ਕੈਨੇਡਾ ’ਚ ਰਿਮੈਂਬਰੈਂਸ ਡੇ ਸਮਾਗਮ ਦੌਰਾਨ ਜਹਾਜ਼ ਹਾਦਸਾਗ੍ਰਸਤ, 68 ਸਾਲਾ ਪਾਇਲਟ ਦੀ ਮੌਤ

ਕੈਨੇਡਾ ਦੇ ਕਿਊਬੈਕ ਸੂਬੇ ਦੇ ਬਿਊਸ ਇਲਾਕੇ ਵਿੱਚ ਰਿਮੈਂਬਰੈਂਸ ਡੇ ਸਮਾਗਮ ਦੌਰਾਨ ਇੱਕ ਦਰਦਨਾਕ ਜਹਾਜ਼ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਜਹਾਜ਼ ਉਡਾ ਰਹੇ 68 ਸਾਲਾ ਪਾਇਲਟ ਦੀ ਮੌਤ ਹੋ ਗਈ। ਇਹ ਘਟਨਾ ਸੇਂਟ-ਜੌਰਜ ਸ਼ਹਿਰ ਦੇ ਸਥਾਨਕ ਹਵਾਈ ਅੱਡੇ ਨੇੜੇ ਵਾਪਰੀ।
ਕਿਊਬੈਕ ਪੁਲਿਸ (SQ) ਨੂੰ ਜਹਾਜ਼ ਹਾਦਸੇ ਦੀ ਸੂਚਨਾ ਮਿਲੀ। ਪੁਲਿਸ ਮੁਤਾਬਕ ਜਹਾਜ਼ ਵਿੱਚ ਉਸ ਸਮੇਂ ਸਿਰਫ਼ ਪਾਇਲਟ ਹੀ ਸਵਾਰ ਸੀ। ਰੇਡੀਓ-ਕੈਨੇਡਾ ਦੀ ਰਿਪੋਰਟ ਅਨੁਸਾਰ ਮ੍ਰਿਤਕ ਪਾਇਲਟ ਦੀ ਪਛਾਣ ਡੈਨੀਅਲ ਪੇਰੈਂਟ ਵਜੋਂ ਹੋਈ ਹੈ, ਜੋ 68 ਸਾਲ ਦੇ ਸਨ ਅਤੇ ਸਥਾਨਕ ਫਲਾਈਟ ਕਲੱਬ ਨਾਲ ਜੁੜੇ ਹੋਏ ਸਨ।
ਸ਼ਹਿਰ ਦੀ ਮੇਅਰ ਮੈਨਨ ਬੂਗੀ ਨੇ ਦੱਸਿਆ ਕਿ ਰਿਮੈਂਬਰੈਂਸ ਡੇ ਸਮਾਗਮ ਦੇ ਹਿੱਸੇ ਵਜੋਂ ਛੇ ਜਹਾਜ਼ਾਂ ਦਾ ਇੱਕ ਸਮੂਹ ਵਿਸ਼ੇਸ਼ ‘ਮਿਸਿੰਗ ਮੈਨ ਫਾਰਮੇਸ਼ਨ’ ਹਵਾਈ ਪ੍ਰਦਰਸ਼ਨ ਕਰ ਰਿਹਾ ਸੀ। ਇਸੇ ਦੌਰਾਨ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।
ਸ਼ਹਿਰ ਦੇ ਫਾਇਰ ਵਿਭਾਗ ਅਨੁਸਾਰ ਪਾਇਲਟ ਜਦੋਂ ਜਹਾਜ਼ ਨੂੰ ਲੈਂਡ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਹ ਨੇੜਲੇ ਜੰਗਲੀ ਇਲਾਕੇ ਵਿੱਚ ਜਾ ਡਿੱਗਿਆ। ਹਾਦਸੇ ਤੋਂ ਬਾਅਦ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ ਅਤੇ ਇਹ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਿਆ।
ਫਾਇਰ ਚੀਫ਼ ਫ੍ਰੈਡਰਿਕ ਮੋਰਿਨ ਮੁਤਾਬਕ ਐਮਰਜੈਂਸੀ ਟੀਮਾਂ ਛੇ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਮੌਕੇ ’ਤੇ ਪਹੁੰਚ ਗਈਆਂ ਸਨ, ਪਰ ਅੱਗ ਬਹੁਤ ਜ਼ਿਆਦਾ ਹੋਣ ਕਾਰਨ ਪਾਇਲਟ ਨੂੰ ਬਚਾਇਆ ਨਹੀਂ ਜਾ ਸਕਿਆ।
ਹਾਦਸੇ ਵਾਲੀ ਥਾਂ ਤੋਂ ਕਰੀਬ ਦੋ ਕਿਲੋਮੀਟਰ ਦੂਰ ਰਹਿਣ ਵਾਲੇ ਸਥਾਨਕ ਨਿਵਾਸੀ ਮਿਸ਼ੇਲ ਰੋਡਰਿਗ ਨੇ ਦੱਸਿਆ ਕਿ ਉਨ੍ਹਾਂ ਨੂੰ ਅਚਾਨਕ ਧਾਤੂ ਚੀਜ਼ ਡਿੱਗਣ ਵਰਗੀ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਘਰੋਂ ਬਾਹਰ ਆਏ ਤਾਂ ਉਨ੍ਹਾਂ ਨੇ ਜੰਗਲ ਵੱਲ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ।
ਉਨ੍ਹਾਂ ਅੱਗ ਬੁਝਾਉਣ ਲਈ ਫਾਇਰ ਐਕਸਟਿੰਗੂਇਸ਼ਰ ਲਿਆਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਅੱਗ ਇੰਨੀ ਭਿਆਨਕ ਸੀ ਕਿ ਛੋਟੇ ਅੱਗ ਬੁਝਾਊ ਯੰਤਰਾਂ ਨਾਲ ਇਸ ’ਤੇ ਕਾਬੂ ਪਾਉਣਾ ਸੰਭਵ ਨਹੀਂ ਸੀ।
ਇਸ ਦੁਖਦਾਈ ਘਟਨਾ ਤੋਂ ਬਾਅਦ ਕਿਊਬੈਕ ਦੇ ਆਗੂਆਂ ਅਤੇ ਕਈ ਸੰਘੀ ਤੇ ਸੂਬਾਈ ਆਗੂਆਂ ਨੇ ਪਾਇਲਟ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਉੱਥੇ ਹੀ ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਜਾਂਚ ਟੀਮ ਹਾਦਸੇ ਵਾਲੀ ਥਾਂ ’ਤੇ ਭੇਜੀ ਜਾ ਰਹੀ ਹੈ।
ਫਿਲਹਾਲ ਜਹਾਜ਼ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਅਤੇ ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




