SportsTop News

ਕੈਨੇਡਾ ਤੇ ਬੋਸਨੀਆ ਵਿਚਕਾਰ 1-1 ਨਾਲ ਮੈਚ ਰਿਹਾ ਡਰਾਅ

ਟੋਰਾਂਟੋ ਸਟੇਡੀਅਮ ‘ਚ ਕੈਨੇਡਾ ਤੇ ਬੋਸਨੀਆ-ਹਰਜ਼ੇਗੋਵਿਨਾ ਵਿਚਕਾਰ ਖੇਡਿਆ ਗਿਆ ਫੀਫਾ ਵਿਸ਼ਵ ਕੱਪ 2026 ਦਾ ਤੀਜਾ ਮੈਚ ਡਰਾਅ ਨਾਲ ਖ਼ਤਮ ਹੋਇਆ | ਇਸਦੇ ਨਾਲ ਹੀ ਇਹ ਇਸ ਵਿਸ਼ਵ ਕੱਪ ਦਾ ਪਹਿਲਾ ਡਰਾਅ ਮੈਚ ਰਿਹਾ | ਮੈਚ ਸ਼ੁਰੂ ਤੋਂ ਹੀ ਰੋਮਾਂਚਕ ਸਥਿਤੀ ‘ਚ ਦਿਖਾਈ ਦਿੱਤਾ | ਪਰ ਕੈਨੇਡਾ ਪਹਿਲੇ ਅੱਧ ‘ਚ ਆਪਣੇ ਘਰੇਲੂ ਮੈਦਾਨੀ ਹਾਲਾਤਾਂ ਦਾ ਫਾਇਦਾ ਉਠਾਉਣ ‘ਚ ਅਸਫਲ ਰਿਹਾ ਜਿਸਦੇ ਚਲਦੇ ਬੋਸਨੀਆ-ਹਰਜ਼ੇਗੋਵਿਨਾ ਨੇ ਮੇਜ਼ਬਾਨ ਕੈਨੇਡਾ ‘ਤੇ 1-0 ਦੀ ਬੜ੍ਹਤ ਦਰਜ ਕੀਤੀ | ਕੈਨੇਡਾ ਦੇ ਐਲਿਸਟੇਅਰ ਜੌਹਨਸਟਨ ਨੂੰ 11ਵੇਂ ਮਿੰਟ ‘ਚ ਫਾਊਲ ਲਈ ਪੀਲਾ ਕਾਰਡ ਦਿਖਾਇਆ ਗਿਆ | ਇਸ ਤੋਂ ਬਾਅਦ, 21ਵੇਂ ਮਿੰਟ ‘ਚ, ਬੋਸਨੀਆ-ਹਰਜ਼ੇਗੋਵਿਨਾ ਦੇ ਜੋਵੋ ਲੂਕਿਕ ਨੇ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ | ਇਹ ਲੂਕਿਕ ਦਾ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਗੋਲ ਸੀ | ਲੀਡ ਲੈਣ ਤੋਂ ਬਾਅਦ, ਬੋਸਨੀਆ-ਹਰਜ਼ੇਗੋਵਿਨਾ ਨੇ ਆਤਮਵਿਸ਼ਵਾਸ ਨਾਲ ਖੇਡਣਾ ਜਾਰੀ ਰੱਖਿਆ, ਹਾਲਾਂਕਿ, ਗੋਲ ਕਰਨ ਵਾਲੇ ਲੂਕਿਕ ਨੂੰ ਵੀ 45ਵੇਂ ਮਿੰਟ ‘ਚ ਪੀਲਾ ਕਾਰਡ ਦਿਖਾਇਆ ਗਿਆ | ਪਹਿਲੇ ਅੱਧ ‘ਚ ਕਈ ਵਾਰ ਰੁਕਣ ਤੇ ਕਾਰਡਿੰਗ ਦੇ ਕਾਰਨ, ਰੈਫਰੀ ਨੇ 4 ਮਿੰਟ ਵਾਧੂ ਸਮਾਂ ਜੋੜਿਆ | ਦੂਜੇ ਅੱਧ ‘ਚ ਖੇਡਦੇ ਹੋਈ ਕੈਨੇਡਾ ਵਲੋਂ ਕੀਤੀ ਗਈ ਕੋਸ਼ਿਸ਼ ਦਾ ਰੰਗ ਦਿਖਾਈ ਦਿੱਤਾ ਅਤੇ 79ਵੇਂ ਮਿੰਟ ‘ਚ ਕੈਨੇਡਾ ਦੇ ਸਾਇਲ ਲਾਰੀਨ ਨੇ ਗੋਲ ਕਰਦੇ ਹੋਏ ਟੀਮ ਨੂੰ 1-1 ਦੀ ਬਰਾਬਰੀ ‘ਤੇ ਪਹੁੰਚਾਇਆ | ਬੋਸਨੀਆ-ਹਰਜ਼ੇਗੋਵਿਨਾ ਨੇ ਵੀ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਵੀ ਮਹੱਤਵਪੂਰਨ ਮੌਕੇ ਦਾ ਫਾਇਦਾ ਉਠਾਉਣ ‘ਚ ਅਸਫਲ ਰਿਹਾ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button