InternationalTop News
ਕੈਨੇਡਾ ‘ਚ ਪੰਜਾਬੀ ਲੇਡੀ ਗਾਰਡ ਨੂੰ ਕੈਦੀ ਨਾਲ ਹੋਇਆ ਇਸ਼ਕ, ਮੋਬਾਈਲ ਲੁਕਾਉਣ ‘ਚ ਕਰਦੀ ਸੀ ਸਦਦ; ਮਿਲੀ 2 ਸਾਲ ਦੀ ਸਜ਼ਾ

ਕੈਨੇਡਾ ਵਿੱਚ ਪੰਜਾਬੀ ਮੂਲ ਦੀ ਇੱਕ ਮਹਿਲਾ ਜੇਲ੍ਹ ਗਾਰਡ ਵੱਲੋਂ ਕੈਦੀ ਦੇ ਪਿਆਰ ਵਿੱਚ ਅੰਨ੍ਹੇ ਹੋ ਕੇ ਉਸ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੇ ਪਰਦਾ ਪਾਉਣ ਦਾ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਉਕਤ ਮਹਿਲਾ ਅਫ਼ਸਰ ਨੇ ਨਾ ਸਿਰਫ਼ ਕੈਦੀ ਵੱਲੋਂ ਜੇਲ੍ਹ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ ਕੀਤੇ ਜਾਣ ਦੀ ਗੱਲ ਉੱਚ ਅਧਿਕਾਰੀਆਂ ਤੋਂ ਛਿਪਾਈ, ਬਲਕਿ ਜੇਲ੍ਹ ਵਿੱਚ ਚੈਕਿੰਗ ਦੌਰਾਨ ਆਪਣੇ ਪ੍ਰੇਮੀ ਕੈਦੀ ਨੂੰ ਫੋਨ ਸਣੇ ਬਚਾਉਣ ਵਿੱਚ ਵੀ ਮਦਦ ਕਰਦੀ ਰਹੀ। ਹੁਣ ਇਸ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਦੋਸ਼ੀ ਪਾਈ ਗਈ ਪੰਜਾਬੀ ਮੂਲ ਦੀ ਸਾਬਕਾ ਮਹਿਲਾ ਅਫ਼ਸਰ ਨੂੰ 2 ਸਾਲ ਦੀ ਕੰਡੀਸ਼ਨਲ ਸਜ਼ਾ ਸੁਣਾਈ ਹੈ, ਜਿਸ ਤਹਿਤ ਉਸ ਨੂੰ ਆਪਣੇ ਘਰ ਵਿੱਚ ਹੀ ਨਜ਼ਰਬੰਦ ਰਹਿਣਾ ਪਵੇਗਾ।ਇਹ ਪੂਰਾ ਮਾਮਲਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖੇਤਰ ਵਿੱਚ ਸਥਿਤ ‘ਨੋਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ’ ਦਾ ਹੈ। ਇੱਥੇ ਤਾਇਨਾਤ ਰਹੀ 31 ਸਾਲਾ ਕਰੈਕਸ਼ਨਲ ਅਫ਼ਸਰ ਰਮਨਦੀਪ, ਜੋ ਕਿ ਐਬਟਸਫੋਰਡ ਦੀ ਰਹਿਣ ਵਾਲੀ ਹੈ, ਨੂੰ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਚੁੱਕਣ ਅਤੇ ਜਨਤਕ ਅਹੁਦੇ ਨਾਲ ਵਿਸ਼ਵਾਸਘਾਤ ਕਰਨ ਦੇ ਦੋਸ਼ ਵਿੱਚ ਇਹ ਸਜ਼ਾ ਦਿੱਤੀ ਗਈ ਹੈ। ਰਮਨਦੀਪ ਨੇ ਮਾਰਚ 2021 ਵਿੱਚ ਇਸ ਪ੍ਰੀਟ੍ਰਾਇਲ ਸੈਂਟਰ ਵਿੱਚ ਬਤੌਰ ਜੇਲ੍ਹ ਗਾਰਡ ਨੌਕਰੀ ਸ਼ੁਰੂ ਕੀਤੀ ਸੀ।
ਕੈਨੇਡਾ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਸਤੰਬਰ 2021 ਤੋਂ ਲੈ ਕੇ ਲਗਭਗ ਇੱਕ ਸਾਲ ਤੱਕ ਰਮਨਦੀਪ ਦਾ ਜੇਲ੍ਹ ਦੇ ਅੰਦਰ ਬੰਦ ਇੱਕ ਕੈਦੀ ਨਾਲ ਗੁਪਤ ਪ੍ਰੇਮ ਸੰਬੰਧ ਚੱਲ ਰਿਹਾ ਸੀ। ਇਹ ਦੋਵੇਂ ਜੇਲ੍ਹ ਦੇ ਸਰਕਾਰੀ ਫੋਨ ਸਿਸਟਮ ਅਤੇ ਕੈਦੀ ਕੋਲ ਮੌਜੂਦ ਇੱਕ ਗੈਰ-ਕਾਨੂੰਨੀ (ਅਵੈਧ) ਮੋਬਾਈਲ ਫੋਨ ਰਾਹੀਂ ਲਗਾਤਾਰ ਇੱਕ-ਦੂਜੇ ਦੇ ਸੰਪਰਕ ਵਿੱਚ ਰਹਿੰਦੇ ਸਨ। ਰਮਨਦੀਪ ਤੇ ਮੁੱਖ ਦੋਸ਼ ਇਹ ਹੈ ਕਿ ਉਸ ਨੇ ਕੈਦੀ ਕੋਲ ਸੈਲਫੋਨ ਹੋਣ ਦੀ ਖ਼ਬਰ ਸੀਨੀਅਰ ਅਧਿਕਾਰੀਆਂ ਨੂੰ ਨਹੀਂ ਦਿੱਤੀ ਅਤੇ ਜਾਣਬੁੱਝ ਕੇ ਇਸ ਗੱਲ ਨੂੰ ਲੁਕੋ ਕੇ ਰੱਖਿਆ। ਸੁਰੱਖਿਆ ਏਜੰਸੀਆਂ ਮੁਤਾਬਕ, ਉਸ ਮੋਬਾਈਲ ਫੋਨ ਰਾਹੀਂ ਜੇਲ੍ਹ ਦੇ ਅੰਦਰੋਂ ਕੁਝ ਹੋਰ ਸ਼ੱਕੀ ਗਤੀਵਿਧੀਆਂ ਵੀ ਚਲਾਈਆਂ ਜਾ ਰਹੀਆਂ ਸਨ।
ਪੋਰਟ ਕੋਕਵਿਟਲਮ ਦੇ ਨੋਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਵਿੱਚ ਪਰਵਾਨ ਚੜ੍ਹੇ ਇਸ ਇਸ਼ਕ ਦੇ ਸਬੰਧ ਵਿੱਚ ਰਮਨਦੀਪ ਨੇ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸ ਨੇ ਮੰਨਿਆ ਕਿ ਉਹ ਜੇਲ੍ਹ ਦੇ ਫੋਨ ਅਤੇ ਗੈਰ-ਕਾਨੂੰਨੀ ਮੋਬਾਈਲ ਰਾਹੀਂ ਕੈਦੀ ਨਾਲ ਘੰਟਿਆਂ ਬੱਧੀ ਗੱਲਾਂ ਕਰਦੀ ਹੁੰਦੀ ਸੀ। ਰਮਨਦੀਪ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਇਹ ਤਾਂ ਨਹੀਂ ਪਤਾ ਕਿ ਕੈਦੀ ਤੱਕ ਉਹ ਫੋਨ ਕਿਵੇਂ ਪਹੁੰਚਿਆ, ਪਰ ਉਹ ਚੈਕਿੰਗ ਦੌਰਾਨ ਆਪਣੇ ਪ੍ਰੇਮੀ ਕੈਦੀ ਨੂੰ ਪਹਿਲਾਂ ਹੀ ਸੁਚੇਤ ਕਰ ਦਿੰਦੀ ਸੀ ਕਿ ਜੇਲ੍ਹ ਵਿੱਚ ਤਲਾਸ਼ੀ ਹੋਣ ਵਾਲੀ ਹੈ। ਇਸ ਦੇ ਨਾਲ ਹੀ ਉਹ ਕੈਦੀ ਨੂੰ ਫੋਨ ਲੁਕਾਉਣ ਲਈ ਜੇਲ੍ਹ ਦੇ ਅੰਦਰ ਬਣੇ ਖ਼ਾਸ ਅਤੇ ਸੁਰੱਖਿਅਤ ਟਿਕਾਣਿਆਂ ਬਾਰੇ ਵੀ ਗਾਈਡ ਕਰਦੀ ਸੀ।
ਅਕਤੂਬਰ 2025 ਵਿੱਚ ਕੋਕਵਿਟਲਮ ਆਰ.ਸੀ.ਐਮ.ਪੀ. ਨੇ ਸਾਬਕਾ ਅਫ਼ਸਰ ਰਮਨਦੀਪ ਖ਼ਿਲਾਫ਼ ਇੱਕ ਜਨਤਕ ਅਧਿਕਾਰੀ ਵਜੋਂ ਵਿਸ਼ਵਾਸਘਾਤ ਕਰਨ ਦੇ ਦੋ ਮਾਮਲੇ ਦਰਜ ਕੀਤੇ ਸਨ। ਪਹਿਲਾ ਦੋਸ਼ ਕੈਦੀ ਨਾਲ ਗੈਰ-ਵਾਜਬ ਅਤੇ ਅਣਉਚਿਤ ਨਿੱਜੀ ਰਿਸ਼ਤਾ ਰੱਖਣ ਦਾ ਸੀ ਅਤੇ ਦੂਜਾ ਦੋਸ਼ ਜੇਲ੍ਹ ਵਿੱਚ ਮੋਬਾਈਲ ਫੋਨ ਦੀ ਮੌਜੂਦਗੀ ਬਾਰੇ ਰਿਪੋਰਟ ਨਾ ਕਰਨ ਦਾ ਸੀ। ਨਵੰਬਰ 2025 ਵਿੱਚ ਰਮਨਦੀਪ ਨੇ ਜੇਲ੍ਹ ਅੰਦਰ ਗੈਰ-ਕਾਨੂੰਨੀ ਸਾਮਾਨ ਰੱਖਣ ਦੇ ਮਾਮਲੇ ਵਿੱਚ ਆਪਣਾ ਦੋਸ਼ ਸਵੀਕਾਰ ਕਰ ਲਿਆ ਸੀ, ਜਿਸ ਤੋਂ ਬਾਅਦ ਨਿੱਜੀ ਰਿਸ਼ਤੇ ਵਾਲੀ ਧਾਰਾ ਨੂੰ ਤਕਨੀਕੀ ਅਧਾਰ ਤੇ ਰੱਦ ਕਰ ਦਿੱਤਾ ਗਿਆ ਸੀ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.