Breaking NewsInternationalNews

ਕੈਨੇਡਾ ‘ਚ ਹੋਵੇਗੀ ਵਿਸ਼ਵ ਪੰਜਾਬੀ ਕਾਨਫਰੰਸ

ਬਰੈਂਪਟਨ : ਦੁਨੀਆ ਭਰ ਦੇ ਪੰਜਾਬੀਆਂ ਵਲੋਂ ਆਪਣੀ ਮਾਂ ਬੋਲੀ ਦੀ ਸੇਵਾ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹਨ। ਕੈਨੇਡਾ ਵੱਸਦੇ ਪੰਜਾਬੀ ਵੀ ਮਾਂ ਬੋਲੀ ਦੀ ਚੜਦੀਕਲਾ ਲਈ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਹਨ। ਕੈਨੇਡਾ ਵਿੱਚ ਪੰਜਾਬੀਆਂ ਦੀਆਂ ਵੱਖ-ਵੱਖ ਸੰਸਥਾਵਾਂ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ, ਕਲਮ ਫਾਂਊਡੇਸ਼ਨ ਅਤੇ ਫਰੈਂਡਜ਼ ਕਲੱਬ ਉਨਟਾਰੀਓ ਵਲੋਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੰਸਥਾਵਾਂ ਦੇ ਮੈਂਬਰ ਸਾਹਿਬਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਪੰਜਾਬੀ ਕਾਨਫੰਰਸ ਦਾ ਆਯੋਜਨ ਬਰੈਂਪਟਨ ਵਿਖੇ 28,29 ਅਤੇ 30 ਜੂਨ,2019 ਨੂੰ ਕੀਤਾ ਜਾ ਰਿਹਾ ਹੈ। ਇਸ ਕਾਨਫਰੰਸ ਦਾ ਵਿਸ਼ਾ ਪੰਜਾਬੀਆਂ ਨੂੰ ਦੁਨੀਆ ਭਰ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਹੋਵੇਗਾ।

Read Also ਰਾਣਾ ਕੇ.ਪੀ. ਤੇ ਸਿੱਧੂ ਵੱਲੋਂ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਗਾਜ਼

ਪ੍ਰਬੰਧਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਕਾਨਫੰਰਸ ਵਿੱਚ ਪੰਜਾਬੀ ਦੇ ਬਹੁਤ ਸਾਰੇ ਵਿਦਵਾਨ ਸ਼ਿਰਕਤ ਕਰਗੇ। ਇਨ੍ਹਾਂ ਵਿਦਵਾਨਾਂ ਵਲੋਂ ਪੰਜਾਬੀ ਬੋਲੀ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਉੱਤੇ ਆਪਣੇ ਪਰਚੇ ਪੇਸ਼ ਕੀਤੇ ਜਾਣਗੇ।ਪ੍ਰਬੰਧਕਾਂ ਨੇ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਕਾਨਫਰੰਸ ਵਿੱਚ ਵਿਦਵਾਨਾਂ ਦੁਆਰਾ ਪੇਸ਼ ਕੀਤੇ ਗਏ ਪਰਚਿਆਂ ਨੂੰ ਇੱਕਠਾ ਕਰਕੇ ਇੱਕ ਕਿਤਾਬ ਦਾ ਰੂਪ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਬਹੁਤ ਸਾਰੀਆਂ ਚਣੌਤੀਆਂ ਦੇ ਬਾਵਜੂਦ ਵੀ ਵੱਧ ਫੁੱਲ ਰਹੀ ਹੈ।

ਇਸ ਕਾਨਫਰੰਸ ਨੂੰ ਕਰਵਾਉਣ ਦਾ ਮਕਸਦ ਹੀ ਪੰਜਾਬੀ ਦੇ ਵਿਕਾਸ ਅਤੇ ਪ੍ਰਸਾਰ ਵਿੱਚ ਹੋਰ ਵਾਧਾ ਕਰਨਾ ਹੈ।ਕਾਨਫਰੰਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਚੁਕੀਆਂ ਹਨ ਅਤੇ ਬਰੈਂਪਟਨ ਵਿੱਚਲੇ ਪੰਜਾਬੀ ਭਾਈਚਾਰੇ ‘ਚ ਕਾਨਫਰੰਸ ਨੂੰ ਲੈਕੇ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਕਾਨਫਰੰਸ ਦੀ ਰਜਿਸਟੇਸ਼ਨ ਦਸੰਬਰ 2018 ਨੂੰ ਸ਼ੁਰੂ ਹੋ ਜਾਵੇਗੀ। ਪ੍ਰਬੰਧਕਾਂ ਵਲੋਂ ਕਾਨਫਰੰਸ ਵਿੱਚ ਸ਼ਾਮਲ ਹੋਣ ਹੋਣ ਦੇ ਚਾਹਵਾਨ ਲੋਕਾਂ ਨੂੰ ਸਮੇਂ ਸਿਰ ਰਜਿਸਟੇਸ਼ਨ ਕਰਵਾਉਣ ਦੀ ਵੀ ਅਪੀਲ ਕੀਤੀ ਗਈ ਹੈ।ਇਸ ਮੌਕੇ ਤੇ ਇਸ ਕਾਨਫਰੰਸ ਦੀ ਤਿਆਰੀ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਬਾਜਵਾ ,ਕੋਆਰਡੀਨੇਟਰ ਰਵਿੰਦਰ ਸਿੰਘ ਕੰਗ, ਕੋਆਰਡੀਨੇਟਰ ਡਾ. ਰਮਨੀ ਬੱਤਰਾ ਅਤੇ ਅਮਰਜੀਤ ਸਿੰਘ ਚੱਠਾ ਅਤੇ ਮੈਂਬਰ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button