InternationalTop News
ਕੈਨੇਡਾ ਜਾਣ ਲਈ Fake ਮੈਰਿਜ ਕਰਨੀ ਪਊ ਮਹਿੰਗੀ, 5 ਸਾਲ ਬੈਨ ਸਣੇ ਹੋਣਗੇ ਵੱਡੇ ਐਕਸ਼ਨ

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ ਵਧ ਰਹੇ ਰੁਝਾਨ ਨੂੰ ਰੋਕਣ ਲਈ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ (IRCC) ਨੇ ਐਲਾਨ ਕੀਤਾ ਹੈ ਕਿ ਜੇਕਰ ਝੂਠ ਦਾ ਪਤਾ ਲੱਗ ਜਾਂਦਾ ਹੈ, ਤਾਂ ਦੋਸ਼ੀ ਦੀ ਪੰਜ ਸਾਲਾਂ ਲਈ ਕੈਨੇਡਾ ਵਿੱਚ ਐਂਟਰੀ ਬੈਨ ਕਰ ਦਿੱਤੀ ਜਾਵੇਗੀ।
ਵਿਭਾਗ ਦਾ ਕਹਿਣਾ ਹੈ ਕਿ ਵਿਆਹ ਰਾਹੀਂ ਧੋਖਾਧੜੀਆਂ ਵਧ ਰਹੀਆਂ ਹਨ ਅਤੇ ਪੰਜਾਬ ਤੋਂ ਠੱਗ ਲਾੜੇ-ਲਾੜੀਆਂ ਬਾਰੇ ਦਰਜਨਾਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। IRCC ਲੋਕਾਂ ਨੂੰ ਸਲਾਹ ਦਿੰਦਾ ਹੈ ਕਿ ਉਹ ਕਿਸੇ ਨਾਲ ਵਿਆਹ ਕਰਨ ਅਤੇ ਉਨ੍ਹਾਂ ਨੂੰ ਕੈਨੇਡਾ ਲਿਆਉਣ ਬਾਰੇ ਧਿਆਨ ਨਾਲ ਵਿਚਾਰ ਕਰਨ। ਪ੍ਰੋਗਰਾਮਦੇਖੋ
ਅਧਿਕਾਰੀਆਂ ਨੇ ਕੁਝ ਮੁੱਖ ਰੈੱਡ ਫਲੈਗਸ ਵਿਰੁੱਧ ਚੇਤਾਵਨੀ ਦਿੱਤੀ ਹੈ। ਕੈਨੇਡੀਅਨ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ (PR) ਜੋ ਅਜਿਹੇ ਫਰਜ਼ੀ ਰਿਸ਼ਤੇ ਵਿੱਚ ਸ਼ਾਮਲ ਪਾਇਆ ਗਿਆ, ਉਸ ‘ਤੇ ਕ੍ਰਿਮਨਲ ਚਾਰਜ ਲਾਏ ਜਾਣਗੇ।
ਜੇ ਝੂਠ ਦਾ ਪਤਾ ਲੱਗ ਜਾਂਦਾ ਹੈ, ਤਾਂ ਤਿੰਨ ਸਾਲਾਂ ਲਈ ਆਪਣੇ ਸਾਥੀ ਦਾ ਪੂਰਾ ਆਰਥਿਕ ਖਰਚਾ ਚੁੱਕਾ ਪਏਗਾ, ਚਾਹੇ ਵਿਆਹ ਅਗਲੇ ਹੀ ਦਿਨ ਕਿਉਂ ਨਾ ਟੁੱਟ ਜਾਵੇ। ਜੇਕਰ ਸਪਾਂਸਰਡ ਵਿਅਕਤੀ ਨੂੰ ਇਸ ਸਮੇਂ ਦੌਰਾਨ ਸਰਕਾਰੀ ਸਮਾਜਿਕ ਸਹਾਇਤਾ ਮਿਲਦੀ ਹੈ, ਤਾਂ ਸਰਕਾਰ ਸਪਾਂਸਰ ਤੋਂ ਪੂਰੀ ਰਕਮ ਵਸੂਲ ਕਰੇਗੀ। ਇਸ ਲਈ ਪੈਸੇ ਦੇ ਲਾਲਚ ਵਿੱਚ ਅਜਿਹੀ ਕਾਂਟ੍ਰੈਕਟ ਮੈਰਿਜ ਵਿੱਚ ਨਾ ਪਓ।
ਇਮੀਗ੍ਰੇਸ਼ਨ ਵਿਭਾਗ ਮੁਤਾਬਕ ਅਜਿਹੇ ਫਰਜ਼ੀਵਾੜੇ ਨਾਲ ਸੱਚੇ ਅਤੇ ਲੋੜਵੰਦ ਪਰਿਵਾਰਾਂ ਦੇ ਕੇਸ ਪ੍ਰਭਾਵਿਤ ਹੁੰਦੇ ਹਨ। ਇਸ ਦੇ ਨਾਲ ਹੀ, ਕੈਨੇਡੀਅਨ ਵੈੱਲਫੇਅਰ ਸਿਸਟਮ ਨੂੰ ਵੀ ਵਿੱਤੀ ਬੋਝ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਧੋਖਾ ਖਾਧੇ ਸਪਾਸਰ ਬਾਅਦ ਵਿਚ ਕਰਜ਼ਾ ਅਤੇ ਸਮਾਜਿਕ ਸਹਾਇਤਾ ਦੀ ਸਥਿਤੀ ਵਿਚ ਪਹੁੰਚ ਸਕਦੇ ਹਨ।
ਪੰਜਾਬ ਵਿੱਚ, ਕੰਟਰੈਕਟ ਮੈਰਿਜ ਜਾਂ IELTS ਪਾਸ ਕੁੜੀ ਦੇ ਖਰਚੇ ‘ਤੇ ਮੁੰਡੇ ਦੇ ਕੈਨੇਡਾ ਜਾਣ ਦਾ ਰੁਝਾਨ ਵਧਿਆ ਹੈ। ਅੰਕੜਿਆਂ ਮੁਤਾਬਕ ਹਰ ਸਾਲ ਪੰਜਾਬ ਤੋਂ ਔਸਤਨ 35,000 ਨੌਜਵਾਨ ਸਪਾਂਸਰਸ਼ਿਪ, ਸਟੂਡੈਂਟਸ ਸਪਾਊਸ ਵੀਜ਼ਾ ਅਤੇ ਕੰਟਰੈਕਟ ਮੈਰਿਜ ਰਾਹੀਂ ਕੈਨੇਡਾ ਜਾ ਰਹੇ ਹਨ।
IRCC ਨੇ ਅਪਲਾਈ ਕਰਨ ਵਾਲੇ ਬਿਨੈਕਾਰਾਂ ਵਿਰੁੱਧ ਵੀ ਸਖ਼ਤ ਰੁਖ਼ ਅਪਣਾਇਆ ਹੈ। ਝੂਠੇ ਵਿਆਹ ਰਾਹੀਂ ਵੀਜ਼ਾ ਹਾਸਲ ਕਰਨਾ ਇੱਕ ਗੰਭੀਰ ਅਪਰਾਧ ਹੈ। ਅਜਿਹਾ ਕਰਨ ਨਾਲ ਤੁਰੰਤ ਵੀਜ਼ਾ ਰੱਦ ਹੋ ਜਾਵੇਗਾ ਅਤੇ ਕੈਨੇਡਾ ਵਿੱਚ ਦਾਖਲੇ ‘ਤੇ ਪੰਜ ਸਾਲ ਲਈ ਬੈਨ ਲਾ ਦਿੱਤਾ ਜਾਵੇਗਾ।
ਇਹ ਚੇਤਾਵਨੀ ਪੰਜਾਬ ਵਿੱਚ ਕਾਂਟਰੈਕਟ ਮੈਰਿਜ ਅਤੇ ਧੋਖਾਧੜੀ ਵਾਲੀਆਂ ਲਾੜੀਆਂ ਦੇ ਵਧ ਰਹੇ ਮਾਮਲਿਆਂ ਤੋਂ ਬਾਅਦ ਜਾਰੀ ਕੀਤੀ ਗਈ ਹੈ, ਤਾਂ ਜੋ ਲੋਕ ਧੋਖੇਬਾਜ਼ਾਂ ਅਤੇ ਠੱਗਾਂ ਤੋਂ ਸੁਚੇਤ ਰਹਿਣ। ਸਰਕਾਰ ਨੇ ਅਪੀਲ ਕੀਤੀ ਹੈ ਕਿ ਉਹ ਸਿਰਫ਼ ਸੱਚੇ ਅਤੇ ਅਸਲੀ ਰਿਸ਼ਤੇ ਬਣਾਉਣ ਅਤੇ ਧੋਖਾਧੜੀ ਵਾਲੀਆਂ ਸਕੀਮਾਂ ‘ਤੇ ਆਪਣੀ ਮਿਹਨਤ ਦੀ ਕਮਾਈ ਬਰਬਾਦ ਨਾ ਕਰਨ

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.