾਲ ਇਨਸਾਨਾਂ ਵਿੱਚ ਫੈਲਿਆ।

🔴 LIVE | Education Minister | ਸਿੱਖਿਆ ਮੰਤਰੀ LIVE ਸਕੂਲੀ ਬੱਚੇ, ਮਾਪੇ ਤੇ ਅਧਿਆਪਕਾਂ ਲਈ ਖੁਸ਼ਖਬਰੀ

ਦਾਅਵਾ ਕੀਤਾ ਗਿਆ ਕਿ ਇਹ ਵਾਇਰਸ ਵੁਹਾਨ ਦੇ ‘ਵੇਟ ਮਾਰਕਿਟ’ ਤੋਂ ਨਿਕਲਿਆ ਅਤੇ 11 ਮਿਲੀਅਨ ਆਬਾਦੀ ਵਾਲੇ ਸ਼ਹਿਰ ਵਿੱਚ ਫੈਲ ਗਿਆ। ਹੁਆਨਾਨ ਸੀਫੂਡ ਹੋਲਸੇਲ ਮਾਰਕੀਟ 1 ਜਨਵਰੀ ਤੋਂ ਬੰਦ ਹੈ। ਅਜਿਹਾ ਅੰਦਾਜ਼ਾ ਲਗਾਇਆ ਗਿਆ ਸੀ ਕਿ ਇੱਥੋਂ ਹੀ ਕੋਰੋਨਾਵਾਇਰਸ ਨਿਕਲਿਆ ਅਤੇ ਫਿਰ ਦੁਨੀਆ ਵਿਚ ਫੈਲ ਗਿਆ। ਸੀਫੂਡ ਦੇ ਇਲਾਵਾ ਇੱਥੇ ਲੂੰਬੜੀਆਂ, ਮਗਰਮੱਛ, ਭੇੜੀਏ ਦੇ ਬੱਚੇ, ਸਲਮਾਂਡਰ, ਸੱਪ, ਚੂਹੇ, ਮੋਰ, ਸਿਯਾਹੀ, ਕੋਆਲਾ ਜਿਹੇ ਜੰਗਲੀ ਜਾਨਵਰ ਵੀ ਮਿਲਦੇ ਸਨ।

NEWS BULLETIN ਚੀਫ਼ ਸੈਕਟਰੀ ਤੇ ਕੈਬਨਿਟ ਮੰਤਰੀ ਵਿਵਾਦ ‘ਚ ਨਵਾਂ ਮੋੜ, ਪੁਲਿਸ ਮੁਲਾਜ਼ਮਾਂ ਦੀ ਹੋਈ ਬੱਲੇ-ਬੱਲੇ

ਕਾਨੂੰਨ ਵਿਚ ਜੰਗਲੀ ਜਾਨਵਰਾਂ ਅਤੇ ਉਹਨਾਂ ਦੇ ਉਤਪਾਦਨ ਨੂੰ ਲੈਕੇ ਰੋਕ ਹੈ। ਇਹਨਾਂ ਵਿਚ ਜ਼ਮੀਨ ਅਤੇ ਪਾਣੀ ਦੋਹਾਂ ਵਿਚ ਪਾਏ ਜਾਣ ਵਾਲੇ ਜਾਨਵਰ ਸ਼ਾਮਲ ਹਨ। ਮੈਡੀਗਲ ਸੰਗਠਨਾਂ ਨੂੰ ਰਿਸਰਚ ਦੇ ਲਈ ਜਾਨਵਰਾਂ ਨੂੰ ਹਾਸਲ ਕਰਨ ਲਈ ਲਾਈਸੈਂਸ ਲੈਣਾ ਹੋਵੇਗਾ। ਜ਼ਮੀਨ ਦੇ ਜਾਨਵਰਾਂ ਅਤੇ ਪਾਣੀ ਦੇ ਪ੍ਰੋਟੈਕਟਿਡ ਜੰਗਲੀ ਜਾਨਵਰਾਂ ਨੂੰ ਖਾਧੇ ਜਾਣ ਦੇ ਲਈ ਆਰਟੀਫੀਸ਼ਲ ਬ੍ਰੀਡਿੰਗ ਦੀ ਵੀ ਇਜਾਜ਼ਤ ਨਹੀਂ ਹੋਵੇਗੀ।

ਥਾਣੇ ਗਈ ਬੱਚੀ ਨਾਲ ਪੁਲਿਸ ਨੇ ਕੀਤਾ ਗ਼ਲਤ ਕੰਮ, ਤੇ ਹੁਣ DSP ਨੇ ਕੁਝ ਹੋਰ ਹੀ ਖ਼ੁਲਾਸਾ ਕਰਤਾ

ਉਲੰਘਣਾ ਕਰਨ ‘ਤੇ ਜ਼ੁਰਮਾਨਾ
ਇਹੀ ਨਹੀਂ ਕਿਸੇ ਵੀ ਸੰਗਠਨ ਜਾਂ ਸ਼ਖਸ ਨੂੰ ਵਾਈਲਡਲਾਈਵ ਜਾਂ ਉਸ ਨਾਲ ਜੁੜੇ ਉਤਪਾਦਾਂ ਦੇ ਉਤਪਾਦਨ, ਪ੍ਰੋਸੈੱਸ ਕਰਨ, ਵਰਤਣ ਜਾਂ ਵਪਾਰਕ ਆਪਰੇਸ਼ਨ ਦੀ ਇਜਾਜ਼ਤ ਨਹੀਂ ਹੋਵੇਗੀ। ਬ੍ਰੀਡਿੰਗ, ਟਰਾਂਸਪੋਰਟ, ਟ੍ਰੇਡਿੰਗ, ਲਿਆਉਣਾ-ਲਿਜਾਣਾ ਗੈਰ ਕਾਨੂੰਨੀ ਹੋਵੇਗਾ। ਇੱਥੋਂ ਤੱਕ ਕਿ ਇਸ ਨੂੰ ਲੈ ਕੇ ਐਡ, ਸਾਈਨਬੋਰਡ ਜਾਂ ਰੇਸਿਪੀ ਦੇਣ ‘ਤੇ ਵੀ ਪਾਬੰਦੀ ਹੋਵੇਗੀ। ਅਧਿਕਾਰੀ ਸਰਵੀਲਾਂਸ ਸਿਸਟਮ ਦੇ ਜ਼ਰੀਏ ਇਹਨਾਂ ਸਾਰੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣਗੇ ਅਤੇ ਉਲੰਘਣਾ ਕੀਤੇ ਜਾਣ ‘ਤੇ ਜ਼ੁਰਮਾਨਾ ਲਗਾਇਆ ਜਾਵੇਗਾ। ਇਸ ਦੇ ਲਈ ਬਜ਼ਾਰਾਂ, ਰੈਸਟੋਰੈਂਟਾਂ, ਹੋਟਲਾਂ, ਈ-ਪਲੇਟਫਾਰਮਾਂ ਅਤੇ ਫੂਡ ਪ੍ਰੋਸੈਸਿੰਗ ਬਿਜ਼ਨੈੱਸ ਦਾ ਮੁਆਇਨਾ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button