Breaking NewsD5 specialEntertainmentInternationalNewsPunjabTop News

ਕੈਨੇਡਾ ਤੋਂ ਲਾਪਤਾ ਹੋਇਆ ਗੈਂਗਸਟਰ ਗੋਲਡੀ ਬਰਾੜ

ਚੰਡੀਗੜ੍ਹ/ਓਟਾਵਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਅਚਾਨਕ ਕੈਨੇਡਾ ਤੋਂ ਲਾਪਤਾ ਹੋ ਗਿਆ। ਕੈਨੇਡਾ ਦੇ ਨਾਲ-ਨਾਲ ਭਾਰਤ ‘ਚ ਵੀ ਸੁਰੱਖਿਆ ਏਜੰਸੀਆਂ ਬਰਾੜ ਦੀ ਲਗਾਤਾਰ ਭਾਲ ਕਰ ਰਹੀਆਂ ਹਨ ਅਤੇ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਹੁਣ ਤੱਕ ਗੋਲਡੀ ਬਰਾੜ ਫਰਾਰ ਦੱਸਿਆ ਜਾ ਰਿਹਾ ਹੈ। ਏਜੰਸੀਆਂ ਮੁਤਾਬਕ ਗੋਲਡੀ ਬਰਾੜ ਆਪਣਾ ਫੋਨ ਸਵਿੱਚ ਆਫ ਕਰਕੇ ਰੂਪੋਸ਼ ਹੋ ਗਿਆ ਹੈ।

ਕੈਨੇਡਾ ਤੋਂ ਫਰਾਰ ਹੋਇਆ ਗੋਲਡੀ ਬਰਾੜ! ਜੇਲ੍ਹ ‘ਚ ਬੰਦ ਕੈਦੀਆਂ ‘ਤੇ ਸ਼ਿਕੰਜਾ | D5 Channel Punjabi

ਉਸ ਦੀ ਕੈਨੇਡਾ ‘ਚ ਵੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ, ਪੁਲਿਸ ਸੂਤਰਾਂ ਅਨੁਸਾਰ ਗੋਲਡੀ ਬਰਾੜ ਇਕ ਡੰਮੀ ਗੈਂਗ ਚਲਾ ਰਿਹਾ ਹੈ। ਫਿਰੌਤੀ ਮੰਗਣ ਲਈ ਸਾਹਮਣੇ ਆ ਰਹੀਆਂ ਆਡੀਓ ਦੀ ਆਵਾਜ ਗੋਲਡੀ ਬਰਾੜ ਦੀ ਨਹੀਂ ਹੈ। ਆਵਾਜ਼ ਦਾ ਸੈਂਪਲ ਟੈਸਟ ਕਰਨ ਤੋਂ ਬਾਅਦ ਇਸਦਾ ਪਤਾ ਲੱਗਾ ਹੈ। ਜਿਸ ਤੋਂ ਸਪਸ਼ਟ ਹੋਇਆ ਹੈ ਕਿ ਉਸਦੇ ਨਾਮ ਹੇਠ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ।

ਵਿਧਾਇਕਾਂ ‘ਤੇ ਕਾਰਵਾਈ, ਬਣੂ ਨਵੀਂ ਸਰਕਾਰ! ਕੇਂਦਰ ਦਾ ਨਵਾਂ ਕਾਨੂੰਨ, ਮੂਸੇਵਾਲਾ ਮਾਮਲੇ ਦਾ ਸੱਚ! ||D5 Channel

ਮੂਸੇਵਾਲਾ ਕਤਲ ਕਾਂਡ ‘ਚ ਵੱਡਾ ਖੁਲਾਸਾ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ‘ਚ ਕਟੌਤੀ ਦੇ ਨਾਲ ਹੀ ਗੈਂਗਸਟਰ ਸਰਗਰਮ ਹੋਏ ਸੀ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਪ੍ਰਿਅਵਰਤ ਫੌਜੀ ਨੂੰ ਫ਼ੋਨ ਕੀਤਾ ਸੀ। ਉਸ ਨੇ ਕਿਹਾ ਸੀ ਕਿ ‘ਸੁਣ ਫੌਜੀ, ਮੂਸੇਵਾਲਾ ਦੀ ਸੁਰੱਖਿਆ ਹਟਾ ਲਈ ਗਈ ਹੈ, ਕੱਲ੍ਹ ਹੀ ਕੰਮ ਕਰਨਾ ਹੈ’। ਦਿੱਲੀ ਪੁਲਿਸ ਦੀ ਪੁੱਛਗਿੱਛ ‘ਚ ਖੁਦ ਫੌਜੀ ਨੇ ਰਾਜ਼ ਖੋਲ੍ਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button