Breaking NewsD5 specialInternationalNewsTop News

ਕੈਲੀਫ਼ੋਰਨੀਆ : ਬੱਸ ‘ਚ ਜਨਮਦਿਨ ਮਨਾ ਰਹੇ ਲੋਕਾਂ ‘ਤੇ ਗੋਲੀਬਾਰੀ, 2 ਔਰਤਾਂ ਦੀ ਮੌਤ 5 ਜਖ਼ਮੀ

ਵਾਸ਼ਿੰਗਟਨ : ਸਾਨ ਫਰਾਂਸਿਸਕੋ ਬੇਅ ਏਰੀਆ ਫਰੀਵੇ ‘ਤੇ ਦੋ ਲੋਕਾਂ ਨੇ ਇੱਕ ਬਸ ‘ਤੇ ਗੋਲੀਬਾਰੀ ਕੀਤੀ, ਜਿਸ ‘ਚ 2 ਔਰਤਾਂ ਦੀ ਮੌਤ ਹੋ ਗਈ ਅਤੇ 5 ਹੋਰ ਜਖ਼ਮੀ ਹੋ ਗਈਆਂ। ਬੱਸ ‘ਚ ਸਵਾਰ ਯਾਤਰੀ ਇੱਕ ਮਹਿਲਾ ਦਾ 21ਵਾਂ ਜਨਮਦਿਨ ਮਨਾ ਰਹੇ ਸਨ। ਇੰਟਰਸਟੇਟ – 580 ‘ਤੇ ਦੇਰ ਰਾਤ ਕਰੀਬ 12 ਵਜਕੇ 20 ਮਿੰਟ ‘ਤੇ ਬਸ ‘ਤੇ ਹਮਲਾ ਕੀਤਾ ਗਿਆ। ਬੱਸ ਸੈਨ ਫਰਾਂਸਿਸਕੋ ਤੋਂ ਆਕਲੈਂਡ ਜਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹੋਰ ਵਾਹਨ ‘ਤੇ ਸਵਾਰ ਦੋ ਲੋਕਾਂ ਨੇ ਬਸ ‘ਤੇ ਗੋਲੀਬਾਰੀ ਕੀਤੀ।

🔴LIVE ਕਿਸਾਨਾਂ ਨੇ ਘੇਰਲਿਆ ਖੇਤੀਬਾੜੀ ਮੰਤਰੀ,ਬਣਾਈ ਰੇਲਕੇਂਦਰ ਦਾ ਹੋਰ ਵੱਡਾ ਧੋਖਾ,ਜਥੇਬੰਦੀਆਂ ’ਤੇ ਕੀਤੇ ਪਰਚੇ

ਬੱਸ ‘ਤੇ ਕਰੀਬ 70 ਗੋਲੀਆਂ ਚਲਾਈਆਂ ਗਈਆਂ। ਕੈਲੀਫ਼ੋਰਨੀਆ ਦੇ ਹਾਈਵੇਅ ਗਸ਼ਤੀ ਵਿਭਾਗ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪ੍ਰਤੀਤ ਹੁੰਦੀ ਹੈਕਿ ਗੋਲੀਬਾਰੀ ਕਿਸੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ। ਵਿਭਾਗ ਆਕਲੈਂਡ ਪੁਲਿਸ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਅਲਮੇਡਾ ਕਾਊਂਟੀ ਕੋਰੋਨਰ ਬਿਊਰੋ ਨੇ ਦੱਸਿਆ ਕਿ ਇਕ ਔਰਤ ਦੀ ਬੱਸ ਵਿਚ ਅਤੇ ਇਕ ਹੋਰ ਦੀ ਹਸਪਤਾਲ ਵਿਚ ਮੌਤ ਹੋ ਗਈ। ਘੱਟੋ-ਘੱਟ 5 ਹੋਰ ਔਰਤਾਂ ਜ਼ਖਮੀ ਵੀ ਹੋਈਆਂ ਹਨ, ਜਿਹਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button