Breaking NewsD5 specialNewsPoliticsPunjab

ਕੈਪਟਨ ਦੇ ਮੰਤਰੀ ਦਾ ਜਵਾਈ ਆਇਆ ਮੀਡੀਆ ਸਾਹਮਣੇ,ਦੱਸਿਆ ਸਕਾਲਰਸ਼ਿਪ ਘਪਲੇ ਦਾ ਸਾਰਾ ਸੱਚ!

ਫਤਿਹਗੜ੍ਹ ਸਾਹਿਬ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਲਗਾਤਾਰ ਵਿਰੋਧੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ੳਨ੍ਹਾਂ ਨੇ ਤਾਂ ਮੰਤਰੀ ਸਾਬ੍ਹ ਦੇ ਨਿਵਾਸ ਸਥਾਨ ਨਾਭਾ ਵਿਖੇ ਆਪਣਾ ਪੱਕਾ ਹੀ ਮੋਰਚਾ ਖੋਲ੍ਹ ਲਿਆ। ਦੂਜੇ ਪਾਸੇ ਅਕਾਲੀ ਦਲ ਵੀ ਕਿਸੇ ਪਾਸੋ ਘੱਟ ਨਹੀਂ ਦਿਖਾਈ ਦੇ ਰਹੀ ਪਰ ਇਨ੍ਹਾਂ ਸਾਰੇ ਨੂੰ ਇਲਜ਼ਾਮਾਂ ਅਤੇ ਵਿਰੋਧ ਨੂੰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਜਵਾਈ ਅਤੇ ਕਾਂਗਰਸੀ ਲੀਡਰ ਕੁਲਦੀਪ ਸਿੰਘ ਸਿੱਧੂਪੁਰ ਨੇ ਬੇਬੁਨਿਆਦ ਦੱਸਿਆ।

ਲਓ ਜੀ! ਬਾਜਵਾ ਨੇ ਖੋਲ੍ਹ ‘ਤੇ ਸੁਮੇਧ ਸੈਣੀ ਦੇ ਅੰਦਰਲੇ ਭੇਦ,ਦੱਸਿਆ ਸੈਣੀ ਨੇ ਕਿਵੇਂ ਢਾਹੇ ‘ਚ ਤਸ਼ੱਦਦ!

ਦੱਸ ਦਈਏ ਕਿ ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੇਕਰ ਸਾਧੂ ਸਿੰਘ ਧਰਮਸੋਤ ਇਸ ਮਾਮਲੇ ‘ਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਹ ਬਣਦੀ ਕਾਰਵਾਈ ਲਈ ਤਿਆਰ ਹਨ। ਦੱਸ ਦਈਏ ਕਿ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ‘ਚ ਕਥਿਤ ਤੋਰ ‘ਤੇ ਕੀਤੇ ਕਰੋੜਾ ਦੇ ਘਪਲੇ ਮਾਮਲੇ ‘ਚ ਕੈਬਨਿਟ ਮੰਤਰੀ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਵਿਰੋਧੀਆਂ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button