Breaking NewsInternationalNews

ਕੈਨੇਡਾ : ਫਰਸਟ ਮਨਿਸਟਰਜ਼ ਦੀ ਮੀਟਿੰਗ ‘ਚ ਤੇਲ ਅਤੇ ਗੈਸ ਉਦਯੋਗ ਮਸਲਿਆ ਨੂੰ ਜਾਵੇਗਾ ਵਿਚਾਰਿਆ

ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸ਼ੁੱਕਵਾਰ ਨੂੰ ਹੋਣ ਜਾ ਰਹੀ ਫਰਸਟ ਮਨਿਸਟਰਜ਼ ਦੀ ਮੀਟਿੰਗ ਵਿੱਚ ਤੇਲ ਅਤੇ ਗੈਸ ਉਦਯੋਗ ਨਾਲ ਜੁੜੇ ਮਸਲਿਆ ਨੂੰ ਵੀ ਵਿਚਾਰਿਆ ਜਾਵੇਗਾ। ਜਿਕਰਯੋਗ ਹੈ ਕੇ ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ ਅਤੇ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਏ ਵਲੋਂ ਜਤਾਏ ਗਏ ਇਤਰਾਜਾਂ ਤੋਂ ਬਾਅਦ ਹੀ ਪੀ.ਐਮ.ਓ ਵਲੋਂ ਤੇਲ ਅਤੇ ਗੈਸ ਨਾਲ ਜੁੜੇ ਮਸਲੇ ਨੁੰ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ ਹੈ।

Read Also ਕੈਨੇਡਾ ‘ਚ ਹੋਵੇਗੀ ਵਿਸ਼ਵ ਪੰਜਾਬੀ ਕਾਨਫਰੰਸ

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੀ.ਐਮ.ਓ ਵਲੋਂ ਇਨ੍ਹਾਂ ਮੁੱਦਿਆਂ ਨੂੰ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਪੀ.ਐਮ.ਓ ਦਾ ਕਹਿਣਾ ਹੈ ਕਿ ਇਨ੍ਹਾਂ ਮੁੱਦਿਆਂ ਉੱਪਰ ਮੀਟਿੰਗ ਦੌਰਾਨ ਚਰਚਾ ਜ਼ਰੂਰ ਕੀਤੀ ਜਾਣੀ ਸੀ। ਅਲਬਰਟਾ ਇਸ ਸਮੇਂ ਭਾਰੀ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਸ ਵੱਲੋਂ ਫਰਵਰੀ ਤੋਂ ਤੇਲ ਉਤਪਾਦਾਂ ‘ਚ 8.7 ਫੀਸਦੀ ਕਟੌਤੀ ਕੀਤੀ ਜਾ ਸਕਦੀ ਹੈ। ਅਲਬਰਟਾ ਵੱਲੋਂ ਤੇਲ ਉਤਪਾਦਾਂ ਲਈ ਰੇਲ ਸੇਵਾ ਦੀ ਕੀਤੀ ਗਈ ਮੰਗ ਨੂੰ ਵੀ ਹਾਲੇ ਤੱਕ ਫੈਡਰਲ ਸਰਕਾਰ ਨੇ ਮਨਜ਼ੂਰ ਨਹੀਂ ਕੀਤਾ ਹੈ। ਸ਼ੁੱਕਵਾਰ ਨੂੰ ਹੋਣ ਜਾ ਰਹੀ ਮੀਟਿੰਗ ਵਿੱਚ ਤੇਲ ਅਤੇ ਗੈਸ ਨਾਲ ਜੁੜੇ ਮੁੱਦਿਆਂ ਨੂੰ ਫਰਸਟ ਮਨਿਸਟਰਜ਼ ਕਿਸ ਤਰ੍ਹਾਂ ਹੱਲ ਕਰਦੇ ਹਨ ਇਹ ਹਾਲੇ ਦੇਖਣਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button