
ਬੀਤੀ 24 ਜੁਲਾਈ ਨੂੰ ਚਿੱਟੇ ਦਿਨ ਦਿਹਾੜੇ ਕੈਨੇਡਾ ਦੇ ਟੋਰਾਂਟੋ ਵਿਖੇ ਗੁਰੂ ਨਗਰੀ ਨਾਲ ਸਬੰਧਤ ਹੋਣਹਾਰ ਤੇ ਉFੱਦਮੀ ਧੀ ਨਵਨੀਤ ਕੌਰ ਪੁੱਤਰੀ ਹਰਭਜਨ ਸਿੰਘ ਦਾ ਗੋਲੀ ਮਾਰ ਕੇ ਕਤਲ ਕਰਨ ਵਾਲੇ ਕੋਟ ਕਪੂਰਾ ਨਾਲ ਸਬੰਧਤ ਪੰਜਾਬੀ ਮੂਲ ਦੇ ਭਾਰਤੀ ਸਿਰਫਿਰੇ ਨੌਜਵਾਨ ਸ਼ਰਨਜੀਤ ਸਿੰਘ ਨੂੰ 25 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਵੇਗਾ। ਇਸ ਗੱਲ ਦੀ ਕਿਆਸ ਅਰਾਈ ਨਵਨੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਗਾਈ ਗਈ ਹੈ।ਉਨ੍ਹਾਂ ਦੇ ਅਨੁਸਾਰ ਕੈਨੇਡੀਅਨ ਨਿਯਮਾਂਵਲੀ ਤੇ ਕਾਇਦੇ ਕਾਨੂੰਨ ਮੁਤਾਬਿਕ ਪੁਲਿਸ ਵੱਲੋਂ ਦਰਜ ਫਰਸਟ ਡਿਗਰੀ ਮਰਡਰ ਕੇਸ ਦੇ ਵਿੱਚ ਇਸ ਸਜਾ ਦੀ ਵਿਵਸਥਾ ਰੱਖੀ ਗਈ ਹੈ। ਇਸ ਸੰਗੀਨ ਮਾਮਲੇ ਤੇ ਕੈਨੇਡੀਅਨ ਅਦਾਲਤ ਕੀ ਰੁੱਖ ਅਪਣਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਨੇਡੀਅਨ ਮਾਹਿਰਾਂ ਮੁਤਾਬਿਕ ਇਸ ਸੰਗੀਨ ਜ਼ੁਰਮ ਦੇ ਤਹਿਤ ਨਾਮਜਦ ਦੋਸ਼ੀ ਨੂੰ ਨਾਂ ਤਾਂ 25 ਸਾਲ ਜਮਾਨਤ ਮਿਲਦੀ ਹੈ ਤੇ ਨਾ ਹੀ ਪੈਰੋਲ ਦੀ ਕੋਈ ਸੁਵਿਧਾ ਰੱਖੀ ਗਈ ਹੈ। ਪੀੜਤ ਪਰਿਵਾਰ ਨੇ ਕੈਨੇਡਾ ਸਰਕਾਰ ਦੇ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀ ਸ਼ਰਨਜੀਤ ਸਿੰਘ ਦੇ ਗੈਰ ਪੀਆਰ ਪਰਿਵਾਰਿਕ ਮੈਂਬਰਾਂ ਜਿਸ ਵਿੱਚ ਉਸ ਦੀ ਪਤਨੀ, ਬੱਚੇ ਅਤੇ ਮਾਤਾ^ਪਿਤਾ ਸ਼ਮਾਲ ਹਨ, ਨੂੰ ਡਿਪੋਰਟ ਕਰਕੇ ਵਾਪਸ ਭਾਰਤ ਭੇਜਣ ਦੀ ਮੰਗ ਵੀ ਕੀਤੀ ਹੈ। ਜਦੋਂ ਕਿ 25 ਸਾਲ ਦੀ ਲੰਮੀ ਸਜਾ ਦੇ ਬਾਅਦ ਕਸੂਰਵਾਰ ਸ਼ਰਨਜੀਤ ਸਿੰਘ ਦੇ ਨਾਲ ਵੀ ਅਜਿਹਾ ਵਰਤਾਰਾ ਹੋਣਾ ਲਾਜ਼ਮੀ ਹੈ। ਪਰਿਵਾਰਿਕ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨਵਨੀਤ ਕੌਰ ਦੀ ਮ੍ਰਿਤਕ ਦੇਹ 2 ਅਗਸਤ ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਇੰਦਰਾ ਗਾਂਧੀ ਏਅਰਪੋਰਟ ਨਵੀਂ ਦਿੱਲੀ ਵਿਖੇ ਪੁੱਜੇਗੀ। ਜਿੱਥੇ ਦਸਤਾਵੇਜੀ ਕਾਰਵਾਈਆਂ ਉਪਰੰਤ ਮ੍ਰਿਤਕ ਦੇਹ ਨੂੰ ਪਰਿਵਾਰਿਕ ਮੈਂਬਰਾਂ ਦੇ ਸਪੁਰਦ ਕੀਤਾ ਜਾਵੇਗਾ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਬਕਾ ਵਿਿਦਆਰਥਣ ਮ੍ਰਿਤਕ ਨਵਨੀਤ ਕੌਰ ਜਿੱਥੇ ਇੱਕ ਉਦਮੀ ਹੋਣਹਾਰ ਤੇ ਸੰਘਰਸ਼ੀ ਮੁਟਿਆਰ ਸੀ ਉFੱਥੇ ਉਸ ਨੇ ਕੈਨੇਡਾ ਦੇ ਵਿੱਚ ਆਪਣੀ ਉFੱਚ ਸਿੱਖਿਆ ਦੇ ਬਲਬੂਤੇ ਸਰਕਾਰੀ ਬੈਂਕ ਦੇ ਵਿੱਚ ਬਤੌਰ ਸੀਨੀਅਰ ਅਧਿਕਾਰੀ ਨੌਕਰੀ ਵੀ ਹਾਂਸਲ ਕੀਤੀ ਜਦੋਂ ਕਿ ਬੈਂਕ ਦੇ ਹੀ ਇੱਕ ਪ੍ਰੋਜੈਕਟ ਦੇ ਕੰਮ ਕਾਰ ਵਿੱਚ ਮੋਹਰੀ ਰਹਿੰਦੇ ਹੋਏ ਉਹ ਮੁਕਾਮ ਹਾਂਸਲ ਕੀਤਾ ਜੋ ਕੈਨੇਡਾ ਦੇ ਵਿੱਚ ਰਹਿੰਦੇ ਨੌਜਵਾਨਾਂ ਤੇ ਮੁਟਿਆਰਾਂ ਨੂੰ ਸਹਿਜੇ ਨਸੀਬ ਨਹੀਂ ਹੁੰਦਾ। ਉਸ ਦੀ ਮਿਸਾਲੀ ਕਾਰਜਸ਼ੈਲੀ ਦੇ ਚੱਲਦਿਆਂ ਸਬੰਧਤ ਬੈਂਕ ਦੀਆਂ ਸਮੁੱਚੇ ਕੈਨੇਡਾ ਦੇ ਵਿੱਚ ਕਾਰਜਸ਼ੀਲ 1100 ਬ੍ਰਾਂਚਾਂ ਦੇ ਵਿੱਚ ਪ੍ਰੇਰਨਾ ਸਰੋਤ ਵਜੋਂ ਉਸ ਦੀ ਤਸਵੀਰ ਵੀ ਲਗਾਈ ਗਈ ਸੀ। ਉਹ 5 ਸਾਲ ਪਹਿਲਾਂ ਭਾਰਤ ਤੋਂ ਸਟੱਡੀ ਵੀਜੇ ਤੇ ਕੈਨੇਡਾ ਗਈ ਸੀ। ਜਿੱਥੇ ਉਸ ਨੇ ਸੰਘਰਸ਼ੀ ਜੀਵਨ ਬਤੀਤ ਕਰਦਿਆਂ ਪੀਆਰ ਤੇ ਸਰਕਾਰੀ ਨੌਕਰੀ ਹਾਂਸਲ ਕੀਤੀ। ਦੂਜੇ ਪਾਸੇ ਕਸੂਰਵਾਰ ਸ਼ਰਨਜੀਤ ਸਿੰਘ ਸਮੇਤ ਆਪਣੇ ਪਰਿਵਾਰਿਕ ਮੈਂਬਰਾਂ ਬਿਨ੍ਹਾ ਪੀਆਰ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਤੇ ਟੈਕਸੀ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਤੇ ਜੀਵਨ ਗੁਜ਼ਰ ਬਸ਼ਰ ਕਰਦਾ ਸੀ। ਇੱਕ ਅਪਰਾਧਿਕ ਮਾਮਲੇ ਨੂੰ ਲੈ ਕੇ ਦੋਸ਼ੀ ਪਹਿਲਾਂ ਹੀ ਸ਼ਰਤਾਂ ਤਹਿਤ ਕੈਨੇਡੀਅਨ ਅਦਾਲਤ ਦੇ ਵੱਲੋਂ ਜਮਾਨਤ ਤੇ ਰਿਹਾ ਕੀਤਾ ਗਿਆ ਸੀ। ਜਿਸ ਤੋਂ ਸਾਫ ਜਾਹਿਰ ਹੈ ਕਿ ਉਹ ਇੱਕ ਸਿਰਫਿਿਰਆ ਤੇ ਜ਼ਰਾਇਮ ਪੇਸ਼ਾ ਵਿਅਕਤੀ ਸੀ। ਜਿਸ ਨੇ ਆਪਣੇ ਕਿਸੇ ਨਿੱਜੀ ਸਵਾਰਥ ਦੇ ਮੱਦੇਨਜ਼ਰ ਸਮੁੱਚੇ ਕੈਨੇਡਾ ਦੇ ਵਾਸਤੇ ਮਿਸਾਲ ਬਣ ਚੁੱਕੀ ਸੀਨੀਅਰ ਮਹਿਲਾ ਬੈਂਕ ਕਰਮੀ ਨਵਨੀਤ ਕੌਰ ਦਾ ਬੀਤੀ 24 ਮਾਰਚ ਨੂੰ ਟੋਰਾਂਟੋ ਵਿਖੇ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਬੈਂਕ ਆਪਣੀ ਡਿਊਟੀ ਜਾਣ ਦੇ ਲਈ ਬੱਸ ਸਟੈਂਡ ਤੇ ਬੱਸ ਦੇ ਇੰਤਜਾਰ ਵਿੱਚ ਸੀ। ਇਸ ਗੱਲ ਨੂੰ ਲੈ ਕੇ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਨਵਨੀਤ ਕੌਰ ਇਸੇ ਸਾਲ ਦੇ ਮਈ ਮਹੀਨੇ ਭਾਰਤ ਆਈ ਸੀ ਤੇ 27 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਛੱਕ ਕੇ ਗੁਰੂ ਵਾਲੀ ਬਣ ਕੇ 29 ਮਈ ਨੂੰ ਵਾਪਸ ਕੈਨੇਡਾ ਪਰਤੀ ਸੀ। ਇਸ ਦੌਰਾਨ ਪੀੜਤ ਪਰਿਵਾਰ ਦੇ ਵੱਲੋਂ ਮ੍ਰਿਤਕ ਧੀ ਨਵਨੀਤ ਕੌਰ ਦੇ ਨਾਲ ਕਰਵਾਈਆਂ ਗਈਆਂ ਯਾਦਗਾਰੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜੋ ਕਿ ਹੁਣ ਉਨ੍ਹਾਂ ਵਾਸਤੇ ਯਾਦਾਂ ਦਾ ਖਜਾਨਾ ਬਣ ਕੇ ਰਹਿ ਗਈਆਂ ਹਨ। ਦੋਵਾਂ ਦੇਸ਼ਾਂ ਦੇ ਇੰਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਸਖਤ ਤੋਂ ਸਖਤ ਸਜਾ ਤੇ ਪਰਿਵਾਰ ਵਾਸਤੇ ਇੰਨਸਾਫ ਦੀ ਮੰਗ ਕੀਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




