Breaking NewsD5 specialInternationalNewsTop News

ਕੈਲੀਫੋਰਨੀਆ ‘ਚ ਵੱਧਦਾ ਜਾ ਰਿਹਾ ਅੱਗ ਦਾ ਕਹਿਰ, ਕਰੀਬ 900 ਇਮਾਰਤਾਂ ਹੋਈਆਂ ਸੜ੍ਹ ਕੇ ਸੁਆਹ

ਵਾਸ਼ਿੰਗਟਨ : ਕੈਲੀਫੋਰਨੀਆ ‘ਚ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ ਫੈਲਦੀ ਹੀ ਜਾ ਰਹੀ ਹੈ ਅਤੇ ਇਸ ‘ਚ ਬਹੁਤੇ ਮਕਾਨ ਤਬਾਹ ਹੋ ਗਏ ਹਨ। ਦਮਕਲ ਕਰਮੀ ਪੇਂਡੂ ਭਾਈਚਾਰਿਆਂ ਨੂੰ ਬਚਾਉਣ ਵਿਚ ਜੁਟੇ ਹੋਏ ਹਨ। ਜੰਗਲ ਵਿਚ ਫੈਲ ਰਹੀ ਅੱਗ ਨਾਲ ਮੰਗਲਵਾਰ ਨੂੰ ਕਰੀਬ 900 ਘਰ ਅਤੇ ਹੋਰ ਇਮਾਰਤਾਂ ਨੁਕਸਾਨੀਆਂ ਗਈਆਂ। ‘ਡਿਕਸੀ ਫਾਇਰ’ ਤੋਂ ਉੱਤਰੀ ਸਿਏਰਾ ਨੇਵਾਦਾ ਵਿਚ 12 ਤੋਂ ਵੱਧ ਛੋਟੇ ਪਰਬਤੀ ਅਤੇ ਪੇਂਡੂ ਭਾਈਚਾਰਿਆਂ ਵਿਚ 14,000 ਤੋਂ ਵੱਧ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਨੂੰ ‘ਡਿਕਸੀ ਫਾਇਰ’ ਨਾਮ ਉਸ ਸੜਕ ਦੇ ਨਾਮ ‘ਤੇ ਦਿੱਤਾ ਗਿਆ ਹੈ ਜਿੱਥੇ ਅੱਗ ਲੱਗਣੀ ਸ਼ੁਰੂ ਹੋਈ ਸੀ। ਕੁਝ ਹਿੱਸਿਆਂ ਵਿਚ ਆਸਮਾਨ ਸਾਫ ਰਹਿਣ ਕਾਰਨ ਇਸ ਹਫ਼ਤੇ ਬਚਾਅ ਕੰਮ ਵਿਚ ਜਹਾਜ਼ ਨਾਲ ਕਰੀਬ 6000 ਦਮਕਲ ਕਰਮੀ ਸ਼ਾਮਲ ਹੋਏ।

ਆਪਸ ’ਚ ਭਿੜੀਆਂ ਸ਼੍ਰੋਮਣੀ ਅਕਾਲੀ ਦਲ, ਖੋਲ੍ਹੀਆਂ ਅੰਦਰੂਨੀ ਗੱਲਾਂ

ਦਮਕਲ ਵਿਭਾਗ ਦੇ ਬੁਲਾਰੇ ਐਡਵਿਨ ਜੁਨਿਗਾ ਨੇ ਕਿਹਾ,”ਅਸੀਂ ਉਡਾਣ ਭਰ ਸਕਦੇ ਹਾਂ ਜਾਂ ਨਹੀਂ ਇਹ ਕਾਫੀ ਹੱਦ ਤੱਕ ਧੂੰਏਂ ‘ਤੇ ਨਿਰਭਰ ਕਰਦਾ ਹੈ। ਕੁਝ ਇਲਾਕੇ ਹਨ ਜਿੱਥੇ ਬਹੁਤ ਜ਼ਿਆਦਾ ਧੂੰਆਂ ਹੈ।” ਦਮਕਲ ਕਰਮੀ ਰਿਚ ਥਾਮਪਸਨ ਨੇ ਸੋਮਵਾਰ ਸ਼ਾਮ ਨੂੰ ਚਿਤਾਵਨੀ ਦਿੱਤੀ ਕਿ ਅਗਲੇ ਕੁਝ ਦਿਨਾਂ ਵਿਚ ਤਾਪਮਾਨ ਵਧਣ ਦੀ ਸੰਭਾਵਨਾ ਹੈ। ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਨੇ ਦੱਸਿਆ ਕਿ 14 ਜੁਲਾਈ ਨੂੰ ਲੱਗੀ ਅੱਗ 1973 ਵਰਗ ਕਿਲੋਮੀਟਰ ਇਲਾਕੇ ਤੱਕ ਫੈਲ ਚੁੱਕੀ ਹੈ ਅਤੇ ਹਾਲੇ ਸਿਰਫ 25 ਫੀਸਦੀ ਤੱਕ ਦੇ ਇਲਾਕੇ ਵਿਚ ਹੀ ਅੱਗ ‘ਤੇ ਕਾਬੂ ਪਾਇਆ ਗਿਆ ਹੈ। ਗਵਰਨਰ ਗੈਵਿਨ ਨਿਊਸਮ ਨੇ ਮੰਗਲਵਾਰ ਨੂੰ ਉੱਤਰੀ ਸ਼ਾਸਤਾ, ਟ੍ਰਿਨਿਟੀ ਅਤੇ ਤੇਹਾਮਾ ਕਾਊਂਟੀ ਲਈ ਐਮਰਜੈਂਸੀ ਦੀ ਘੋਸ਼ਣਾ ਕੀਤੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button